ਸ੍ਰੀ ਅਨੰਦਪੁਰ ਸਾਹਿਬ, 24 ਨਵੰਬਰ (ਦਲਜੀਤ ਸਿੰਘ ਅਰੋੜਾ, ਸੁਖਵਿੰਦਰ ਪਾਲ ਸਿੰਘ): ਪ੍ਰਸਿੱਧ ਵਿਦਵਾਨ ਪ੍ਰਿੰ. ਸੁਰਿੰਦਰ ਸਿੰਘ ਨੇ ਕਿਹਾ ਹੈ ਕਿ ਦਸਮੇਸ਼ ਪਿਤਾ ਨੇ ਗੁਰਗੱਦੀ 'ਗੁਰੂ ਗ੍ਰੰਥ ਤੇ ਗੁਰੂ ਪੰਥ' ਨੂੰ ਸੌਂਪੀ ਹੈ ਨਾ ਕਿ ਕਿਸੇ ਇੱਕ ਜਾਂ ਪੰਜ ਜਥੇਦਾਰਾਂ ਨੂੰ। ਉਨ੍ਰਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਤਰੀਕਾਂ ਨੂੰ ਲੈ ਕੇ ਪੰਥ ਵਿਚ ਪੈਦਾ ਹੋਈ ਦੁਬਿਧਾ ਨੂੰ ਲੈ ਕੇ ਅੱਜ ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਕਿਹਾ ਕਿ ਪੰਥਕ ਮਸਲਿਆਂ ਸਬੰਧੀ ਫ਼ੈਸਲੇ ਗੁਰੂ ਪੰਥ ਨੂੰ ਹੀ ਕਰਨ ਦਾ ਅਧਿਕਾਰ ਹੈ ਅਤੇ ਅਕਾਲ ਤਖ਼ਤ ਦੇ ਜਥੇਦਾਰ ਉਨ੍ਹਾਂ ਫ਼ੈਸਲਿਆਂ ਬਾਰੇ ਗੁਰੂ ਪੰਥ ਨੂੰ ਸੂਚਿਤ ਹੀ ਕਰ ਸਕਦੇ ਹਨ। ਤਖ਼ਤਾਂ ਦੇ ਜਥੇਦਾਰ 'ਗੁਰੂ ਪੰਥ' ਦੇ ਬਤੌਰ ਮੁੱਖ ਬੁਲਾਰੇ ਹੀ ਸੇਵਾ ਨਿਭਾ ਸਕਦੇ ਹਨ। ਸਰਬ ਸ਼ਕਤੀਮਾਨ 'ਅਕਾਲਪੁਰਖ, ਗੁਰੂ ਗ੍ਰੰਥ ਅਤੇ ਗੁਰੂ ਪੰਥ' ਹੀ ਹਨ।