ਮਰਹੂਮ ਇਤਿਹਾਸਕਾਰ ਡਾ.ਸੰਗਤ ਸਿੰਘ ਦੀ ਜੀਵਨ ਸਾਥਣ ਗੁਰਬਚਨ ਕੌਰ ਦਾ ਦੇਹਾਂਤ

ਪੰਥਕ, ਪੰਥਕ/ਗੁਰਬਾਣੀ

ਨਵੀਂ ਦਿੱਲੀ, 3 ਮਾਰਚ (ਅਮਨਦੀਪ ਸਿੰਘ): ਮਰਹੂਮ ਸਿੱਖ ਇਤਿਹਾਸਕਾਰ ਡਾ. ਸੰਗਤ ਸਿੰਘ ਦੀ ਜੀਵਨ ਸਾਥਣ ਸਰਦਾਰਨੀ ਗੁਰਬਚਨ ਕੌਰ ਬੀਤੀ ਰਾਤ ਵਿਛੋੜਾ ਦੇ ਗਏ। ਉਹ 79 ਵਰ੍ਹਿਆਂ ਦੇ ਸਨ। ਸਾਹ ਲੈਣ ਵਿਚ ਔਕੜ ਹੋਣ ਕਾਰਨ ਉਹ ਕੁੱਝ ਦਿਨਾਂ ਤੋਂ ਫ਼ੋਰਟਿਸ ਹਸਪਤਾਲ ਵਿਖੇ ਦਾਖ਼ਲ ਸਨ।  ਅੱਜ ਸ਼ਾਮ ਨੂੰ ਇਥੋਂ ਦੇ ਲੋਧੀ ਰੋਡ ਸ਼ਮਸ਼ਾਨਘਾਟ ਵਿਖੇ ਬਿਜਲਈ ਢੰਗ ਨਾਲ ਉਨ੍ਹਾਂ ਦਾ ਸਸਕਾਰ ਕੀਤਾ ਗਿਆ। ਉਹ ਪਿੱਛੇ ਪਰਵਾਰ ਵਿਚ ਦੋਹਤਰੇ-ਪੋਤਰਿਆਂ ਸਣੇ ਦੋ ਧੀਆਂ ਹਰਬਿੰਦਰ ਕੌਰ ਤੇ ਜਵਾਈ ਪ੍ਰੋ. ਭੁਪਿੰਦਰਪਾਲ ਸਿੰਘ ਬਖ਼ਸ਼ੀ, ਪ੍ਰੋ. ਖ਼ਾਲਸਾ ਕਾਲਜ ਦੇਵ ਨਗਰ, ਉਪਿੰਦਰ ਕੌਰ ਅਤੇ ਪੁੱਤਰ ਸ. ਮਨਿੰਦਰ ਸਿੰਘ, ਮੁੱਖ ਕਾਰਜਕਾਰੀ ਅਫ਼ਸਰ ਰੈਲੀਗੇਅਰ ਗਰੁੱਪ ਛੱਡ ਗਏ ਹਨ।