ਅੰਮ੍ਰਿਤਸਰ, 12
ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਪੰਜ ਪਿਆਰੇ ਸਤਨਾਮ ਸਿੰਘ ਖ਼ਾਲਸਾ, ਤਰਲੋਕ ਸਿੰਘ,
ਸੁਖਵਿੰਦਰ ਸਿੰਘ, ਮੇਜਰ ਸਿੰਘ, ਮੰਗਲ ਸਿੰਘ ਨੇ ਦਸਿਆ ਕਿ ਗੁ: ਸੰਗਤ ਸਾਹਿਬ ਪਿੰਡ ਡਾਲਾ
(ਮੋਗਾ) ਵਿਖੇ ਅੰਮ੍ਰਿਤ ਸੰਚਾਰ ਸਮੇਂ ਸੌਦਾ ਸਾਧ ਨੂੰ 24 ਸਤੰਬਰ 2015 ਨੂੰ ਬਿਨਾਂ
ਮੰਗੀ, ਬਿਨਾਂ ਪੇਸ਼ ਹੋਏ ਮੁਆਫ਼ੀ ਦੇਣ ਵਾਲੇ ਪੰਜ ਜਥੇਦਾਰਾਂ ਵਿਚੋਂ ਤਖ਼ਤ ਸ੍ਰੀ ਦਮਦਮਾ
ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਪੰਜ ਪਿਆਰਿਆਂ ਅੱਗੇ ਪੇਸ਼ ਹੋਏ। ਇਨ੍ਹਾਂ
ਜਥੇਦਾਰਾਂ ਨੂੰ ਅਕਾਲ ਤਖ਼ਤ ਸਾਹਿਬ ਵਿਖੇ 21 ਅਕਤੂਬਰ 2015 ਨੂੰ ਸਿੱਖ ਸੰਗਤ ਦੀਆਂ
ਭਾਵਨਾਵਾਂ ਨੂੰ ਮੁੱਖ ਰਖਦਿਆਂ ਸਪੱਸ਼ਟੀਕਰਨ ਦੇਣ ਲਈ ਸਦਿਆ ਗਿਆ ਸੀ ਜੋ ਉਸ ਸਮੇਂ ਪੇਸ਼
ਨਹੀਂ ਹੋਏ। ਅੱਜ ਤਕਰੀਬਨ ਦੋ ਸਾਲ ਦਾ ਸਮਾਂ ਬੀਤ ਜਾਣ ਤੇ ਗਿ. ਗੁਰਮੁਖ ਸਿੰਘ ਨੇ ਅਪਣਾ
ਸਪੱਸ਼ਟੀਕਰਨ ਲਿਖਤੀ ਤੌਰ 'ਤੇ ਦਿਤਾ ਜੋ ਪੰਜ ਪਿਆਰਿਆਂ ਨੇ ਪ੍ਰਵਾਨ ਕਰ ਲਿਆ ਪਰ ਇਹ ਪੰਥ
ਦਾ ਇਕ ਅਹਿਮ ਮਸਲਾ ਹੈ। ਇਸ ਕਰਕੇ ਪੰਜ ਪਿਆਰਿਆਂ ਵਲੋਂ ਅਕਾਲ ਤਖ਼ਤ ਦੀ ਮਾਣ ਮਰਿਆਦਾ,
ਸਰਬਉੱਚਤਾ, ਪ੍ਰਭੂ ਸਤਾ ਅਤੇ ਮੀਰੀ ਪੀਰੀ ਦੇ ਸਿਧਾਂਤ ਨੂੰ ਮੁੱਖ ਰਖਦਿਆਂ ਹੋਇਆਂ ਗੁਰਮਤਿ
ਦੀ ਰੋਸ਼ਨੀ ਵਿਚ ਵਿਚਾਰ ਕਰ ਕੇ ਹੀ ਅਗਲਾ ਫ਼ੈਸਲਾ ਆਉਣ ਵਾਲੇ ਦਿਨਾਂ ਵਿਚ ਦਿਤਾ ਜਾਵੇਗਾ।