ਘੱਟ ਗਿਣਤੀਆਂ ਦੇ ਕੁਆਰਟਰ ਢਾਹੁਣੇ ਨਾਇਨਸਾਫ਼ੀ
ਨਵੀਂ
ਦਿੱਲੀ, 1 ਸਤੰਬਰ (ਸੁਖਰਾਜ ਸਿੰਘ): ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ
ਸਕੱਤਰ ਸ. ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਵਿਚ ਆਸਾਮ ਤੇ ਮੇਘਾਲਿਆ ਦੌਰੇ 'ਤੇ ਗਏ
ਸਿੱਖ ਵਫ਼ਦ ਨੇ ਅੱਜ ਆਸਾਮ ਤੇ ਮੇਘਾਲਿਆ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨਾਲ
ਮੁਲਾਕਾਤ ਕਰ ਕੇ ਸ਼ਿਲੋਂਗ ਵਿਚ 40 ਸਿੱਖ ਪਰਵਾਰਾਂ ਨੂੰ ਛਾਉਣੀ ਬੋਰਡ ਵਲੋਂ ਉਜਾੜੇ ਜਾਣ
ਦਾ ਮਾਮਲਾ ਉਠਾਇਆ। ਵਫ਼ਦ ਨੇ ਉਨ੍ਹਾਂ ਨੂੰ ਦਸਿਆ ਕਿ ਪਿਛਲੀਆਂ ਦੋ ਸਦੀਆਂ ਤੋਂ ਇਥੇ ਰਹਿ
ਰਹੇ 40 ਸਿੱਖ ਪਰਵਾਰਾਂ ਅਤੇ ਕੁੱਝ ਹਿੰਦੂ ਤੇ ਈਸਾਈ ਭਾਈਚਾਰੇ ਦੇ ਪਰਵਾਰਾਂ ਦੇ ਕੁਆਰਟਰ
ਛਾਉਣੀ ਬੋਰਡ ਅਧਿਕਾਰੀਆਂ ਵਲੋਂ ਢਾਹ ਦਿਤੇ ਗਏ ਹਨ ਜੋ ਨਾਇਨਸਾਫ਼ੀ ਹੈ।
ਵਫ਼ਦ ਨੇ
ਰਾਜਪਾਲ ਦੇ ਇਹ ਵੀ ਧਿਆਨ ਵਿਚ ਲਿਆਂਦਾ ਕਿ ਅਧਿਕਾਰੀਅ: ਨੇ ਸ਼ਿਲੋਂਗ ਗੁਰਦਵਾਰੇ ਦਾ ਲੰਗਰ
ਹਾਲ ਵੀ ਢਾਹ ਦਿਤਾ ਹੈ। ਉਨ੍ਹਾਂ ਨੇ ਰਾਜਪਾਲ ਨੂੰ ਦਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ
ਕਿ ਇਲਾਕੇ ਵਿਚ ਸਥਿਤ ਗੁਰਦਵਾਰੇ ਤੇ ਸਿੱਖ ਸਕੂਲ ਨੂੰ ਢਾਹ ਕੇ ਇਥੇ ਵੱਡਾ ਮਾਲ ਤੇ ਹੋਰ
ਵੱਡੀਆਂ ਇਮਾਰਤਾਂ ਬਣਾਉਣ ਦੀ ਤਜਵੀਜ਼ ਹੈ। ਰਾਜਪਾਲ ਨੂੰ ਇਹ ਵੀ ਦਸਿਆ ਗਿਆ ਕਿ ਮੇਘਾਲਿਆ
ਵਿਚ ਘੱਟ ਗਿਣਤੀਆਂ ਖ਼ਾਸ ਤੌਰ 'ਤੇ ਸਿੱਖਾਂ ਨੂੰ ਕੇਂਦਰ ਸਰਕਾਰ ਦੀਆਂ ਘੱਟ ਗਿਣਤੀ ਸਕੀਮਾਂ
ਦਾ ਲਾਭ ਨਹੀਂ ਮਿਲ ਰਿਹਾ ਕਿਉਂਕਿ ਇਹ ਨਵਿਆਈਆਂ ਨਹੀਂ ਗਈਆਂ ਜਾਂ ਇਹ ਰੋਕ ਦਿਤੀਆਂ
ਗਈਆਾਂ ਹਨ ਜਿਸ ਦਾ ਕਾਰਨ ਅਧਿਕਾਰੀਆਂ ਨੂੰ ਹੀ ਪਤਾ ਹਨ।