ਸੋ ਦਰ ਤੇਰਾ ਕੇਹਾ - ਕਿਸਤ - 24

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਹੁਣ ਤਕ ਦੀ ਵਿਚਾਰ ਵਿਚ ਅਸੀ ਸਮਝ ਲਿਆ ਸੀ ਕਿ 'ਸੋ ਦਰੁ' ਸ਼ਬਦ ਦੇ ਅਰਥ, ਬਾਕੀ ਦੀ ਗੁਰਬਾਣੀ ਨਾਲੋਂ ਵਖਰੇ ਤੇ ਸਾਰੀ ਬਾਣੀ ਨੂੰ ਕੱਟਣ ਵਾਲੇ ਇਸ ਲਈ ਨਿਕਲਦੇ ਹਨ.......

So Dar Tera Keha

ਅੱਗੇ .....

ਬਾਬਾ ਨਾਨਕ ਦਾ ਅਕਾਲ ਪੁਰਖ ਹਰ ਥਾਂ ਹੀ ਮੌਜੂਦ ਹੈ 

ਹੁਣ ਤਕ ਦੀ ਵਿਚਾਰ ਵਿਚ ਅਸੀ ਸਮਝ ਲਿਆ ਸੀ ਕਿ 'ਸੋ ਦਰੁ' ਸ਼ਬਦ ਦੇ ਅਰਥ, ਬਾਕੀ ਦੀ ਗੁਰਬਾਣੀ ਨਾਲੋਂ ਵਖਰੇ ਤੇ ਸਾਰੀ ਬਾਣੀ ਨੂੰ ਕੱਟਣ ਵਾਲੇ ਇਸ ਲਈ ਨਿਕਲਦੇ ਹਨ ਕਿਉਂਕਿ ਸਾਰੇ ਸ਼ਬਦ ਨੂੰ ਸਾਡੇ ਕਥਾਕਾਰ (ਸ਼੍ਰੋਮਣੀ ਵਿਆਖਿਆਕਾਰਾਂ ਸਮੇਤ) ਬਾਬੇ ਨਾਨਕ ਦਾ ਬਿਆਨ ਸਮਝ ਕੇ ਉਸ ਦੀ ਕਥਾ ਕਰਨ ਲੱਗ ਪੈਂਦੇ ਹਨ, ਜੋ ਕਿ ਸਹੀ ਨਹੀਂ ਹੈ।

ਕਵਿਤਾ ਦੀ ਜਿਹੜੀ ਵਨਗੀ ਨੂੰ ਇਥੇ ਵਰਤਿਆ ਗਿਆ ਹੈ, ਉਸ ਵਿਚ ਉਨ੍ਹਾਂ ਦਾ ਅਪਣਾ ਬਿਆਨ ਤਾਂ ਬੜਾ ਛੋਟਾ ਜਿਹਾ ਹੈ ਤੇ ਬਾਕੀ ਦੇ ਸਾਰੇ ਤਾਂ ਜਗਿਆਸੂਆਂ ਦੇ ਪ੍ਰਸ਼ਨ ਹਨ ਜਾਂ ਦ੍ਰਿਸ਼ਟਾਂਤ ਹਨ। ਬਾਬਾ ਨਾਨਕ ਨੇ ਅਪਣਾ ਜਵਾਬ ਅਖ਼ੀਰ ਵਿਚ ਦਰਜ ਕੀਤਾ ਹੈ ਤੇ ਪਹਿਲਾਂ ਜਗਿਆਸੂਆਂ ਦੇ ਪ੍ਰਸ਼ਨ ਦਰਜ ਕੀਤੇ ਹਨ। ਇਹੀ ਠੀਕ ਢੰਗ ਹੈ ਤੇ ਸਾਰੇ ਕਵੀ ਇਹੀ ਢੰਗ ਵਰਤਦੇ ਹਨ।

