ਸਿੱਖ ਕੌਮ ‘ਚ ਦੁਬਿਧਾਵਾਂ ਵਧਦੀਆਂ ਜਾ ਰਹੀਆਂ ਹਨ, ਜਿਹਨਾਂ ਨੂੰ ਹੱਲ ਕਰਨ ਲਈ ਵੱਖ-ਵੱਖ ਸੰਸਥਾਵਾਂ ਵੱਖ-ਵੱਖ ਵਿਚਾਰ ਦੇ ਰਹੀਆਂ ਹਨ। ਸਾਰੀਆਂ ਸੰਪਰਦਾਵਾਂ ਦੀ ਵਿਚਾਰਧਾਰਾ ਵੱਖਰੀ ਹੋਣ ਕਾਰਨ ਇਹ ਬਖੇੜੇ ਹੱਲ ਵੱਲ ਜਾਣ ਦੀ ਬਜਾਏ ਕਿਸੇ ਨਤੀਜੇ ਵੱਲ ਜਾਣ ਦੀ ਬਜਾਏ ਵੱਧਦੇ ਜਾ ਰਹੇ ਹਨ।ਦੂਜਾ ਸੋਸ਼ਲ ਮੀਡੀਆ ਦਾ ਦੌਰ ਹੋਣ ਕਾਰਨ ਵੱਖ ਵੱਖ ਲੋਕਾਂ ਵੱਲੋਂ ਕੀਤੇ ਜਾ ਰਹੇ ਕੁਮੈਂਟ ਸ਼ੇਅਰ ਸਿੱਖੀ ਦਾ ਜਲੂਸ ਕੱਢ ਰਹੇ ਹਨ।
ਦੁੱਖ ਦੀ ਗੱਲ ਇਹ ਹੈ ਕਿ ਸਿੱਖ ਸੰਗਤ ਵੱਲੋਂ ਜਾਂ ਹੋਰ ਲੋਕਾਂ ਵੱਲੋਂ ਕੀਤੇ ਜਾ ਰਹੇ ਕੁਮੈਂਟ ਸਿੱਖਾਂ ਨੂੰ ਢਹਿੰਦੀ ਕਲਾ ਵੱਲ ਲੈ ਕੇੇ ਜਾ ਰਹੇ ਹਨ। ਕਿਸੇ ਵੀ ਵੀਡੀਓ ਜਾਂ ਪੋਸਟ ‘ਤੇ ਕੁਮੈਂਟ ਕੁਝ ਸੈਕਿੰਡ ਦੀ ਵੀਡੀਓ ਵੇਖਣ ਤੋਂ ਬਾਅਦ ਹੀ ਕਰ ਦਿੱਤੀ ਜਾਂਦੇ ਹਨ, ਪੂਰੀ ਵੀਡੀਓ ਵੇਖ ਕੇ ਜਾਂ ਸੋਚ ਵਿਚਾਰ ਨਾ ਕਰ ਕੇ ਲਏ ਜਾ ਰਹੇ ਫ਼ੈਸਲੇ ਦੁਬਿਧਾਵਾਂ ਦਾ ਕਾਰਨ ਬਣ ਰਹੇ ਹਨ।