'ਵਰਲਡ ਸਿੱਖ ਪਾਰਲੀਮੈਂਟ ਪ੍ਰਵਾਨ ਨਹੀਂ: 'ਜਥੇਦਾਰ'

ਪੰਥਕ, ਪੰਥਕ/ਗੁਰਬਾਣੀ

ਬਠਿੰਡਾ (ਦਿਹਾਤੀ), 8 ਮਾਰਚ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ): ਅਮਰੀਕਾ ਵਿਚ ਪਿਛਲੇ ਦਿਨੀ ਐਲਾਨੀ ਵਰਲਡ ਸਿੱਖ ਪਾਰਲੀਮੈਂਟ ਨੂੰ ਕੁੱਝ ਧਿਰਾਂ ਵਲੋਂ ਐਲਾਨੀ ਦਸਦਿਆਂ ਮੁਤਵਾਜ਼ੀ ਜਥੇਦਾਰਾਂ ਨੇ ਉਸ ਨਾਲ ਸਹਿਮਤੀ ਨਾ ਪ੍ਰਗਟਾਉਂਦਿਆਂ ਕਿਹਾ ਕਿ ਸਮੁੱਚੀਆਂ ਪੰਥਕ ਧਿਰਾਂ ਨੇ ਇਸ ਵਿਚ ਸ਼ਮੂਲੀਅਤ ਨਹੀਂ ਕੀਤੀ ਜਿਸ ਕਾਰਨ ਇਸ ਨੂੰ ਪ੍ਰਵਾਨ ਨਹੀ ਕੀਤਾ ਜਾ ਸਕਦਾ।ਸਰਬੱਤ ਖ਼ਾਲਸਾ ਕੰਟਰੋਲ ਰੂਮ ਵਲੋਂ ਜਾਰੀ ਬਿਆਨ 'ਚ ਭਾਈ ਧਿਆਨ ਸਿੰਘ ਮੰਡ ਅਤੇ ਭਾਈ ਬਲਜੀਤ ਸਿੰਘ ਖ਼ਾਲਸਾ ਦਾਦੂਵਾਲ ਨੇ ਕਿਹਾ ਕਿ ਵਰਲਡ ਸਿੱਖ ਪਾਰਲੀਮੈਂਟ ਸਰਬੱਤ ਖ਼ਾਲਸਾ 2015 ਦਾ ਮਤਾ ਹੈ ਅਤੇ ਇਸ ਨੂੰ ਬਣਾਉਣ ਦੀ ਜ਼ਿੰਮੇਵਾਰੀ ਮੁਤਵਾਜ਼ੀ ਜਥੇਦਾਰਾਂ ਦੀ ਹੈ, ਕਿਸੇ ਇਕੱਲੇ ਦੀ ਨਹੀਂ ਅਤੇ ਜਿਹੜੇ ਵੀਰ ਸਰਬੱਤ ਖ਼ਾਲਸਾ ਨੂੰ ਮੰਨਦੇ ਹੀ ਨਹੀਂ ਅਤੇ ਉਸ ਦੇ 13 ਮਤਿਆਂ ਦੀ ਵਿਰੋਧਤਾ ਕਰਦੇ ਹਨ, ਉਨਾਂ ਨੂੰ ਤਾਂ ਬਿਲਕੁਲ ਹੀ ਇਜ਼ਾਜਤ ਨਹੀਂ ਕਿ ਉਹ ਇਸ ਮਹਾਨ ਸੰਸਥਾ ਨੂੰ

 ਬਣਨ ਤੋਂ ਪਹਿਲਾਂ ਹੀ ਸਾਬੋਤਾਜ  ਕਰਨ। ਉਨ੍ਹਾਂ ਕਿਹਾ ਕਿ ਜੇ ਪੰਥ ਦੇ ਭਲੇ ਲਈ ਕੋਈ ਵੀ ਵਿਅਕਤੀ ਜਾਂ ਸੰਸਥਾ ਕੰਮ ਕਰੇ, ਸਾਂਝੇ ਮੁੱਦਿਆਂ 'ਤੇ ਕੋਈ ਕਾਹਲੀ, ਮਨਮਰਜ਼ੀ ਜਾਂ ਆਪਹੁਦਰਾਪਨ ਕਰੇ ਤਾਂ ਉਸ ਨੂੰ ਸਾਡਾ ਸਮਰਥਨ ਨਹੀਂ ਹੈ।  ਉਨ੍ਹਾਂ ਕਿਹਾ ਕਿ ਪਹਿਲਾਂ ਵੀ ਫ਼ਤਿਹਗੜ੍ਹ ਸਾਹਿਬ ਤੋਂ 150 ਮੈਂਬਰੀ ਅਤੇ ਫਿਰ ਇੰਗਲੈਂਡ ਤੋਂ 15 ਮੈਂਬਰੀ ਕਮੇਟੀ ਦਾ ਗਠਨ ਹੋਇਆ ਜਿਸ ਨਾਲ ਅਸੀ ਸਹਿਮਤੀ ਪ੍ਰਗਟ ਨਹੀਂ ਕੀਤੀ ਤੇ ਉਹ ਕਮੇਟੀਆਂ ਨੂੰ ਰੱਦ ਕੀਤਾ। ਹੁਣ ਅਮਰੀਕਾ ਵਾਲੀ ਕਮੇਟੀ ਵੀ ਸੱਭ ਨੂੰ ਭਰੋਸੇ ਵਿਚ ਲਏ ਬਿਨਾਂ ਹੀ ਕਾਹਲੀ ਨਾਲ ਐਲਾਨੀ ਗਈ ਹੈ।