ਅੰਮ੍ਰਿਤਸਰ, 6
ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਨਨਕਾਣਾ ਸਾਹਿਬ ਸਿੱਖ ਯਾਤਰੀ ਜਥੇ ਦੇ ਚੇਅਰਮੈਨ
ਜਥੇਦਾਰ ਪ੍ਰੀਤਮ ਸਿੰਘ ਭਾਟੀਆ ਅਤੇ ਸਕੱਤਰ ਰੋਬਿਨ ਸਿੰਘ ਗਿੱਲ ਨੇ ਦਸਿਆ ਕਿ ਸਿੱਖ
ਸ਼ਰਧਾਲੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਜਨਮ ਅਸਥਾਨ ਗੁਰਦਵਾਰਾ ਨਨਕਾਣਾ
ਸਾਹਿਬ (ਪਾਕਿਸਤਾਨ) ਵਿਖੇ ਜਾ ਕੇ ਮਨਾਉਣਾ ਚਾਹੁੰਦੇ ਹਨ। ਉਹ ਅਪਣੇ ਪਾਸਪੋਰਟ, 4 ਰੰਗਦਾਰ
ਫ਼ੋਟੋ, ਅਪਣਾ ਸ਼ਨਾਖ਼ਤੀ ਕਾਰਡ, ਸੰਪਰਕ ਨੰਬਰ ਲੈ ਕੇ ਮੇਨ ਚੌਕ ਪੁਤਲੀਘਰ, ਗਿੱਲ ਬਿਲਡਿੰਗ
ਪਹਿਲੀ ਮੰਜ਼ਲ ਜੀ ਟੀ ਰੋਡ ਅੰਮ੍ਰਿਤਸਰ ਵਿਖੇ 16 ਸਤੰਬਰ ਤਕ ਪਾਸਪੋਰਟ ਜਮ੍ਹਾਂ ਕਰਵਾ ਸਕਦੇ
ਹਨ।