ਸਰਨਾ ਪਰਵਾਰ ਨੇ ਦਰਬਾਰ ਸਾਹਿਬ 'ਚ ਮੱਥਾ ਟੇਕਿਆ

ਪੰਥਕ, ਪੰਥਕ/ਗੁਰਬਾਣੀ



ਅੰਮ੍ਰਿਤਸਰ, 4 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪ੍ਰਧਾਨ ਦਾ ਅਹੁਦਾ ਸੰਭਾਲਣ 'ਤੇ ਸਰਨਾ ਪਰਵਾਰ ਨੇ ਅੱਜ ਦਰਬਾਰ ਸਾਹਿਬ ਵਿਖੇ ਸ਼ੁਕਰਾਨਾ ਕਰਦਿਆਂ ਮੱਥਾ ਟੇਕਿਆ।  
ਪਰਮਜੀਤ ਸਿੰਘ ਸਰਨਾ ਦੀ ਪਤਨੀ ਬੀਬੀ ਜਸਪਾਲ ਕੌਰ ਸਰਨਾ ਤੇ ਉਨ੍ਹਾਂ ਦੀ ਵੱਡੀ ਨੂੰਹ ਬੀਬੀ ਸੁਰਿੰਦਰ ਕੌਰ ਸਰਨਾ ਨੇ ਸ. ਹਰਵਿੰਦਰ ਸਿੰਘ ਸਰਨਾ ਦੇ ਤਖ਼ਤ ਸ੍ਰੀ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਬਣਨ 'ਤੇ ਅੱਜ ਸਵੇਰੇ ਦਰਬਾਰ ਸਾਹਿਬ ਵਿਖੇ ਕੜਾਹ ਪ੍ਰਸਾਦ ਦੀ ਦੇਗ ਕਰਵਾ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ। ਬੀਬੀ ਜਸਪਾਲ ਕੌਰ ਸਰਨਾ ਨੇ ਕਿਹਾ ਕਿ ਉਨ੍ਹਾਂ ਦਾ ਸਮੁੱਚਾ ਪਰਵਾਰ ਸਿੱਖੀ ਨੂੰ ਸਮਰਪਤ ਹੈ।
ਦੁਨੀਆਂ ਭਰ ਸਿੱਖ ਧਰਮ ਇਕ ਅਜਿਹਾ ਧਰਮ ਹੈ ਜਿਹੜਾ ਸਾਂਝੀਵਾਲਤਾ ਦਾ ਪੈਗਾਮ ਦਿੰਦਾ ਹੈ ਤੇ ਹਰ ਇਨਸਾਨ ਨੂੰ ਬਰਾਬਰ ਦਾ ਦਰਜਾ ਦਿੰਦਾ ਹੈ।

ਅੱਜ ਜੇ ਬਾਬੇ ਨਾਨਕ ਦੀ ਸਿਖਿਆਵਾਂ ਦਾ ਹਰ ਮਨੁੱਖ ਧਾਰਨੀ ਬਣ ਜਾਵੇ ਤਾਂ ਦੁਨੀਆਂ ਭਰ ਦੇ ਦੁਖ ਦਰਦ ਪਰ ਲਗਾ ਤੇ ਉੱਡ ਜਾਣਗੇ।