ਪਟਿਆਲਾ,
10 ਸਤੰਬਰ (ਰਣਜੀਤ ਰਾਣਾ ਰੱਖੜਾ) : ਯੂਨਾਈਟਿਡ ਸਿੱਖ ਪਾਰਟੀ ਵਲੋਂ ਪਟਿਆਲਾ ਵਿਖੇ ਅੱਜ
ਅਕਾਲ ਤਖ਼ਤ ਸਾਹਿਬ ਦੇ ਪ੍ਰਬੰਧ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਿਆਸੀ ਲੋਕਾਂ
ਤੋਂ ਆਜ਼ਾਦ ਕਰਵਾਉਣ ਨੂੰ ਲੈ ਕੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਯੂਨਾਇਟਡ ਸਿੱਖ
ਪਾਰਟੀ ਦੇ ਪ੍ਰਮੁੱਖ ਆਗੂ ਭਾਈ ਜਰਨੈਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਤਕ
ਸਿਆਸੀ ਲੋਕਾਂ ਕੋਲੋਂ ਗੁਰਦੁਆਰਾ ਪ੍ਰਬੰਧ ਆਜ਼ਾਦ ਨਹੀਂ ਹੁੰਦਾ ਉਦੋਂ ਤਕ ਸਿੱਖ ਕੌਮ ਦੀ
ਚੜ੍ਹਦੀ ਕਲਾ ਹੋਣੀ ਮੁਸ਼ਕਿਲ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ
ਤਰਜਮਾਨੀ ਕਰਨ ਦੀ ਬਜਾਏ ਇਕ ਸਿਆਸੀ ਪਾਰਟੀ ਦੀ ਕਠਪੁਤਲੀ ਬਣ ਕੇ ਰਹਿ ਗਈ ਹੈ ਜੋ ਕਿ ਕੌਮ
ਦੇ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਹੋਰ ਨਿਘਾਰ ਵਲ ਜਾ ਰਹੀ ਹੈ।
ਯੂਨਾਈਟਿਡ ਸਿੱਖ ਪਾਰਟੀ ਦੇ ਮੁੱਖ ਆਗੂ ਭਾਈ ਜਸਵਿੰਦਰ ਸਿੰਘ ਰਾਜਪੁਰਾ ਨੇ ਸੈਮੀਨਾਰ ਵਿਚ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸਾਡੇ ਗੁਰਦਵਾਰਾ ਪ੍ਰਬੰਧਕ ਦੇ ਹਾਲਾਤ ਸਿਆਸੀ ਹੱਥਾਂ ਵਿਚ ਜਾਣ ਕਾਰਨ ਬਹੁਤ ਮਾੜੇ ਹੋ ਗਏ ਹਨ, ਸਿੱਖ ਨੌਜਵਾਨੀ ਨਸ਼ਿਆਂ ਅਤੇ ਪਤਿਤਪੁਣੇ ਵਿਚ ਵੱਧ ਰਹੀ ਹੈ। ਸਿੱਖ ਕੌਮ ਦਾ 11 ਅਰਬ ਦਾ ਬਜਟ ਸਿੱਖ ਵਿਰੋਧੀ ਕਾਰਜਾਂ ਵਿਚ ਵਰਤਿਆ ਜਾ ਰਿਹਾ ਹੈ। ਜਲਦ ਹੀ ਉਹ ਸਮਾਂ ਆਉਣ ਵਾਲਾ ਹੈ ਜਦੋਂ ਸਿਆਸੀ ਲੋਕਾਂ ਨੂੰ ਗੁਰਦਵਾਰਾ ਪ੍ਰਬੰਧਕ ਕਮੇਟੀ ਵਿਚੋਂ ਬਾਹਰ ਕੀਤਾ ਜਾਵੇਗਾ।
