ਜੇ ਮੇਰੇ ਪ੍ਰਚਾਰ ਵਿਚ ਕੋਈ ਕਮੀ ਨਿਕਲੀ ਤਾਂ ਪ੍ਰਚਾਰ ਕਰਨਾ ਛੱਡ ਦਿਆਂਗਾ: ਢਡਰੀਆਂ ਵਾਲਾ
ਅਬੋਹਰ, 2 ਫ਼ਰਵਰੀ (ਤੇਜਿੰਦਰ ਸਿੰਘ ਖ਼ਾਲਸਾ): ਸਾਧਾਂ-ਸੰਤਾਂ ਅਤੇ ਸੰਪਰਦਾਵਾਂ ਤੋਂ ਕਿਨਾਰਾ ਕਰ ਕੇ ਪਿਛਲੇ 2-3 ਸਾਲਾਂ ਤੋਂ ਨਿਰੋਲ ਗੁਰਮਤਿ ਦਾ ਪ੍ਰਚਾਰ ਕਰ ਰਹੇ ਭਾਈ ਰਣਜੀਤ ਸਿੰਘ ਢਡਰੀਆਂ ਵਾਲੇ 'ਤੇ ਜਾਗਰੂਕ ਲਹਿਰ ਨੂੰ ਨੁਕਸਾਨ ਪਹੁੰਚਾਉਣ ਦੇ ਲੱਗ ਰਹੇ ਦੋਸ਼ਾਂ ਦੇ ਜਵਾਬ ਵਿਚ ਬੀਤੇ ਦਿਨੀ ਸੋਸ਼ਲ ਮੀਡੀਆ 'ਤੇ ਚਰਚਿਤ ਹੋਈ ਇਕ ਵੀਡੀਉ ਨੇ ਖਲਬਲੀ ਮਚਾ ਦਿਤੀ ਹੈ। ਭਾਈ ਰਣਜੀਤ ਸਿੰਘ ਢਡਰੀਆਂ ਵਾਲੇ ਨੇ ਕਿਹਾ ਕਿ ਸੰਪਰਦਾਈ ਸਾਧਾਂ ਤੋਂ ਕਿਨਾਰਾ ਕਰ ਕੇ ਜਦ ਤੋਂ ਉਨ੍ਹਾਂ ਨੇ ਗੁਰਮਤਿ ਅਨੁਸਾਰ ਪ੍ਰਚਾਰ ਸ਼ੁਰੂ ਕੀਤਾ ਹੈ ਤਦ ਤੋਂ ਸਾਧ ਲਾਣਾ ਤਾਂ ਉਨ੍ਹਾਂ ਮਗਰ ਪਿਆ ਹੋਇਆ ਸੀ ਜਿਨ੍ਹਾਂ ਨੇ ਮੇਰੇ ਤੇ ਹਮਲਾ ਕਰ ਕੇ ਮੇਰਾ ਇਕ ਸਾਥੀ ਵੀ ਮਾਰ ਦਿਤਾ ਪਰ ਹੁਣ ਜਾਗਰੂਕ ਧਿਰਾਂ ਨੂੰ ਮੇਰੇ ਵਲੋਂ ਕੀਤੇ ਜਾਂਦੇ ਪ੍ਰਚਾਰ ਤੋਂ ਖ਼ਤਰਾ ਮਹਿਸੂਸ ਹੋਣਾ ਸ਼ਰਮਨਾਕ ਜਾਪਦਾ ਹੈ। ਉਨ੍ਹਾਂ ਕਿਹਾ ਕਿ ਸੰਪਰਦਾਈ ਪ੍ਰਚਾਰ ਦੌਰਾਨ ਪਾਏ ਭੁਲੇਖਿਆਂ ਨੂੰ ਉਨ੍ਹਾਂ ਨੇ ਅਪਣੀ ਗ਼ਲਤੀ ਮੰਨਦੇ ਹੋਏ ਮੌਜੂਦਾ ਪ੍ਰਚਾਰ ਦੌਰਾਨ ਗ਼ਲਤ ਰਵਾਇਤਾਂ ਨੂੰ ਕਟਿਆ ਹੈ ਜਦਕਿ ਬਰਗਾੜੀ ਗੋਲੀ ਕਾਂਡ, ਕੋਟਕਪੂਰਾ ਧਰਨਾ, ਸਰਬੱਤ ਖ਼ਾਲਸਾ, ਭਾਈ ਗੁਰਬਖ਼ਸ਼ ਸਿੰਘ, ਬਾਪੂ ਸੂਰਤ ਸਿੰਘ ਆਦਿ ਕਈ ਮੁਦਿਆਂ 'ਤੇ ਸਾਥੋਂ ਗ਼ਲਤੀਆਂ ਹੋਈਆਂ ਜੋ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਅਤੇ ਭਾਈ ਸਰਬਜੀਤ ਸਿੰਘ ਧੂੰਦਾ ਆਦਿ ਵਲੋਂ ਸਾਂਝੇ ਤੌਰ 'ਤੇ ਫ਼ੈਸਲੇ ਲਏ ਗਏ ਸਨ।
ਭਾਈ ਢਡਰੀਆਂ ਵਾਲੇ ਦੀ ਵੀਡੀਉ ਨੇ ਮਚਾਈ ਖਲਬਲੀ
ਜੇ ਮੇਰੇ ਪ੍ਰਚਾਰ ਵਿਚ ਕੋਈ ਕਮੀ ਨਿਕਲੀ ਤਾਂ ਪ੍ਰਚਾਰ ਕਰਨਾ ਛੱਡ ਦਿਆਂਗਾ: ਢਡਰੀਆਂ ਵਾਲਾਜੇ ਮੇਰੇ ਪ੍ਰਚਾਰ ਵਿਚ ਕੋਈ ਕਮੀ ਨਿਕਲੀ ਤਾਂ ਪ੍ਰਚਾਰ ਕਰਨਾ ਛੱਡ ਦਿਆਂਗਾ: ਢਡਰੀਆਂ ਵਾਲਾ