ਸਿੱਖ ਕਤਲੇਆਮ: ਲੈਬ ਵਲੋਂ ਵਰਮਾ ਦਾ ਟੈਸਟ ਕਰਨ ਤੋਂ ਪਾਸਾ ਵਟਣਾ ਡੂੰਘੀ ਸਾਜ਼ਸ਼: ਜੀਕੇ

ਪੰਥਕ, ਪੰਥਕ/ਗੁਰਬਾਣੀ

ਨਵੀਂ ਦਿੱਲੀ, 15 ਦਸੰਬਰ (ਸੁਖਰਾਜ ਸਿੰਘ): ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੇ ਕਥਿਤ ਸਿਆਸੀ ਰਿਸ਼ਤਿਆਂ 'ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਸਵਾਲ ਖੜੇ ਕੀਤੇ ਹਨ। 1984 ਸਿੱਖ ਕਤਲੇਆਮ ਮਾਮਲੇ ਦੇ ਦੋਸ਼ੀ ਜਗਦੀਸ਼ ਟਾਈਟਲਰ ਵਿਰੁਧ ਕਥਿਤ ਗਵਾਹ ਖ਼ਰੀਦ ਮਾਮਲੇ 'ਚ ਹਥਿਆਰ ਕਾਰੋਬਾਰੀ ਅਭਿਸ਼ੇਕ ਵਰਮਾ ਵਲੋਂ ਪਾਲੀਗ੍ਰਾਫ਼ ਟੈਸਟ ਦੇਣ ਦੀ ਹਾਮੀ ਭਰਨ ਦੇ ਬਾਵਜੂਦ ਦਿੱਲੀ ਸਰਕਾਰ ਦੀ ਲੈਬ ਵਲੋਂ ਵਰਮਾ ਦਾ ਟੈਸਟ ਕਰਨ ਤੋਂ ਵੱਟੇ ਜਾ ਰਹੇ ਪਾਸੇ ਨੂੰ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸਾਜਸ਼ ਕਰਾਰ ਦਿਤਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਵਲੋਂ ਟਾਈਟਲਰ ਦੀ ਪਿੱਠ ਪਿੱਛੇ ਖੜਾ ਹੋਣਾ ਸਾਬਤ ਕਰਦਾ ਹੈ ਕਿ ਸਿਆਸੀ ਤੌਰ 'ਤੇ 49 ਦਿਨਾਂ ਤਕ ਦਿੱਲੀ ਵਿਖੇ ਕਾਂਗਰਸ ਦੇ ਨਾਲ ਰਾਜ ਭੋਗਣ ਕਰ ਕੇ ਕੇਜਰੀਵਾਲ ਦੇ ਮਨ 'ਚ 

ਅਜੇ ਵੀ ਕਾਤਲ ਕਾਂਗਰਸੀਆਂ ਲਈ ਰਹਿਮ ਮੌਜੂਦ ਹੈ। ਇਕ ਪਾਸੇ ਤਾਂ ਕੇਜਰੀਵਾਲ ਪੰਜਾਬ ਚੋਣਾਂ ਦੌਰਾਨ ਪੰਜਾਬ ਤੇ ਪੰਜਾਬੀਅਤ ਦਾ ਪੈਰੋਕਾਰ ਬਣਨ ਦਾ ਦਾਅਵਾ ਕਰਦੇ ਨਹੀਂ ਥਕਦੇ ਸਨ ਤੇ ਦੂਜੇ ਪਾਸੇ 1984 ਦੇ ਕਾਤਲਾਂ ਨੂੰ ਸਿਆਸੀ ਪਨਾਹ ਦੇਣ ਦਾ ਮੌਕਾ ਨਹੀਂ ਛਡਦੇ। ਜੀ.ਕੇ. ਨੇ ਕਿਹਾ ਕਿ ਕੇਜਰੀਵਾਲ ਨੇ 1984 ਦਾ ਇਨਸਾਫ਼ ਦਿਵਾਉਣ ਲਈ ਪਹਿਲੇ ਐਸ.ਆਈ.ਟੀ. ਬਣਾਉਣ ਦਾ ਮਸੌਦਾ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜਿਆ ਪਰ ਬਾਅਦ 'ਚ ਇਹ ਫ਼ਾਈਲ ਹੀ ਸਕੱਤਰੇਤ 'ਚੋ ਗੁਮ ਕਰਾ ਦਿਤੀ। ਉਨ੍ਹਾਂ ਨੇ ਸਵਾਲ ਕੀਤਾ ਕਿ ਜੇ ਅਭਿਸ਼ੇਕ ਵਰਮਾ ਹੁਣ ਪਾਲੀਗ੍ਰਾਫ਼ ਟੈਸਟ ਦੇਣ ਤੋਂ ਇਨਕਾਰ ਕਰਦਾ ਹੈ ਤਾਂ ਕੌਮ ਦਾ ਕਿਨ੍ਹਾਂ ਨੁਕਸਾਨ ਹੋਵੇਗਾ। ਲੈਬ ਦੀ ਮਸ਼ੀਨ  gostream ਖ਼ਰਾਬ ਹੋਣ ਦੀ ਜ਼ਿੰਮੇਵਾਰੀ ਕੌਣ ਲਵੇਗਾ। ਅੱਜ ਕੜਕੜਡੂਮਾ ਕੋਰਟ ਦੇ ਜੱਜ ਅਮਿਤ ਅਰੋੜਾ ਵਲੋਂ ਸੀ.ਬੀ.ਆਈ. ਅਧਿਕਾਰੀ ਨੂੰ ਅਭਿਸ਼ੇਕ ਵਰਮਾ ਦੇ ਪਾਲੀਗ੍ਰਾਫ਼ ਟੈਸਟ ਦੀ ਮਸ਼ੀਨ ਖ਼ਰਾਬੀ ਬਾਰੇ ਲਾਈ ਗਈ ਫ਼ਟਕਾਰ ਨੂੰ ਨਮੋਸ਼ੀ ਭਰਿਆ ਦਸਦੇ ਹੋਏ ਜੀ.ਕੇ. ਨੇ ਆਮ ਆਦਮੀ ਪਾਰਟੀ ਦੇ ਸਿੱਖ ਵਿਧਾਇਕਾਂ ਨੂੰ ਇਸ ਮਸਲੇ 'ਤੇ ਕੇਜਰੀਵਾਲ ਨੂੰ ਪੁਛਗਿੱਛ ਕਰਨ ਲਈ ਕਿਹਾ।