ਪਾਕਿ: ਸਿੱਖ ਵਿਆਹਾਂ ਲਈ ਛੇਤੀ ਆਵੇਗਾ ਨਵਾਂ ਕਾਨੂੰਨ, ਖਰੜਾ ਤਿਆਰ

ਪੰਥਕ, ਪੰਥਕ/ਗੁਰਬਾਣੀ

ਹਰ ਸਿੱਖ 'ਤੇ ਲਾਗੂ ਹੋਵੇਗਾ ਨਵਾਂ ਕਾਨੂੰਨ

ਹਰ ਸਿੱਖ 'ਤੇ ਲਾਗੂ ਹੋਵੇਗਾ ਨਵਾਂ ਕਾਨੂੰਨ
ਨਵੀਂ ਦਿੱਲੀ, 26 ਫ਼ਰਵਰੀ: ਪਾਕਿਸਤਾਨ ਵਿਚ ਸਿੱਖਾਂ ਦੇ ਵਿਆਹ ਲਈ ਛੇਤੀ ਹੀ ਇਕ ਨਵਾਂ ਕਾਨੂੰਨ ਆਵੇਗਾ। ਲਾਹੌਰ ਸਮੇਤ ਵੱਖ-ਵੱਖ ਸ਼ਹਿਰਾਂ ਵਿਚ ਕੰਮ ਕਰ ਰਹੇ ਸਿੱਖਾਂ 'ਤੇ ਇਹ ਕਾਨੂੰਨ ਲਾਗੂ ਹੋਵੇਗਾ। ਸਾਲ 1947 ਵਿਚ ਜ਼ਿਆਦਾਤਰ ਸਿੱਖਾਂ ਵਲੋਂ ਭਾਰਤ ਆਉਣ ਤੋਂ ਬਾਅਦ ਅਤੇ ਆਨੰਦ ਮਾਂਗੀ ਕਾਨੂੰਨ 1909 ਦੀ ਚਲਨ ਤੋਂ ਬਾਹਰ ਹੋਣ ਤੋਂ ਬਾਅਦ ਸਿੱਖ ਵਿਆਹਾਂ ਲਈ ਨਵਾਂ ਕਾਨੂੰਨ ਲਿਆਉਣ ਦਾ ਖਰੜਾ ਬਣਾਇਆ ਗਿਆ ਹੈ। ਪਾਕਿਸਤਾਨੀ ਮੀਡੀਆ ਵਿਚ ਛਪੀਆਂ ਰੀਪੋਰਟਾਂ ਅਨੁਸਾਰ ਪਾਕਿਸਤਾਨ ਵਿਚ ਪਹਿਲੀ ਵਾਰ ਅਜਿਹਾ ਕਾਨੂੰਨ ਲਿਆਂਦਾ ਜਾ ਰਿਹਾ ਹੈ। ਇਸ ਬਿਲ ਦੇ ਖਰੜੇ ਅਨੁਸਾਰ ਸਿੱਖਾਂ ਵਿਚਾਲੇ ਹੋਏ ਵਿਆਹ, ਭਾਵੇਂ ਇਸ ਕਾਨੂੰਨ ਤੋਂ ਪਹਿਲਾਂ ਜਾਂ ਬਾਅਦ ਦੇ ਹੋਣ, ਕਿਸੇ ਯੂਨੀਅਨ ਕੌਂਸਲ ਨਾਲ ਰਜਿਸਟਰਡ ਹੋਣਗੇ। ਹਸਤਾਖਰ ਕੀਤਾ ਸਿੱਖ ਵਿਆਹ ਫ਼ਾਰਮ ਰਜਿਸਟਰਾਰ ਕੋਲ ਪੇਸ਼ ਕੀਤਾ ਜਾਵੇਗਾ ਅਤੇ ਵਿਆਹ ਦੀ ਤਰੀਕ ਦੇ 30 ਦਿਨਾਂ ਦੇ ਅੰਦਰ ਯੂਨੀਅਨ ਕੌਂਸਲ ਨੂੰ ਸੂਚਿਤ ਕੀਤਾ ਜਾਵੇਗਾ। 

ਹਰ ਸੰਘ ਪ੍ਰੀਸ਼ਦ ਵਿਆਹ ਰਜਿਸਟਰੀ ਵਿਚ ਸਿੱਖ ਵਿਆਹਾਂ ਵਿਚ ਦਾਖ਼ਲ ਕਰਨ ਅਤੇ ਦਰਜ ਕਰਨ ਦੇ ਉਦੇਸ਼ ਨਾਲ ਇਕ ਜਾਂ ਇਕ ਤੋਂ ਜ਼ਿਆਦਾ ਵਿਅਕਤੀਆਂ ਨੂੰ ਲਾਇਸੰਸ ਦੇਵੇਗੀ। ਤਲਾਕ ਦੀ ਮੰਗ ਕਰਨ 'ਤੇ ਸਿੱਖ ਜਾਂ ਸਿਖਣੀ ਨੂੰ ਕੌਂਸਲ ਪ੍ਰਧਾਨ ਨੂੰ ਹਸਤਾਖਰ ਲਿਖਤ ਨੋਟਿਸ ਪੇਸ਼ ਕਰਨਾ ਹੋਵੇਗਾ ਅਤੇ ਉਸ ਸਮੇਂ ਪਤੀ/ਪਤਨੀ ਨੂੰ ਨੋਟਿਸ ਦੀ ਇਕ ਕਾਪੀ ਵੀ ਦੇਵੇਗਾ। ਨੋਟਿਸ ਮਿਲਣ ਤੋਂ 30 ਦਿਨਾਂ ਵਿਚ, ਪ੍ਰਧਾਨ ਇਕ ਵਿਚੌਲਗੀ ਪ੍ਰੀਸ਼ਦ ਦਾ ਗਠਨ ਕਰਨਗੇ। ਨੋਟਿਸ ਮਿਲਣ ਤੋਂ 90 ਦਿਨਾਂ ਦੇ ਅੰਦਰ, ਵਿਚੋਲਗੀ ਪ੍ਰੀਸ਼ਦ ਨੂੰ ਦੋਹਾਂ ਧਿਰਾਂ ਨਾਲ ਮਿਲਣਾ ਹੋਵੇਗਾ ਤਾਕਿ ਸੁਲਹ ਲਈ ਦੋਹਾਂ ਧਿਰਾਂ ਨੂੰ ਸੁਣਿਆ ਜਾ ਸਕੇ। ਤਲਾਕ ਹੋਣ ਤੋਂ ਬਾਅਦ ਕੋਈ ਵੀ ਧਿਰ ਅਪਣੇ ਲਈ ਜਾ ਫਿਰ ਕਿਸੇ ਵੀ ਨਿਰਭਰ ਬੱਚੇ ਦੀ ਰੱਖ-ਰਖਾਵ ਜਾਂ ਯਕਮੁਸ਼ਤ ਭੁਗਤਾਨ ਦੇ ਹੁਕਮ ਦੇ ਰੂਪ ਵਿਚ ਵਿੱਤੀ ਰਾਹਤ ਲਈ ਅਦਾਲਤ ਵਿਚ ਅਪੀਲ ਕਰ ਸਕਦੀ ਹੈ।                               (ਏਜੰਸੀ)