Jathedar Raghbir Singh : ਜਥੇਦਾਰ ਰਘਬੀਰ ਸਿੰਘ ਨੂੰ ਹਸਪਤਾਲ ਤੋਂ ਮਿਲੀ ਛੁੱਟੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

Jathedar Raghbir Singh : ਡਾਕਟਰਾਂ ਨੇ ਕੁਝ ਦਿਨ ਮੁਕੰਮਲ ਅਰਾਮ ਕਰਨ ਦੀ ਦਿਤੀ ਸਲਾਹ

Jathedar Raghbir Singh Health news

 Jathedar Raghbir Singh Health news: ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿ. ਰਘਬੀਰ ਸਿੰਘ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਉਹ ਡੇਂਗੂ ਬੁਖ਼ਾਰ ਤੋਂ ਪੀੜਤ ਸਨ ਜਿਸ ਕਾਰਨ ਉਨ੍ਹਾਂ ਨੂੰ ਸ੍ਰੀ ਗੁਰੂ ਰਾਮਦਾਸ ਮੈਡੀਕਲ ਇੰਸਟੀਚਿਊਟ ਵਿਖੇ ਦਾਖ਼ਲ ਕਰਵਾਉਣਾ ਪਿਆ।

ਹਸਪਤਾਲ ਦਾਖ਼ਲ ਹੋਣ ਕਾਰਨ ਉਨ੍ਹਾਂ ਦੇ ਸਭ ਰੁਝੇਵੇਂ ਸਿਹਤਯਾਬ ਹੋਣ ਤਕ ਅੱਗੇ ਪਾ ਦਿਤੇ ਗਏ ਸਨ। ਜਥੇਦਾਰ ਦੇ ਨਿਜੀ ਸਲਾਹਕਾਰ ਤਲਵਿੰਦਰ ਸਿੰਘ ਬੁੱਟਰ ਨੇ ਦਸਿਆ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਕੁਝ ਦਿਨ ਮੁਕੰਮਲ ਅਰਾਮ ਕਰਨ ਦੀ ਸਲਾਹ ਦਿਤੀ ਹੈ।