Shri Nankana Sahib ਤੋਂ ਅੱਜ ਦਾ Hukamnama 5-Dec-2017

ਪੰਥਕ, ਪੰਥਕ/ਗੁਰਬਾਣੀ

⚘Hukamnama Sahib ji. Birth Place Of Dhan Guru Nanak Dev Ji
Gurudwara Nankana Sahib ( ਨਨਕਾਣਾ ਸਾਹਿਬ ) Pakistan⚘

_*05th December 2017*_

ANG;(709/10)

ਸਲੋਕ ॥
सलोक ॥
ਸਲੋਕ।
Slok.

ਦਇਆ ਕਰਣੰ ਦੁਖ ਹਰਣੰ ਉਚਰਣੰ ਨਾਮ ਕੀਰਤਨਹ ॥
दइआ करणं दुख हरणं उचरणं नाम कीरतनह ॥
ਜੋ ਸਾਈਂ ਦੇ ਨਾਮ ਦਾ ਜੱਸ ਉਚਾਰਨ ਕਰਦਾ ਹੈ, ਉਸ ਉਤੇ ਸਾਈਂ ਮਿਹਰ ਧਾਰਦਾ ਹੈ ਤੇ ਉਸ ਦਾ ਗਮ ਦੂਰ ਕਰ ਦਿੰਦਾ ਹੈ।
He, who sings the praise of the Name, unto him, the Lord shows, mercy and dispels his distress.

ਦਇਆਲ ਪੁਰਖ ਭਗਵਾਨਹ ਨਾਨਕ ਲਿਪਤ ਨ ਮਾਇਆ ॥੧॥
दइआल पुरख भगवानह नानक लिपत न माइआ ॥१॥
ਜਦ ਭਾਗਾਂ ਵਾਲਾ ਸਾਈਂ ਮਾਲਕ ਮਿਹਰਬਾਨ ਹੋ ਜਾਂਦਾ ਹੈ, ਹੇ ਨਾਨਕ! ਤਾਂ ਇਨਸਾਨ ਧਨ ਦੌਲਤ ਅੰਦਰ ਖੱਚਤ ਨਹੀਂ ਹੁੰਦਾ।
When the fortunate Lord Master becomes compassionate, O Nanak, the man is no longer engrossed in worldly attachments.

ਭਾਹਿ ਬਲੰਦੜੀ ਬੁਝਿ ਗਈ ਰਖੰਦੜੋ ਪ੍ਰਭੁ ਆਪਿ ॥
भाहि बलंदड़ी बुझि गई रखंदड़ो प्रभु आपि ॥
ਮਚਦੀ ਹੋਈ ਅੱਗ ਸ਼ਾਂਤ ਹੋ ਗਈ ਹੈ। ਸੁਆਮੀ ਨੇ ਖੁਦ ਮੈਨੂੰ ਬਚਾ ਲਿਆ ਹੈੌ।
The burning fire has been quenched and the Lord Himself saved me.

ਜਿਨਿ ਉਪਾਈ ਮੇਦਨੀ ਨਾਨਕ ਸੋ ਪ੍ਰਭੁ ਜਾਪਿ ॥੨॥
जिनि उपाई मेदनी नानक सो प्रभु जापि ॥२॥
ਹੇ ਨਾਨਕ! ਤੂੰ ਉਸ ਸਾਹਿਬ ਦਾ ਸਿਮਰਨ ਕਰ ਜਿਸ ਨੇ ਸ੍ਰਿਸ਼ਟੀ ਸਾਜੀ ਹੈ।
O Nanak, contemplate thou on that Lord, who has created the world.

ਪਉੜੀ ॥
पउड़ी ॥
ਪਉੜੀ।
Pauri.

ਜਾ ਪ੍ਰਭ ਭਏ ਦਇਆਲ ਨ ਬਿਆਪੈ ਮਾਇਆ ॥
जा प्रभ भए दइआल न बिआपै माइआ ॥
ਜਦ ਮਾਲਕ ਮਾਇਆਵਾਨ ਹੋ ਜਾਂਦਾ ਹੈ ਤਾਂ ਮੋਹਨੀ ਮਨੁਸ਼ ਨੂੰ ਨਹੀਂ ਚਿਮੜਦੀ।
When the Master becomes merciful, then mammon clings not the man.

ਕੋਟਿ ਅਘਾ ਗਏ ਨਾਸ ਹਰਿ ਇਕੁ ਧਿਆਇਆ ॥
कोटि अघा गए नास हरि इकु धिआइआ ॥
ਇਕ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਕ੍ਰੋੜਾਂ ਹੀ ਪਾਪ ਮਿੱਟ ਜਾਂਦੇ ਹਨ।
Meditating on One God, millions of sins are removed.

ਨਿਰਮਲ ਭਏ ਸਰੀਰ ਜਨ ਧੂਰੀ ਨਾਇਆ ॥
निरमल भए सरीर जन धूरी नाइआ ॥
ਸਾਈਂ ਦੇ ਗੋਲਿਆਂ ਦੇ ਪੈਰਾਂ ਦੀ ਧੂੜ ਅੰਦਰ ਇਸ਼ਨਾਨ ਕਰਨ ਦੁਆਰਾ ਦੇਹ ਪਵਿੱਤ੍ਰ ਥੀ ਵੰਞਦੀ ਹੈ।
Bathing in the dust of the feet of the Lord's slaves, the body is rendered immaculate.

ਮਨ ਤਨ ਭਏ ਸੰਤੋਖ ਪੂਰਨ ਪ੍ਰਭੁ ਪਾਇਆ ॥
मन तन भए संतोख पूरन प्रभु पाइआ ॥
ਮਨ ਤੇ ਦੇਹ ਸੰਤੁਸ਼ਟ ਹੋ ਜਾਂਦੇ ਹਨ ਅਤੇ ਇਨਸਾਨ ਮੁਕੰਮਲ ਮਾਲਕ ਨੂੰ ਪਾ ਲੈਂਦਾ ਹੈ।
The mind and body become contented and one attains to the Perfect Lord.

ਤਰੇ ਕੁਟੰਬ ਸੰਗਿ ਲੋਗ ਕੁਲ ਸਬਾਇਆ ॥੧੮॥
तरे कुट्मब संगि लोग कुल सबाइआ ॥१८॥
ਉਹ ਆਪਣੇ ਟੱਬਰ ਦੇ ਜੀਆਂ ਤੇ ਆਪਣੀ ਸਮੂਹ ਵੰਸ਼ ਦੇ ਨਾਲ ਪਾਰ ਉੱਤਰ ਜਾਂਦਾ ਹੈ।
He is saved along with his family members and all his lineage.

ੴ -=ਵਾਹਿਗੁਰੂ ਜੀ ਕਾ ਖਾਲਸਾ-ਵਾਹਿਗੁਰੂ ਜੀ ਕੀ ਫਤਹਿ ਜੀ=-ੴ :
ੴ -=waheguru ji ka khalsa waheguru ji ki fateh jio=-ੴ

ਗੁਰੂ ਰੁਪ ਸਾਧ ਸਂਗਤ ਜਿਓ
ਭੂਲਾ ਚੁਕਾ ਦੀ ਮਾਫੀ ਬਕ੍ਸ਼ੋ ਜੀ⚘⚘