'ਉੱਚਾ ਦਰ ਬਾਬੇ ਨਾਨਕ ਦਾ' ਪ੍ਰਾਜੈਕਟ 'ਚ ਸਹਿਯੋਗ ਲਈ ਦੇਰੀ ਨਾ ਕਰਨ ਪਾਠਕ : ਮਿਸ਼ਨਰੀ

ਪੰਥਕ, ਪੰਥਕ/ਗੁਰਬਾਣੀ

ਕੋਟਕਪੂਰਾ, 29 ਦਸੰਬਰ (ਗੁਰਿੰਦਰ ਸਿੰਘ): 'ਏਕਸ ਕੇ ਬਾਰਕ' ਦੇ ਕਨਵੀਨਰ ਅਤੇ 'ਉੱਚਾ ਦਰ ਬਾਬੇ ਨਾਨਕ ਦਾ' ਦੇ ਗਵਰਨਿੰਗ ਕੌਂਸਲ ਦੇ ਮੈਂਬਰ ਇੰਜ. ਬਲਵਿੰਦਰ ਸਿੰਘ ਮਿਸ਼ਨਰੀ ਨੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉੱਹ ਉੱਚਾ ਦਰ ਬਾਬੇ ਨਾਨਕ ਦਾ ਦੀ ਅੰਤਮ ਪੱਧਰ 'ਤੇ ਪੁੱਜ ਚੁੱਕੀ ਉਸਾਰੀ ਨੂੰ ਤੁਰਤ ਮੁਕੰਮਲ ਕਰਨ ਲਈ ਤੇ ਮਾਨਵਤਾ ਦੇ ਭਲੇ ਹਿੱਤ ਉਸਾਰਿਆ ਜਾ ਰਿਹਾ ਅਜ਼ੀਮ ਅਜੂਬਾ ਕੌਮ ਨੂੰ ਸਮਰਪਤ ਕਰਨ ਲਈ ਆਖ਼ਰੀ ਸੇਵਾ ਦਾਨ ਘੱਟੋ ਘੱਟ 10 ਹਜਾਰ ਰੁਪਿਆ ਪ੍ਰਤੀ ਪਾਠਕ ਜ਼ਰੂਰ ਦੇਣ। ਜਿਨ੍ਹਾ ਪਾਠਕਾਂ ਨੇ ਅਪਣੇ ਸੇਵਾ ਦਾਨ ਦਾ ਹਿੱਸਾ ਨਹੀਂ 

ਪਾਇਆ, ਉਹ ਬਿਨਾਂ ਦੇਰੀ ਉੱਚਾ ਦਰ ਬਾਬੇ ਨਾਨਕ ਦਾ ਟਰੱਸਟ ਦੇ ਨਾਂਅ 'ਤੇ ਡਿਮਾਂਡ ਡਰਾਫ਼ਟ ਜਾਂ ਚੈੱਕ ਭੇਜ ਕੇ ਅਪਣੀ ਜ਼ਿੰਮੇਵਾਰੀ ਨਿਭਾਉਣ, ਘਟੋ-ਘੱਟ 10 ਹਜ਼ਾਰ ਰੁਪਿਆ ਅਤੇ ਵੱਧ ਤੋਂ ਵੱਧ ਜਿੰਨਾ ਦਸਵੰਧ ਇਸ ਸੇਵਾ ਵਿਚ ਪਾਇਆ ਜਾਵੇਗਾ, ਓਨਾ ਹੀ ਇਹ ਪ੍ਰਾਜੈਕਟ ਜਲਦ ਮੁਕੰਮਲ ਹੋਵੇਗਾ। ਉਨ੍ਹਾਂ ਬੇਨਤੀ ਕੀਤੀ ਕਿ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡਾਂ, ਸ਼ਹਿਰਾਂ ਤੇ ਕਸਬਿਆਂ 'ਚ ਵਸਦੇ ਸਪੋਕਸਮੈਨ ਦੇ ਪਾਠਕ ਓਨਾ ਨੂੰ ਨਿਜੀ ਤੌਰ 'ਤੇ ਮਿਲ ਕੇ ਰਕਮ ਜਮ੍ਹਾਂ ਕਰਵਾ ਸਕਦੇ ਹਨ ਤੇ ਉਨ੍ਹਾਂ ਨੂੰ ਰਸੀਦ ਵੀ ਤੁਰਤ ਮੌਕੇ 'ਤੇ ਹੀ ਦਿਤੀ ਜਾਵੇਗੀ।