Darbar News: ਖਾਲਸਾ ਸਾਜਨਾ ਦਿਵਸ 'ਤੇ ਸ੍ਰੀ ਦਰਬਾਰ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਸੰਗਤ ਹੋ ਰਹੀ ਨਤਮਸਤਕ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਹੁਕਮਨਾਮਾ

Darbar News: ਸਤਿਨਾਮ ਵਾਹਿਗੁਰੂ ਦਾ ਕਰ ਰਹੀਆਂ ਜਾਪ

Darbar News Vaisakhi news in punjabi

 Darbar News Vaisakhi news in punjabi : ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਮੌਕੇ ਲੱਖਾਂ ਸੰਗਤਾਂ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ। ਸ਼ਰਧਾਲੂ ਸ਼ਰਧਾ ਨਾਲ ਸਰੋਵਰ ਸਾਹਿਬ ਵਿਖੇ ਇਸ਼ਨਾਨ ਕਰ ਰਹੇ ਅਤੇ ਗੁਰੂ ਘਰ ਦਾ ਆਸ਼ੀਰਵਾਦ ਲੈ ਰਹੇ।

 

ਖਾਲਸਾ ਪੰਥ ਦੇ 325ਵੇਂ ਸਾਜਨਾ ਦਿਵਸ ਮੌਕੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਸ਼ਨੀਵਾਰ ਸਵੇਰੇ ਹੀ ਹਰਿਮੰਦਰ ਸਾਹਿਬ ਨਤਮਸਤਕ ਹੋਈ। ਸਵੇਰੇ ਸ੍ਰੀ ਪਾਲਕੀ ਸਾਹਿਬ ਦੇ ਨਤਮਸਤਕ ਹੋਣ ਸਮੇਂ ਸੰਗਤਾਂ ਦੀਆਂ ਕਤਾਰਾਂ ਲੱਗ ਗਈਆਂ।

ਜਲਦੀ ਹੀ ਸੰਗਤ ਵਧ ਗਈ ਅਤੇ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੀਆਂ। ਲੋਕ ਇਸ਼ਨਾਨ ਕਰਨ ਲਈ ਆਪਣੇ ਬੱਚਿਆਂ ਨਾਲ ਦੁਖਭੰਜਨੀ ਬੇਰੀ ਪਹੁੰਚ ਰਹੇ। ਮੰਨਿਆ ਜਾਂਦਾ ਹੈ ਕਿ ਇਸ ਸਥਾਨ 'ਤੇ ਇਸ਼ਨਾਨ ਕਰਨ ਨਾਲ ਬਿਮਾਰੀਆਂ ਦੂਰ ਹੁੰਦੀਆਂ ਹਨ।

 

 

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਨੇ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਬੈਠ ਕੇ ਪੰਜ ਮਿੰਟ ਤੱਕ ਮੂਲ ਮੰਤਰ ਦਾ ਜਾਪ ਕੀਤਾ। 

 

 

ਖ਼ਾਲਸਾ ਪੰਥ ਦੇ ਸਾਜਨਾ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਸਮੁੱਚੇ ਸਿੱਖ ਪੰਥ ਨੂੰ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਿੱਖ ਪੰਥ ਨੂੰ ਇਕੱਠੇ ਹੋਣ ਦੀ ਲੋੜ ਹੈ। ਜੇਕਰ ਸਿੱਖ ਇਕੱਠੇ ਨਾ ਹੋਏ ਤਾਂ ਸਰਕਾਰਾਂ ਉਨ੍ਹਾਂ 'ਤੇ ਇਸੇ ਤਰ੍ਹਾਂ ਜ਼ੁਲਮ ਕਰਦੀਆਂ ਰਹਿਣਗੀਆਂ। ਉਨ੍ਹਾਂ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸਿੱਖਾਂ ਦੀ ਰਿਹਾਈ ਲਈ ਅਰਦਾਸ ਵੀ ਕੀਤੀ।

 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from  Darbar News Vaisakhi news in punjabi , stay tuned to Rozana Spokesman