ਜ਼ੀਰਾ 29 ਸਤੰਬਰ
(ਹਰਜੀਤ ਸਿੰਘ ਗਿੱਲ): ਅਕਾਲ ਤਖ਼ਲ ਦੇ ਕਾਰਜਕਾਰੀ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ
ਨੇ ਅੱਜ ਜ਼ੀਰਾ ਕਚਿਹੀਆਂ ਵਿਖੇ ਦੇਸ਼ ਧ੍ਰੋਹ ਅਤੇ ਹਾਈਵੇ ਧਰਨੇ ਸਬੰਧੀ ਦਰਜ ਮਾਮਲੇ ਤਹਿਤ
ਅਦਾਲਤ ਵਿਚ ਪੇਸ਼ੀ ਭੁਗਤੀ। ਭਾਈ ਮੰਡ ਦੇ ਵਕੀਲ ਮਨਪ੍ਰੀਤ ਸਿੰਘ ਸਿੱਧੂ ਨੇ ਦਸਿਆ ਕਿ
ਅਦਾਲਤ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਭਾਈ ਮੰਡ ਨੂੰ ਨਿਜ਼ੀ ਤੌਰ 'ਤੇ ਪੇਸ਼ ਹੋਣ ਤੋਂ
ਰਾਹਤ ਦੇ ਦਿਤੀ ਹੈ।
ਉਪ੍ਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਮੰਡ ਨੇ ਕਿਹਾ
ਕਿ ਬਰਗਾੜੀ ਵਿਖੇ ਵਾਪਰੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਬੇਅਦਬੀ ਕਾਂਡ ਅਤੇ ਇਸ ਦੇ ਰੋਸ
ਵਜੋਂ ਕੋਟਕਪੂਰਾ ਵਿਖੇ ਪੁਲਿਸ ਵਲੋਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੀ ਸੰਗਤ 'ਤੇ ਵਰਤਾਏ ਕਹਿਰ
ਨੂੰ ਇੰਨਾਂ ਸਮਾਂ ਬੀਤਣ ਦੇ ਬਾਵਜੂਦ ਅਜੇ ਤਕ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲ ਸਕਿਆ
ਕਿਉਂਕਿ ਇਸ ਮਾਮਲੇ ਵਿਚ ਅਕਾਲੀ-ਭਾਜਪਾ ਤੇ ਕਾਂਗਰਸ ਪਾਰਟੀਆਂ ਆਪਸ 'ਚ ਰਲੀਆਂ ਹੋਈਆਂ ਹਨ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲਿਆਂ 'ਚ ਅਤੇ
ਬਾਈਬਲ ਬੇਅਦਬੀ ਕਾਂਡ ਦੀ ਪੈੜ ਬਾਦਲ ਦੇ ਘਰ ਜਾਂਦੀ ਕਹਿ ਕੇ ਗੁਟਕਾ ਸਾਹਿਬ ਦੀ ਸਹੁੰ
ਚੁੱਕਣ ਵਾਲੇ ਕੈਪਟਨ ਅਮਰਿੰਦਰ ਸਿੰਘ ਚੁੱਪ ਕਿਉਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ
ਦੇ ਮੁੱਖ ਮੰਤਰੀ ਵਲੋਂ ਬਹਿਬਲ ਕਲਾਂ ਬੇਅਦਬੀ ਕਾਂਡ ਸਬੰਧੀ ਗਠਤ ਜਾਂਚ ਕਮਿਸ਼ਨ ਨੇ ਵੀ
ਅਪਣੀ ਕੋਈ ਰੀਪੋਰਟ ਅਜੇ ਤਕ ਪੇਸ਼ ਨਹੀਂ ਕੀਤੀ ਅਤੇ ਸਿਰਫ਼ ਗੋਗਲੂਆਂ ਤੋਂ ਮਿੱਟੀ ਝਾੜਨ
ਵਾਲਾ ਕੰਮ ਹੀ ਕੀਤਾ ਜਾ ਰਿਹਾ ਹੈ।