ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਦਰਸ਼ਨ ਕਰਨ ਲਈ 200 ਦੇ ਕਰੀਬ ਸਿਗਲੀਗਰ ਵੰਜਾਰੇ ਸਿੰਘਾਂ ਦਾ ਜੱਥਾ ਪੁੱਜਾ

ਪੰਥਕ, ਪੰਥਕ/ਗੁਰਬਾਣੀ

ਫਤਿਹਗੜ੍ਹ ਸਾਹਿਬ 6 ਮਾਰਚ (ਸੁਰਜੀਤ ਸਿੰਘ ਸਾਹੀ)  ਸਿਗਲੀਗਰ ਸਿੱਖਾਂ ਦੇ ਵੱਡੇ ਵਡੇਰੀਆਂ ਨੇ ਦੇਸ਼ ਦੀ ਆਜਾਦੀ ਲਈ ਬਹੁਤ ਸਘੰਰਸ ਕੀਤਾ ਸੀ, ਤੇ ਦੇਸ਼ ਦੀ ਆਜਾਦੀ ਲਈ ਲੜਨ ਵਾਲੇ ਜੋਧੀਆਂ ਨੂੰ ਹਤਿਆਰ ਬਣਾਕੇ ਦੇ ਕੇ ਅਜਾਦੀ ਦੀ ਲੜਾਈ ਵਿੱਚ ਵੱਖਰਾ ਯੋਗਦਾਨ ਪਾਇਆ ਗਿਆ ਇਨਾ ਵਿਚਾਰਾ ਦਾ ਪ੍ਰਗਟਾਵਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਬਰ ਕਰਨੈਲ ਸਿੰਘ ਪੰਜੋਲੀ ਨੇ ਮੱਧ ਪ੍ਰਦੇਸ਼ ਦੇ ਜਿਲਾਂ ਖਰਗੋਨ ਇੰਦੋਰ ਤੋ ਸ੍ਰੀ ਗੁਰਦੁਆਰਾ ਫਤਹਿਗੜ੍ਹ ਸਾਹਿਬ ਦੇ ਦਰਸ਼ਨ ਕਰਨ ਪਹੁੰਚੇ ਸਿੱਖ ਸਿਗਲੀਗਰ ਵੰਜਾਰੇ ਸਿੰਘਾਂ ਦੇ ਜੱਥੇ ਨੂੰ ਸਨਮਾਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ। ਉਨਾਂ ਕਿਹਾ ਕਿ ਅੱਜ ਦੇਸ਼ ਅਜਾਦ ਤਾਂ ਹੋ ਗਿਆ ਹੈ, ਪਰ ਇਹ ਸਿਗਲੀਗਰ ਸਿੱਖ ਅਜੇ ਵੀ ਬਹੁਤ ਅੋਖੀ ਸਥੀਤੀ ਨਾਲ ਜੁਝ ਰਹੇ ਹਨ, ਕਿਉਕਿ ਇਨਾਂ ਦੇ ਨੋਜਵਾਨ ਬੇਰੂਰਗਾਰੀ ਦੀ ਮਾਰ ਹੇਠ ਆ ਕੇ ਪਿਸ ਰਹੇ ਹਨ ਤੇ ਆਪਣੇ ਪੁਰਖਿਆਂ ਦਾ ਕਿੱਤਾ ਅਪਣਾਂਉਣ ਲਈ ਮਜਬੂਰ ਹਨ। ਉਨ੍ਹਾ ਕਿਹਾ ਕਿ ਸਮੇ ਦੀਆਂ ਸਰਕਾਰਾਂ ਵਲੋ ਇਨਾਂ ਦੀ ਸਾਰ ਲੇਣ ਦੀ ਬਜਾਏ ਇਨਾਂ ਦੇ ਨੋਜਵਾਨ ਬੱਚਿਆਂ ਤੇ  ਮੁਕਦਮੇ ਦਰਜ ਕਰਕੇ ਉਨਾਂ ਨੂੰ ਜੇਲਾ ਵਿੱਚ ਬੰਦ ਕਰ ਰਹੀ ਹੈ, ਜਦਕਿ ਕਿਸੇ ਵੀ ਮੁਨੁੱਖ ਦੀ ਰੋਜੀ ਰੋਟੀ ਦਾ ਪ੍ਰਬੰਧ ਕਰਨਾ ਸਮੇ ਦੀਆਂ 

