ਨਵੀ ਦਿੱਲੀ, 23 ਦਸੰਬਰ (ਅਮਨਦੀਪ ਸਿੰਘ): ਦਿੱਲੀ ਦੇ ਇਕ ਹੋਟਲ ਵਿਚ ਦਿੱਲੀ ਤੇ ਪੰਜਾਬ ਦੀਆਂ ਸਿੱਖ ਸ਼ਖ਼ਸੀਅਤਾਂ ਦੀ ਮੌਜੂਦਗੀ ਵਿਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਲੋਂ ਪਾਕਿਸਤਾਨ ਦੇ ਨਵੇਂ ਹਾਈ ਕਮਿਸ਼ਨਰ ਜ਼ਨਾਬ ਸੋਹੇਲ ਮਹਿਮੂਦ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਸ. ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਪਾਕਿਸਤਾਨ ਵਿਚਲੇ ਇਤਿਹਾਸਿਕ ਗੁਰਧਾਮ ਤੇ ਉਥੇ ਵਸਦੇ ਸਿੱਖ ਪੂਰੀ ਤਰ੍ਹਾਂ ਮਹਿਫੂਜ਼ ਹਨ ਤੇ ਜੋ ਲੋਕ ਬੇਬੁਨਿਆਦ ਪ੍ਰਚਾਰ ਕਰਦੇ ਹਨ, ਉਨ੍ਹਾਂ ਨੂੰ ਨਸੀਹਤ ਦਿੰਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਭਾਰਤ ਵਿਚ ਗੁਰਦਵਾਰਾ ਡਾਂਗ ਮਾਰ ਸਾਹਿਬ (ਸਿੱਕਮ) ਅਤੇ ਗੁਰਦਵਾਰਾ ਗਿਆਨ ਗੋਦੜੀ (ਹਰਿਦ੍ਵਾਰ) ਤਾਂ ਸਿੱਖ ਵਿਰੋਧੀ ਤਾਕਤਾਂ ਤੋਂ ਬਚਾਅ ਲਵੋ ਫਿਰ ਪਾਕਿਸਤਾਨ ਵਿਚਲੇ ਗੁਰਧਾਮਾਂ ਬਾਰੇ ਸੋਚਣਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਤੇ ਓਕਾਫ਼ ਬੋਰਡ ਨੇ ਪਾਕਿਸਤਾਨ ਵਿਚ ਗੁਰਧਾਮਾਂ ਦੀ ਬੇਮਿਸਾਲ ਸੇਵਾ-ਸੰਭਾਲ ਕੀਤੀ ਹੈ।