ਭੁਪਿੰਦਰ ਸਿੰਘ ਭਰਪੂਰ ਬਣੇ 'ਉੱਚਾ ਦਰ' ਦੇ ਲਾਈਫ਼ ਮੈਂਬਰ

ਪੰਥਕ, ਪੰਥਕ/ਗੁਰਬਾਣੀ



ਅਹਿਮਦਗੜ੍ਹ, 14 ਸਤੰਬਰ (ਰਾਮਜੀ ਦਾਸ ਚੌਹਾਨ, ਬੰਟੀ ਚੌਹਾਨ): ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅਹਿਮਦਗੜ੍ਹ ਦੇ ਮੁੱਖ ਸੇਵਾਦਾਰ ਭਰਪੂਰ ਸਿੰਘ, ਸੰਸਥਾ ਆਗੂ ਅਤੇ ਨਿਸ਼ਕਾਮ ਗੁਰੂ ਨਾਨਕ ਸੇਵਕ ਕੀਰਤਨੀ ਜਥੇ ਦੇ ਆਗੂ ਕੁਲਦੀਪ ਸਿੰਘ ਖ਼ਾਲਸਾ, ਮਾ. ਸੁਖਵੰਤ ਸਿੰਘ, ਗੁਰਚਰਨ ਸਿੰਘ ਘਲੋਟੀ ਆਦਿ ਆਗੂਆਂ ਵਲੋਂ ਰੋਜ਼ਾਨਾ ਸਪੋਕਸਮੈਨ ਵਲੋਂ ਉਸਾਰੇ ਜਾ ਰਹੇ 'ਉੱਚਾ ਦਰ ਬਾਬੇ ਨਾਨਕ ਦਾ' ਦੀ ਉਸਾਰੀ ਵਿਚ ਪੂਰਨ ਸਹਿਯੋਗ ਦੇਣ ਦਾ ਅਹਿਦ ਲਿਆ।

ਸੰਸਥਾ ਵਲੋਂ 'ਉੱਚਾ ਦਰ ਬਾਬੇ ਨਾਨਕ ਦਾ' ਦੇ ਜਿਥੇ ਪਹਿਲਾਂ ਵੀ ਦਾਨ ਵਜੋਂ 51 ਹਜਾਰ ਰੁਪਏ ਦਿਤੇ ਗਏ ਹਨ। ਉਥੇ ਹੀ ਹੁਣ ਮੁੱਖ ਸੇਵਾਦਾਰ ਭਪਿੰਦਰ ਸਿੰਘ ਭਰਪੂਰ ਵਲੋਂ ਲਾਈਫ਼ ਮੈਂਬਰਸ਼ਿਪ ਹਾਸਲ ਕੀਤੀ ਹੈ। ਸਪੋਕਸਮੈਨ ਦੇ ਦਫ਼ਤਰ ਵਿਖੇ ਮੈਨੇਜਿੰਗ ਡਾਇਰੈਕਟਰ ਮੈਡਮ ਜਗਜੀਤ ਕੌਰ ਨੂੰ ਮੈਂਬਰਸ਼ਿਪ ਲਈ 51 ਹਜ਼ਾਰ ਰੁਪਏ ਦਾ ਚੈੱਕ ਸੌਂਪਦੇ ਹੋਏ ਆਗੂਆਂ ਨੇ ਮੁੱਖ ਸੰਪਾਦਕ ਸ. ਜੋਗਿੰਦਰ ਸਿੰਘ ਵਲੋਂ ਆਰੰਭੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੱਚ ਹਮੇਸ਼ਾ ਕੌੜਾ ਲਗਦਾ ਹੈ ਜਿਸ 'ਤੇ ਸੱਚੀ ਗੱਲ ਕਹਿਣਾ ਹਰ ਇਕ ਦੇ ਵਸ ਦੀ ਗੱਲ ਨਹੀ ਹੁੰਦੀ ਪਰ ਰੋਜ਼ਾਨਾ ਸਪੋਕਸਮੈਨ ਅਖ਼ਬਾਰ ਨੇ ਹਰ ਸੱਚ ਨੂੰ ਨਿਡਰਤਾ ਨਾਲ ਛਾਪ ਕੇ ਮਿਸਾਲ ਕਾਇਮ ਕੀਤੀ ਹੈ।

ਆਗੂਆਂ ਨੇ ਕਿਹਾ ਕਿ ਬਾਨੀ ਸੰਪਾਦਕ ਸ. ਜੋਗਿੰਦਰ ਸਿੰਘ ਨੇ ਜਿਥੇ ਦ੍ਰਿੜਤਾ ਨਾਲ ਸਮਾਜਿਕ ਕੁਰੀਤੀਆਂ ਵਿਰੁਧ ਸੱਚ ਦੀ ਆਵਾਜ਼ ਨੂੰ ਬੁਲੰਦ ਕੀਤਾ ਹੈ ਉਥੇ ਹੀ ਬਾਬੇ ਨਾਨਕ ਦੇ ਸੰਦੇਸ਼ ਨੂੰ ਘਰ-ਘਰ ਪੁੰਹਚਾਉਣ ਲਈ ਇੰਨਾ ਵੱਡਾ ਕਾਰਜ ਆਰੰਭਿਆ ਹੈ। ਇਹ ਕੋਈ ਸੌਖਾ ਕੰਮ ਨਹੀਂ ਜਿਸ ਨੂੰ ਪੂਰਾ ਕਰਨਾ ਸਪੋਕਸਮੈਨ ਲਈ ਇਹ ਇਕ ਬੜੇ ਫਖ਼ਰ ਵਾਲੀ ਗੱਲ ਹੈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਮੈਂਬਰ ਜਿਥੇ 'ਉੱਚਾ ਦਰ ਬਾਬੇ ਨਾਨਕ ਦਾ' ਲਈ ਅਪਣੇ ਵਲੋਂ ਸਹਿਯੋਗ ਦੇਣਗੇ, ਉਥੇ ਹੀ ਇਸ ਦੇ ਨਾਲ-ਨਾਲ ਹਰ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਵੀ ਇਸ ਯੋਗ ਕਾਰਜ ਵਿਚ ਵਧ ਚੜ੍ਹ ਕੇ ਅਪਣਾ ਯੋਗਦਾਨ ਪਾਉਣ ਦੀ ਬੇਨਤੀ ਕਰਨਗੇ ਤਾਕਿ ਇਸ ਕਾਰਜ ਨੂੰ ਛੇਤੀ ਨੇਪਰੇ ਚਾੜ੍ਹਿਆ ਜਾ ਸਕੇ।