ਸਰਕਾਰਾਂ ਦੀ ਡਿਉਟੀ ਹੈ ਪਰ ਸਰਕਾਰਾਂ ਆਪਣੇ ਫਰਜ ਤੋ ਭੱਜ ਚੁੱਕੀਆ ਹਨ। ਉਨਾ ਕਿਹਾ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਨਾਂ ਸਿਗਲੀਗਰ ਸਿੱਖਾਂ ਦੀ ਹਰ ਬਣਦੀ ਸਹਾਇਤਾ ਕਰਨ ਲਈ ਤਿਆਰ ਹੈ। ਉਨ੍ਹਾ ਕਿਹਾ ਕਿ ਸਿਗਲੀਗਰ ਸਿੱਖਾਂ ਦੀਆਂ ਮੁਸ਼ਕਲਾਂ ਨੂੰ ਅਜੈਕਟਿਵ ਕਮੇਟੀ ਦੀ ਮੀਟਿੰਗ ਵਿੱਚ ਗੁਰਦੁਆਰਾ ਪ੍ਰਬਧਕ ਕਮੇਟੀ ਦੇ ਪ੍ਰਧਾਨ ਕੋਲ ਰੱਖਣਗੇ ਤੇ ਇਨਾਂ ਦੀਆਂ ਮੰਗਾਂ ਨੂੰ ਪੂਰਾ ਕਰਵਾਉਣ ਦਾ ਹਰ ਸੰਭਵ ਯਤਨ ਕਰਨਗੇ। ਇਸ ਮੋਕੇ ਸਿੱਖ ਕੋਸ਼ਲ ਆਫ ਸਕਾਟਲੈਡ ਦੇ ਮੈਬਰ ਤਰਨਦੀਪ ਸਿੰਘ ਨੇ ਦਸਿਆ ਕਿ ਇਹ ਜੱਥਾ 27 ਫਰਵਰੀ  ਨੂੰ ਮੱਧ ਪ੍ਰਦੇਸ ਤੋ ਚੱਲਿਆ ਸੀ, ਵੱਖ ਵੱਖ ਗੁਰ ਧਾਮਾ ਦੇ ਦਰਸ਼ਨ ਕਰਦਾ ਹੋਇਆ ਅੱਜ ਸ੍ਰੀ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਖੇ ਪੁੰਜਾ ਹੈ।ਜਿਸ ਦਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਭਰਵਾਂ ਸਵਾਗਤ ਕੀਤਾ ਗਿਆ ਹੈ। ਇਸ ਮੋਕੇ ਗੁਰਦੁਆਰਾ ਫਤਹਿਗੜ੍ਹ ਸਾਹਿਬ ਦੇ ਮੈਨੇਜਰ ਜਗੀਰ ਸਿੰਘ, ਹੈਡ ਗੰਥੀ ਭਾਈ ਹਰਪਾਲ ਸਿੰਘ,ਰਿਕਾਡਕੀਪਰ ਹਰਜੀਤ ਸਿੰਘ, ਸ੍ਰੋਮਣੀ ਗੁਰਦੁਅਰਾ ਪ੍ਰਬਧਕ ਕਮੇਟੀ ਦੀ ਪ੍ਰਚਾਰਕ ਬੀਬੀ ਤਰਲੋਚਨ ਕੌਰ, ਸੁਲੱਖਣ ਸਿੰਘ,ਗਰਦੀਪ ਸਿੰਘ, ਗੁਰਮੇਲ ਸਿੰਘ,ਸੰਜੀਵਨ ਸਿੰਘ ਅਤੇ ਹੋਰ ਵੀ ਸਾਮਿਲ ਸਨ।
ਐੱਫ.ਜੀ.ਐੱਸ. ਸਾਹੀ  06 - 3- ਬੀ
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰ ਕਰਨੈਲ ਸਿੰਘ ਪੰਜੋਲੀ, ਮੈਨੇਜਰ ਜਗੀਰ ਸਿੰਘ ਅਤੇ ਹੋਰ ਸਿੱਖ ਸਿਗਲੀਗਰ ਵੰਜਾਰੇ ਸਿੰਘਾਂ ਦੇ ਜੱਥੇ ਨੂੰ ਸਨਮਾਨ ਕਰਦੇ ਹੋਏ। (ਸੁਰਜੀਤ ਸਿੰਘ ਸਾਹੀ)