ਆਲ ਇੰਡੀਆ ਤ੍ਰਿਣਮੂਲ ਕਾਂਗਰਸ ਨੇ ਸ਼ੁਰੂ ਕੀਤੀ ਭੁੱਖ ਹੜਤਾਲ
ਅੰਮ੍ਰਿਤਸਰ, 5 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ) : ਆਲ ਇੰਡੀਆ ਤ੍ਰਿਣਾਮੂਲ ਕਾਂਗਰਸ ਪੰਜਾਬ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਦਰਬਾਰ ਸਾਹਿਬ ਦੇ ਲੰਗਰ ਘਰ 'ਤੇ ਜੀਐਸਟੀ ਹਟਾਉਣ ਲਈ ਅੱਜ ਭੁੱਖ ਹੜਤਾਲ ਦੀ ਸ਼ੁਰੂਆਤ ਕੀਤੀ। ਤ੍ਰਿਣਾਮੂਲ ਕਾਂਗਰਸ ਪੰਜਾਬ ਦੇ ਕਨਵੀਨਰ ਮਨਜੀਤ ਸਿੰਘ ਕੁਰਾਲੀ ਦੀ ਅਗਵਾਈ ਹੇਠ ਅੱਜ ਚੌਕ ਸਾਰਾਗੜ੍ਹੀ ਵਿਖੇ ਮਨਜੀਤ ਸਿੰਘ, ਤਰਨਦੀਪ ਸਿੰਘ ਸੋਨੀ, ਬਲਜੀਤ ਸਿੰਘ, ਭਾਈ ਪਾਲ ਸਿੰਘ, ਅਮਰਿਤ ਗਿੱਲ, ਗੁਰਪ੍ਰੀਤ ਚੌਹਾਨ, ਮੋਹਿੰਦਰਪਾਲ ਸਿੰਘ, ਗੁਰਮੇਲ ਸਿੰਘ, ਸੁਰਿੰਦਰਪਾਲ, ਮਾ ਸੰਪੂਰਨ ਸਿੰਘ ਪਹਿਲੇ ਦਿਨ ਭੁੱਖ ਹੜਤਾਲ 'ਤੇ ਬੈਠੇ।