ਸਿਕਲੀਗਰ ਤੇ ਵਣਜਾਰਾ ਸਿੱਖਾਂ ਨੂੰ ਪੰਜਾਬ 'ਚ ਵਸਾਉਣ ਦੇ ਹੋਣ ਯਤਨ: ਬ੍ਰਿਟਿਸ਼ ਸਿੱਖ ਕੌਂਸਲ

ਪੰਥਕ, ਪੰਥਕ/ਗੁਰਬਾਣੀ

ਜਲੰਧਰ, 20 ਫ਼ਰਵਰੀ (ਪਰਦੀਪ ਬਸਰਾ): ਅੱਜ ਇਥੇ ਬ੍ਰਿਟਿਸ਼ ਸਿੱਖ ਕੌਂਸਲ ਨੇ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੋਂ ਮੰਗ ਕੀਤੀ ਹੈ ਕਿ ਪੰਜਾਬ ਤੋਂ ਬਾਹਰ ਵਸਦੇ ਸ਼ਿਕਲੀਗਰ ਅਤੇ ਵਣਜਾਰੇ ਸਿੱਖ ਪਰਵਾਰਾਂ ਨੂੰ ਪੰਜਾਬ ਵਿਚ ਵਸਾਉਣ ਅਤੇ ਇਨ੍ਹਾਂ ਦੇ ਬਹੁ-ਪੱਖੀ ਵਿਕਾਸ ਲਈ ਯਤਨ ਕੀਤੇ ਜਾਣ। ਕੌਂਸਲ ਆਗੂਆਂ ਨੇ ਕਿਹਾ ਕਿ ਉਕਤ ਭਾਈਚਾਰਿਆਂ ਦਾ ਵੀ ਸਿੱਖੀ ਦੇ ਸੰਘਰਸ਼ ਵਿਚ ਵੱਡਾ ਯੋਗਦਾਨ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬ੍ਰਿਟਿਸ ਸਿੱਖ ਕੌਂਸਲ ਦੇ ਮੁੱਖ ਸੇਵਾਦਾਰ ਭਾਈ ਤਰਸੇਮ ਸਿੰਘ ਦਿਓਲ ਅਤੇ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਸੂਬਾ 

ਪ੍ਰਧਾਨ ਪਰਮਿੰਦਰਪਾਲ ਸਿੰਘ ਖ਼ਾਲਸਾ ਨੇ ਦਸਿਆ ਕਿ ਹਾਲਾਂਕਿ ਪ੍ਰਵਾਸੀ ਸਿੰਘਾਂ ਦੀ ਮਦਦ ਨਾਲ ਮਹਾਰਾਸ਼ਟਰਾ ਵਿਚ 18 ਗੁਰਦਵਾਰੇ ਅਤੇ 200 ਪੱਕੇ ਘਰ ਬਣਾ ਕੇ ਉਕਤ ਸਿੱਖਾਂ ਦੀ ਕੁੱਝ ਮਦਦ ਕੀਤੀ ਗਈ ਹੈ ਪਰ ਹਾਲੇ ਵੀ ਉਨ੍ਹਾਂ ਲਈ ਬਹੁਤ ਕੁੱਝ ਕੀਤਾ ਜਾਣਾ ਬਾਕੀ ਹੈ ਜਿਸ ਵਿਚ ਰੁਜ਼ਗਾਰ ਅਤੇ ਹੋਰ ਕਿੱਤਾ ਸਿਖਲਾਈ ਦੇ ਕੰਮ ਸ਼ਾਮਲ ਹਨ। ਉਕਤ ਆਗੂਆਂ ਨੇ ਗੁਰਸਿੱਖੀ ਦੇ ਇਨ੍ਹਾਂ ਅੰਗਾਂ ਨੂੰ ਪੰਜਾਬ ਵਿਚ ਵਸਾਉਣ ਦੇ ਵੀ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਇਸ ਮੌਕੇ ਸੁਰਿੰਦਰਪਾਲ ਸਿੰਘ ਗੋਲਡੀ, ਕਮਲਚਰਨਜੀਤ ਸਿੰਘ ਹੈਪੀ, ਸੰਦੀਪ ਸਿੰਘ ਚਾਵਲਾ, ਮੋਹਨ ਸਿੰਘ ਸਹਿਗਲ, ਅਰਿੰਦਰਜੀਤ ਸਿੰਘ ਚੱਢਾ ਤੇ ਹੋਰ ਸ਼ਖ਼ਸੀਅਤਾਂ ਹਾਜਰ ਸਨ।