ਇਸ ਮੌਕੇ ਯੂਨਾਈਟਿਡ ਸਿੱਖ ਪਾਰਟੀ ਦੀ ਸੁਪਰੀਮ ਕਮੇਟੀ ਦੇ ਆਗੂਆਂ ਭਾਈ
ਜਰਨੈਲ ਸਿੰਘ, ਭਾਈ ਜਸਵਿੰਦਰ ਸਿੰਧ ਰਾਜਪੁਰਾ, ਡਾ. ਹਰਨੇਕ ਸਿੰਘ, ਭਾਈ ਕੁਲਵੰਤ ਸਿੰਘ
ਮੋਗਾ ਅਤੇ ਭਾਈ ਸੁਖਜਿੰਦਰ ਸਿੰਘ ਬਸੀਂ ਨੇ ਜ਼ਿਲ੍ਹਾ ਜਥੇਬੰਦੀ ਦੇ ਆਗੂਆਂ ਦੀ ਚੋਣ ਕੀਤੀ
ਜਿਸ ਵਿਚ ਭਾਈ ਪਰਮਜੀਤ ਸਿੰਘ ਨੂੰ ਪਟਿਆਲਾ ਜ਼ਿਲ੍ਹਾ ਦਾ ਮੁਖੀ, ਭਾਈ ਜਰਨੈਲ ਸਿੰਧ ਪਹਿਰ
ਕਲਾਂ ਪੰਚ, ਭਾਈ ਜਗਦੀਪ ਸਿੰਘ ਛੰਨਾ ਪੰਚ, ਭਾਈ ਗੁਰਦੀਪ ਸਿੰਘ ਸਲੇਮਪੁਰ ਸੇਖਾਂ ਪੰਚ ਅਤੇ
ਭਾਈ ਸੁਖਜੀਤ ਸਿੰਘ ਮਡਿਆਣਾ ਪੰਚ ਚੁਣਿਆ ਗਿਆ।
ਇਸ ਮੌਕੇ ਪਟਿਆਲਾ ਜ਼ਿਲ੍ਹੇ ਦੀਆਂ
ਸਾਰੀਆਂ ਤਹਿਸੀਲਾਂ ਦੇ ਆਗੂਆਂ ਦੀ ਵੀ ਚੋਣ ਕੀਤੀ ਗਈ ਜਿਸ ਵਿਚ 1 ਪਟਿਆਲਾ ਹਲਕੇ ਤੋਂ
ਹਰਬੰਸ ਸਿੰਘ, ਰਾਜਪੁਰਾ ਹਲਕੇ ਤੋਂ ਸੰਜੀਤ ਸਿੰਘ, ਸਮਾਣਾ ਹਲਕੇ ਤੋਂ ਭਾਈ ਬਲਜੀਤ ਸਿੰਘ
ਭੀਮਾ ਖੇੜੀ, ਘਨੌਰ ਹਲਕੇ ਤੋਂ ਡਾ. ਗੁਰਪ੍ਰੀਤ ਸਿੰਘ, ਸਨੋਰ ਹਲਕੇ ਤੋਂ ਭਾਈ ਦਵਿੰਦਰ
ਸਿੰਘ ਰਾਠੀਆ, ਸ਼ੁਤਰਾਣਾ ਹਲਕੇ ਤੋਂ ਭਾਈ ਬਲਜੀਤ ਸਿੰਘ ਧੂੜ ਬਰਾਸ, ਪਟਿਆਲਾ ਪੇਂਡੂ ਹਲਕੇ
ਤੋਂ ਅਮਰਿੰਦਰ ਸਿੰਘ ਅਤੇ ਨਾਭਾ ਹਲਕੇ ਤੋਂ ਰਾਮ ਸਿੰਘ ਦੀ ਚੋਣ ਕੀਤੀ ਗਈ। ਇਸ ਮੌਕੇ
ਪਾਰਟੀ ਦੇ ਸੀਨੀਅਰ ਆਗੂ ਭਾਈ ਹਰਚੰਦ ਸਿੰਧ ਮੰਡਿਆਣਾ, ਭਾਈ ਨਰਿਦਰ ਸਿੰਘ ਆਦਿ ਮੌਜੂਦ ਸਨ।