ਦਮਦਮੀ ਟਕਸਾਲ ਵਲੋਂ ਗੁਰਦਵਾਰਾ ਥੜ੍ਹਾ ਸਾਹਿਬ 'ਤੇ ਨਵਾਂ ਨਿਸ਼ਾਨ ਸਾਹਿਬ ਸਥਾਪਤ

ਪੰਥਕ, ਪੰਥਕ/ਗੁਰਬਾਣੀ

ਅੰਮ੍ਰਿਤਸਰ, 27 ਨਵੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਦਰਬਾਰ ਸਾਹਿਬ 'ਚ ਅਕਾਲ ਤਖ਼ਤ ਦੇ ਨੇੜੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ 'ਚ ਨਵ ਨਿਰਮਾਣ ਅਧੀਨ ਗੁਰਦਵਾਰਾ ਥੜ੍ਹਾ ਸਾਹਿਬ ਪਾਤਿਸ਼ਾਹੀ ਨੌਵੀਂ ਵਿਖੇ ਅੱਜ ਨਵਾਂ ਨਿਸ਼ਾਨ ਸਾਹਿਬ ਸਥਾਪਤ ਕੀਤਾ ਗਿਆ। ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਦੀ ਮੌਜੂਦਗੀ ਵਿਚ ਦਮਦਮੀ ਟਕਸਾਲ ਦੇ ਮੁਖੀ ਸੰਤ ਗਿ. ਹਰਨਾਮ ਸਿੰਘ ਖ਼ਾਲਸਾ ਅਤੇ ਸੰਗਤ ਵਲੋਂ ਸਥਾਪਤ ਕੀਤੇ ਗਏ ਨਿਸ਼ਾਨ ਸਾਹਿਬ ਦੀ ਲੰਬਾਈ 53 ਫੁੱਟ 7 ਇੰਚ ਹੈ ਅਤੇ ਜਿਸ 'ਤੇ ਸੋਨੇ ਦਾ ਭਾਲੇ ਦੇ ਰੂਪ ਵਿਚ ਖ਼ਾਲਸੇ ਦਾ ਰਵਾਇਤੀ ਤੇ ਪਰੰਪਰਾਗਤ ਨਿਸ਼ਾਨ ਲਾਇਆ ਗਿਆ ਹੈ।