ਅੰਮ੍ਰਿਤਸਰ,
26 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਅਕਾਲ ਸਹਾਇ ਸਿੱਖ ਇੰਟਰਨੈਸ਼ਨਲ ਜੰਥੇਬੰਦੀ
ਦੀ ਇਕ ਮੀਟਿੰਗ ਕੌਮੀ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ
ਇੰਗਲੈਂਡ ਵਿਖੇ 100 ਸੰਸਦ ਮੈਬਰਾਂ ਵਲੋਂ ਸਿੱਖ ਇਕ ਵਖਰੀ ਕੌਮ ਦੇ ਹੱਕ ਵਿਚ ਕੀਤੇ ਗਏ
ਫ਼ੈਸਲੇ ਦਾ ਮਤਾ ਪਾ ਕੇ ਭਰਪੂਰ ਸਵਾਗਤ ਕੀਤਾ।
ਭਾਈ ਘੋਲੀਆ ਨੇ ਕਿਹਾ ਕਿ ਦਸ਼ਮੇਸ਼ ਪਿਤਾ
ਵਲੋਂ ਖ਼ਾਲਸੇ ਦੀ ਸਿਰਜਨਾ ਦੁਨੀਆਂ ਦੇ ਇਤਿਹਾਸ ਵਿਚ ਇਕ ਨਿਵੇਕਲੀ ਤੇ ਅਦਭੁਤ ਘਟਨਾ ਸੀ
ਜਿਸ ਨੇ ਭਾਰਤ ਦੀ ਕਿਸਮਤ ਨੂੰ ਬਦਲ ਕੇ ਰੱਖ ਦਿਤਾ, ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੇ
ਅਮਨ ਅਮਾਨ ਤੇ ਸਵੈਮਾਨ ਨਾਲ ਰਹਿਣ ਵਾਲੇ ਸ਼ਾਤੀ ਪਸੰਦ ਲੋਕਾਂ ਵਿਚੋਂ ਅਸੁਰੱਖਿਅਤ ਤੇ
ਬੇਚੈਨੀ ਦਾ ਆਲਮ ਪੈਦਾ ਕਰ ਦਿਤਾ। ਹੈਰਾਨੀ ਦੀ ਗੱਲ ਹੈ ਕਿ ਵਿਦੇਸ਼ੀ ਸਰਕਾਰਾਂ ਤਾਂ
ਸਿੱਖਾਂ ਦੇ ਮਾਣ ਵਿਚ ਵਾਧਾ ਕਰਨ ਵਾਲੇ ਫ਼ੈਸਲੇ ਸੁਣਾ ਰਹੀਆਂ ਹਨ ਪਰ ਸਾਡੀ ਭਾਰਤ ਸਰਕਾਰ
ਸਿੱਖਾਂ ਦੀ ਹਰ ਥਾਂ ਅਣਦੇਖੀ ਕਰ ਰਹੀ ਹੈ ਜਿਸ ਕਰ ਕੇ ਹਾਲੇ ਤਕ ਸਿੱਖਾਂ ਨੂੰ '84 ਦੇ
ਮਾਮਲਿਆਂ 'ਚ ਇਨਸਾਫ਼ ਨਹੀਂ ਮਿਲਿਆ।
ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਸਿੱਖਾਂ
ਦੇ ਖੋਹੇ ਅਧਿਕਾਰ ਜੂੰਮੂ ਕਸ਼ਮੀਰ, ਪੰਜਾਬ ਦੀ ਸਿੱਖਾਂ ਦੀਆਂ ਮੰਗਾਂ ਤੇ ਪੂਰਨ ਹੱਕ ਵਾਪਸ
ਦੇਵੇ ਤਾਕਿ ਭਾਰਤ ਦਾ ਮਾਹੌਲ ਅਮਨ ਸ਼ਾਂਤੀ ਵਾਲਾ ਬਣਿਆ ਰਹਿ। ਘੋਲੀਆ ਨੇ ਸ਼੍ਰੋਮਣੀ ਅਕਾਲੀ
ਦਲ ਨੂੰ ਅਪੀਲ ਕੀਤੀ ਕਿ ਉਹ ਅਪਣੀ ਜ਼ਮੀਰ ਦੀ ਆਵਾਜ਼ ਨੂੰ ਜਗਾਉਂਦੇ ਹੋਏ ਇੰਗਲੈਂਡ ਦੀ ਤਰਜ਼
'ਤੇ ਮਤਾ ਪਾਸ ਕਰ ਕੇ ਸਿੱਖ ਕੌਮ ਦੇ ਸੰਘਰਸ਼ ਦੀ ਹਮਾਇਤ ਕਰੇ।