ਮੋਗਾ, 30 ਜੁਲਾਈ (ਕੁਲਵਿੰਦਰ ਸਿੰਘ/ਜਸਪਾਲ ਦੌਲਤਪੁਰਾ) : ਮੋਗਾ ਵਿਖੇ ਆਜ਼ਾਦ ਵੈਲਫ਼ੇਅਰ ਕਲੱਬ ਵਲੋਂ ਪਹਿਲੀ ਵਾਰ ਦਸਤਾਰ-ਏ-ਸਰਦਾਰ ਐਵਾਰਡ ਕਰਵਾਇਆ ਗਿਆ ਜਿਸ ਵਿਚ 400 ਦੇ ਕਰੀਬ ਲੜਕੇ ਅਤੇ 50 ਦੇ ਕਰੀਬ ਲੜਕੀਆਂ ਨੇ ਭਾਗ ਲਿਆ। ਇਸ ਐਵਾਰਡ ਸ਼ੋਅ ਵਿਚ ਦਸਤਾਰਾਂ ਤੇ ਦੁਮਾਲਿਆਂ ਦੇ ਮੁਕਾਬਲੇ ਕਰਵਾਏ ਗਏ।
ਇਸ ਮੁਕਾਬਲੇ ਲਈ ਉਮਰ ਦੇ ਹਿਸਾਬ ਨਾਲ 3 ਗਰੁਪ ਬਣਾਏ ਗਏ ਜਿਨ੍ਹਾਂ ਵਿਚੋਂ 24 ਲੜਕੇ ਤੇ 12 ਲੜਕੀਆਂ ਚੁਣੀਆਂ ਗਈਆਂ। ਇਸ ਐਵਾਰਡ ਸ਼ੋਅ ਲਈ ਪਹੁੰਚੇ ਬੱਚੇ ਤੇ ਬਾਕੀ ਸੰਗਤ ਲਈ ਲੰਗਰ ਦਾ ਪ੍ਰਬੰਧ ਗੁਰਮੀਤ ਸਿੰਘ ਖੋਸਾ ਕੋਟਲਾ ਵਲੋਂ ਕੀਤਾ ਗਿਆ। ਇਸ ਨਾਲ ਹੀ ਭਾਈ ਘਨੱਈਆ ਸੁਸਾਇਟੀ ਵਲੋਂ ਜਲ ਦੀ ਸੇਵਾ ਨਿਭਾਈ ਗਈ ਅਤੇ ਮੀਰੀ ਪੀਰੀ ਗਤਕਾ ਅਖਾੜਾ, ਬਾਬਾ ਦੀਪ ਸਿੰਘ ਗਤਕਾ, ਖ਼ਾਲਸਾ ਸੇਵਾ ਸੁਸਾਇਟੀ ਅਤੇ ਭਾਈ ਘਨਈਆ ਜੀ ਬਲੱਡ ਡੋਨਰ ਕਲੱਬ ਵਲੋਂ ਵੀ ਸਹਿਯੋਗ ਦਿਤਾ ਗਿਆ।
ਗਿਆਨੀ ਸਤਨਾਮ ਸਿੰਘ (ਜੋਗੇਵਾਲਾ) ਨੇ ਪਹੁੰਚ ਕੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਦਸਤਾਰ ਦੀ ਮਹਾਨਤਾ ਬਾਰੇ ਦਸਦਿਆਂ ਪ੍ਰੇਰਣਾ ਦਿਤੀ ਕਿ ਜੇ ਇਸੇ ਤਰ੍ਹਾਂ ਦਸਤਾਰ ਐਵਾਰਡ ਹੁੰਦੇ ਰਹਿਣ ਤਾਂ ਦਸਤਾਰ ਹੋਰ ਵੀ ਪ੍ਰਫੁੱਲਤ ਹੋਵੇਗੀ। ਇਸ ਦੌਰਾਨ ਕਲੱਬ ਦੇ ਪ੍ਰਧਾਨ ਪ੍ਰਭਜੀਤ ਸਿੰਘ, ਹਰਵਿੰਦਰ ਸਿੰਘ ਜਰਨਲ ਸਕੱਤਰ, ਜਗਰੂਪ ਸਿੰਘ, ਗਗਨਦੀਪ ਸਿੰਘ ਗਿੰਨੀ, ਸੁਖਜੀਤ ਸਿੰਘ,ਪਰਮਜੀਤ ਸਿੰਘ ਪੰਮਾ, ਹਰਦੀਪ ਸਿੰਘ, ਹਰਮੀਤ ਸਿੰਘ, ਮਨਦੀਪ ਸਿੰਘ, ਹਰਜਿੰਦਰ ਸਿੰਘ ਹੈਪੀ, ਬਲਜੀਤ ਸਿੰਘ ਖੀਵਾ ਹਾਜ਼ਰ ਸਨ।