ਨਿਰਮਲ ਭੇਖ ਵਲੋਂ ਨਗਰ ਕੀਰਤਨ ਕੱਢ ਕੇ ਹੋਲਾ ਮਹੱਲਾ ਸਮਾਗਮਾਂ ਦੀ ਅਰੰਭਤਾ

ਪੰਥਕ, ਪੰਥਕ/ਗੁਰਬਾਣੀ

ਸ੍ਰੀ ਅਨੰਦਪੁਰ ਸਾਹਿਬ, 28 ਫ਼ਰਵਰੀ (ਸੁਖਵਿੰਦਰਪਾਲ ਸਿੰਘ ਸੁੱਖੂ):  ਨਿਰਮਲ ਭੇਖ ਸ੍ਰੀ ਪੰਚਾਇਤੀ ਅਖਾੜਾ ਨਿਰਮਲਾ ਕਨਖਲ ਹਰੀਦੁਆਰ ਦੀ ਸਰਪ੍ਰਸਤੀ ਹੇਠ ਨਿਰਮਲ ਮੰਡਲ ਦੁਆਬਾ ਵਲੋਂ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿਚ ਹਰ ਸਾਲ ਦੀ ਤਰ੍ਹਾਂ ਵਿਸ਼ਾਲ ਨਗਰ ਕੀਰਤਨ ਕੱਢ ਕੇ ਹੋਲਾ ਮਹੱਲਾ ਸਮਾਗਮਾਂ ਦੀ ਆਰੰਭਤਾ ਕੀਤੀ ਗਈ। ਚੱਕ ਹੋਲਗੜ੍ਹ ਸਥਿਤ ਡੇਰਾ ਬਾਬਾ ਦਲੀਪ ਸਿੰਘ ਡੁਮੇਲੀ ਮੁੱਖ ਪ੍ਰਬੰਧਕ ਬਾਬਾ ਪ੍ਰੀਤਮ ਸਿੰਘ ਡੁਮੇਲੀ ਤੋਂ ਨਗਰ ਕੀਰਤਨ ਸ਼ੁਰੂ ਹੋਏ ਨਗਰ ਕੀਰਤਨ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿ. ਰਘਬੀਰ ਸਿੰਘ ਵਲੋਂ ਸ਼ਮੂਲੀਅਤ ਕੀਤੀ ਗਈ। ਤਖ਼ਤ ਦੇ ਜਥੇਦਾਰ ਨੇ ਦੁਆਬਾ ਨਿਰਮਲ ਮੰਡਲ ਦੇ ਉਪਰਾਲੇ ਦੀ ਸ਼ਲਾਘਾ ਕਰਦੇ ਕਿਹਾ ਕਿ ਹੋਲੇ ਮੁਹੱਲੇ ਦਾ ਆਗਾਜ਼ ਸਮੂਹ ਸੰਤ ਸਮਾਜ ਵਲੋਂ ਕੀਤਾ ਗਿਆ ਹੈ ਜਿਸ ਲਈ ਨਿਰਮਲ ਭੇਖ ਵਧਾਈ ਦਾ ਪਾਤਰ ਹੈ। ਨਗਰ ਕੀਰਤਨ ਵਿਚ ਫੁੱਲਾ ਦੀ ਵਰਖਾ ਤੇ ਬੈਂਡ ਦੀਆਂ ਧੁੰਨਾਂ ਦੇ ਨਾਲ ਸਹਿਰ ਦੇ ਅਗੰਮਪੁਰ ਚੌਕ, ਮੇਨ ਰੋਡ, ਬੱਸ ਸਟੈਡ, ਰੇਲਵੇ ਸਟੇਸ਼ਨ, ਨਵੀਂ ਆਬਾਦੀ, ਪੰਜ ਪਿਆਰਾ ਪਾਰਕ, 

ਗੁ: ਕਿਲਾ ਅਨੰਦਗੜ੍ਹ ਸਾਹਿਬ, ਸਮੇਤ ਵੱਖ-ਵੱਖ ਸਥਾਨਾਂ ਤੋਂ ਹੁੰਦਾ ਹੋਇਆ ਬਾਬਾ ਸੰਤੌਖ ਸਿੰਘ ਪਾਲਦੀ ਸਾਹਿਬ ਵਾਲਿਆਂ ਦੇ ਡੇਰਾ ਨਿਰਮਲ ਆਸ਼ਰਮ ਵਿਖੇ ਸਮਾਪਤ ਹੋਇਆ ਜਿਥੇ ਮੁਹੱਲਾ ਹੋਣ ਤਕ ਤਿੰਨ ਦਿਨ ਧਾਰਮਕ ਦੀਵਾਨ ਸਜਾਏ ਜਾਣਗੇ। ਇਸ ਮੌਕੇ ਪੰਚਾਇਤੀ ਅਖਾੜਾ ਨਿਰਮਲ ਭੇਖ ਕਨਖੰਲ ਅਖਾੜਾ ਹਰਦੁਆਰ ਦੇ ਪ੍ਰਧਾਨ ਪੰਡਤ ਗਿਆਨ ਦੇਵ ਜੀ, ਦੁਆਬਾ ਨਿਰਮਲ ਮੰਡਲ ਦੇ ਪ੍ਰਧਾਨ ਬਾਬਾ ਭਾਗ, ਬਾਬਾ ਘਾਲਾ ਸਿੰਘ, ਸਰਬ ਭਾਰਤ ਨਿਰਮਲ ਮੰਡਲ ਦੇ ਪ੍ਰਧਾਨ ਬਾਬਾ ਸੰਤੋਖ ਸਿੰਘ, ਮੁੱਖ ਪ੍ਰਬੰਧਕ ਬਾਬਾ ਪ੍ਰੀਤਮ ਸਿੰਘ ਡੁਮੇਲੀਵਾਲੇ, ਬਾਬਾ ਦਰਸ਼ਨ ਸਿੰਘ, ਬਾਬਾ ਗੁਰਬਚਨ ਸਿੰਘ, ਬਾਬਾ ਰਾਜਾ ਸਿੰਘ, ਬਾਬਾ ਕਰਮਜੀਤ ਸਿੰਘ, ਬਾਬਾ ਜੀਤ ਸਿੰਘ, ਬਾਬਾ ਅਮਰੀਕ ਸਿੰਘ, ਬਾਬਾ ਜੈਲ ਸਿੰਘ ਸ਼ਾਸਤਰੀ, ਸੰਤ ਬਾਬਾ ਜਸਪਾਲ ਸਿੰਘ ਜੋਹਲਾ ਵਾਲੇ ਸੁਖਵੰਤ ਸਿੰਘ ਨਾਹਲਾਂ, ਬਾਬਾ ਦਿਲਾਵਰ ਸਿੰਘ ਬ੍ਰਹਮਜੀ, ਅਰੁਣਜੀਤ ਸਿੰਘ ਚੱਕ ਹੋਲਗੜ੍ਹ, ਬਲਿਹਾਰ ਸਿੰਘ, ਸਤਨਾਮਜੀਤ ਸਿੰਘ ਸਮੇਤ ਅਹਿਮ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ।