ਡਾ. ਸੰਗਤ ਸਿੰਘ ਦੀ ਜੀਵਨ ਸਾਥਣ ਸਰਦਾਰਨੀ ਗੁਰਬਚਨ ਕੌਰ ਨਮਿਤ ਹੋਈ ਅੰਤਮ ਅਰਦਾਸ

ਪੰਥਕ, ਪੰਥਕ/ਗੁਰਬਾਣੀ

ਨਵੀਂ ਦਿੱਲੀ, 7 ਮਾਰਚ (ਅਮਨਦੀਪ ਸਿੰਘ): ਮਰਹੂਮ ਸਿੱਖ ਇਤਿਹਾਸਕਾਰ ਡਾ. ਸੰਗਤ ਸਿੰਘ ਦੀ ਜੀਵਨ ਸਾਥਣ ਸਰਦਾਰਨੀ ਗੁਰਬਚਨ ਕੌਰ ਨਮਿਤ ਅੰਤਮ ਅਰਦਾਸ ਅੱਜ ਸ਼ਾਮ ਨੂੰ ਇਥੋਂ ਦੇ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ, ਗ੍ਰੇਟਰ ਕੈਲਾਸ਼ ਪਾਰਟ-2 ਵਿਖੇ ਹੋਈ। ਨੇੜਲੇ ਰਿਸ਼ਤੇਦਾਰਾਂ ਸਣੇ ਵੱਡੀ ਤਾਦਾਦ ਵਿਚ ਸੰਗਤ ਨੇ ਪਰਵਾਰ ਨਾਲ ਦੁਖ ਸਾਂਝਾ ਕਰਦੇ ਹੋਏ ਅਰਦਾਸ ਵਿਚ ਸ਼ਿਰਕਤ ਕੀਤੀ। ਗੁਰਬਾਣੀ ਕੀਰਤਨ ਪਿੱਛੋਂ ਡਾ. ਸੰਗਤ ਸਿੰਘ ਤੇ ਸਰਦਾਰਨੀ ਗੁਰਬਚਨ ਕੌਰ ਵਲੋਂ ਕੀਤੀਆਂ ਗਈਆਂ ਪੰਥਕ ਸੇਵਾਵਾਂ ਲਈ ਉਨ੍ਹਾਂ

 ਦੇ ਪੁੱਤਰ ਮਨਿੰਦਰ ਸਿੰਘ ਨੂੰ ਗੁਰਦਵਾਰਾ ਕਮੇਟੀ ਵਲੋਂ ਸਿਰਪਾਉ ਦੀ ਬਖ਼ਸ਼ਿਸ਼ ਕੀਤੀ ਗਈ। ਮਰਹੂਮ ਦੇ ਪੁੱਤਰ ਤੇ ਰੈਲੀਗੇਅਰ ਗਰੁੱਪ ਦੇ ਮੁਖ ਕਾਰਜਕਾਰੀ ਅਫ਼ਸਰ  ਮਨਿੰਦਰ ਸਿੰਘ, ਨੂੰਹ ਮਨਜੀਤ ਕੌਰ, ਧੀਆਂ ਹਰਬਿੰਦਰ ਕੌਰ-ਜਵਾਈ ਪ੍ਰੋ. ਭੁਪਿੰਦਰਪਾਲ ਸਿੰਘ ਬਖ਼ਸ਼ੀ, ਉਪਿੰਦਰ ਕੌਰ ਤੇ ਹੋਰ ਰਿਸ਼ਤੇਦਾਰ ਸ਼ਾਮਲ ਹੋਏ।  ਸਾਬਕਾ ਐਮ.ਪੀ. ਸ.ਤਰਲੋਚਨ ਸਿੰਘ ਅਤੇ ਗੁਰਦਵਾਰਾ ਕਮੇਟੀ ਦੇ ਸੀਨੀਅਰ ਅਹੁਦੇਦਾਰ ਸ. ਖਜਿੰਦਰ ਸਿੰਘ ਖੁਰਾਣਾ ਨੇ ਮਰਹੂਮ ਸਰਦਾਰਨੀ ਗੁਰਬਚਨ ਕੌਰ ਤੇ ਡਾ. ਸੰਗਤ ਦੀ ਸਿੱਖ ਇਤਿਹਾਸ ਬਾਰੇ ਘਾਲਣਾ ਨੂੰ ਉਭਾਰਿਆ।