ਭਾਈ ਰੂਪਾ, 18 ਸਤੰਬਰ (ਰਾਜਿੰਦਰ ਸਿੰਘ
ਮਰਾਹੜ): ਅਜੋਕੇ ਸਮੇਂ ਵਿਚ ਲੋਕਾਂ ਵਲੋਂ ਵਿਆਹਾਂ 'ਤੇ ਭਾਰੀ ਖ਼ਰਚ ਕੀਤਾ ਜਾ ਰਿਹਾ ਹੈ ਪਰ
ਦੂਜੇ ਪਾਸੇ ਪਿੰਡ ਦਿਆਲਪੁਰਾ ਮਿਰਜ਼ਾ ਵਿਖੇ ਵਿਲੱਖਣ ਕਿਸਮ ਦਾ ਵਿਆਹ ਵੇਖਣ ਨੂੰ ਮਿਲਿਆ।
ਜਾਣਕਾਰੀ ਅਨੁਸਾਰ ਸੁਖਜਿੰਦਰ ਸਿੰਘ ਖ਼ਾਲਸਾ ਪੁੱਤਰ ਬਲਵਿੰਦਰ ਸਿੰਘ ਖ਼ਾਲਸਾ ਵਾਸੀ ਢਪਾਲੀ
ਦਾ ਵਿਆਹ ਗਗਨਦੀਪ ਕੌਰ ਪੁੱਤਰੀ ਰਸ਼ਪਿੰਦਰ ਸਿੰਘ ਵਾਸੀ ਦਿਆਲਪੁਰਾ ਮਿਰਜ਼ਾ ਨਾਲ ਸਾਦੇ ਢੰਗ,
ਬਿਨਾਂ ਦਾਜ ਦਹੇਜ ਦੇ ਗੁਰ ਮਰਿਆਦਾ ਮੁਤਾਬਕ ਹੋਇਆ।
ਵਿਆਹ ਦੌਰਾਨ ਚੂੜਾ, ਸਿਹਰਾ, ਗਾਨਾ
ਬੰਨਣਾ, ਹਾਰ ਸ਼ਿੰਗਾਰ, ਦਾਜ ਦਹੇਜ, ਮੈਰਿਜ ਪੈਲਸ, ਆਰਕੈਸਟਰਾ, ਸ਼ਰਾਬ ਸਮੇਤ ਸਾਰੇ ਫ਼ਾਲਤੂ
ਕੰਮਾਂ ਤੋਂ ਪਰਹੇਜ਼ ਕੀਤਾ ਗਿਆ। ਇਸ ਮੌਕੇ ਭਾਈ ਜਗਰੂਪ ਸਿੰਘ ਕਲਿਆਣ ਦੇ ਜਥੇ ਨੇ ਗੁਰਬਾਣੀ
ਦਾ ਕੀਰਤਨ ਕਰਦਿਆਂ ਸੰਗਤ ਨੂੰ ਗੁਰ ਮਰਿਆਦਾ ਬਾਰੇ ਜਾਣਕਾਰੀ ਦਿਤੀ।