ਸਾਡੇ ਕਥਾਕਾਰ, ਪਹਿਲਾ ਸਵਾਲ 'ਸੋਦਰੁ ਤੇਰਾ ਕੇਹਾ' ਨੂੰ ਤਾਂ ਜਗਿਆਸੂ ਦਾ ਸਵਾਲ ਮੰਨ ਲੈਂਦੇ ਹਨ ਪਰ ਅਪਣੇ ਆਪ ਹੀ ਇਸ ਨਤੀਜੇ 'ਤੇ ਪਹੁੰਚ ਜਾਂਦੇ ਹਨ ਕਿ ਬਾਕੀ ਦਾ ਸਾਰਾ ਕੁੱਝ ਬਾਬੇ ਨਾਨਕ ਦਾ ਅਪਣਾ ਬਿਆਨ ਹੀ ਹੈ। ਅਜਿਹਾ ਕਰਦੇ ਹੋਏ ਜੇ ਉਹ ਸਾਰੀ ਬਾਣੀ ਵਲ ਝਾਤ ਨਾ ਵੀ ਮਾਰਨ ਤੇ ਕੇਵਲ 'ਜਪੁਜੀ' ਸਾਹਿਬ ਦੀ ਬਾਣੀ ਵਲ ਹੀ ਧਿਆਨ ਨਾਲ ਵੇਖ ਲੈਣ ਤਾਂ ਉਨ੍ਹਾਂ ਨੂੰ ਪਤਾ ਲੱਗ ਜਾਏਗਾ ਕਿ ਬਾਬਾ ਨਾਨਕ ਉਨ੍ਹਾਂ ਸਾਰੀਆਂ ਗੱਲਾਂ ਦੇ ਵਿਰੁਧ ਬਿਆਨ ਬਾਣੀ ਰਾਹੀਂ ਦੇ ਚੁਕੇ ਹਨ ਜਿਨ੍ਹਾਂ ਨੂੰ ਇਸ ਸ਼ਬਦ ਰਾਹੀਂ, ਗੁਰੂ ਦਾ ਬਿਆਨ ਦਸਿਆ ਜਾ ਰਿਹਾ ਹੈ।

ਜੇ ਇਸ ਸ਼ਬਦ ਨੂੰ ਬਾਬਾ ਨਾਨਕ ਜੀ ਦਾ ਬਿਆਨ ਮੰਨ ਲਿਆ ਗਿਆ ਤਾਂ ਸਾਰੀ ਬਾਣੀ ਅਪਣੇ ਆਪ ਕੱਟੀ ਜਾਏਗੀ ਤੇ ਕਣ ਕਣ ਵਿਚ ਰਮਿਆ ਹੋਇਆ ਅਕਾਲ ਪੁਰਖ, ਇਕ ਮਹਿਲ-ਨੁਮਾ ਦਰਬਾਰ ਦਾ ਮੁਖੀਆ ਜਾਂ ਰਾਜਾ ਬਣ ਕੇ ਰਹਿ ਜਾਵੇਗਾ ਜਿਵੇਂ ਕਿ ਪੰਜਾਬੀ ਯੂਨੀਵਰਸਿਟੀ ਵਲੋਂ ਪ੍ਰਕਾਸ਼ਤ ਪੁਸਤਕ 'ਗੁਰੂ ਨਾਨਕ ਬਾਣੀ ਪ੍ਰਕਾਸ਼' ਵੀ, ਅਰਥ ਕਰਦਿਆਂ ਹੋਇਆਂ ਕਹਿੰਦੀ ਹੈ :-

ਉਸ ਦੀ ਰਜ਼ਾ ਵਿਚ ਰਹਿਣਾ ਹੀ ਫਬਦਾ ਹੈ।)''

ਬਾਬਾ ਨਾਨਕ ਦਾ ਅਕਾਲ ਪੁਰਖ ਹਰ ਥਾਂ ਹੀ ਮੌਜੂਦ ਹੈ, ਉਹ ਆਪ ਹੀ ਆਪ ਹੈ, ਉਹਨੂੰ ਵਜ਼ੀਰਾਂ ਦੀ ਲੋੜ ਨਹੀਂ, ਉਹਨੂੰ ਕਿਸੇ ਇਕ ਮਹਿਲ-ਨੁਮਾ ਟਿਕਾਣੇ ਦੀ ਲੋੜ ਨਹੀਂ ਪਰ ਅਸੀ ਕਿਉਂਕਿ ਜਗਿਆਸੂਆਂ ਦੇ ਸਵਾਲਾਂ ਨੂੰ ਬਾਬੇ ਨਾਨਕ ਦਾ ਬਿਆਨ ਮੰਨ ਕੇ ਚਲਣ ਦੇ ਆਦੀ ਹੋ ਗਏ ਹਾਂ, ਇਸ ਲਈ ਭੁਲ ਭੁਲਈਆਂ 'ਚੋਂ ਨਿਕਲਣ ਲਈ ਕਦੀ ਇਕ ਘਾੜਤ ਘੜਦੇ ਹਾਂ, ਕਦੇ ਦੂਜੀ ਪਰ ਸਿੱਧਾ ਨਾਨਕ ਦੀ ਬਾਣੀ 'ਚੋਂ ਜਵਾਬ ਲੱਭਣ ਦੀ ਕੋਸ਼ਿਸ਼ ਨਹੀਂ ਕਰਦੇ।

ਇਸ ²ਸ਼ਬਦ ਵਿਚ ਜਗਿਆਸੂਆਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ, ਬਾਬਾ ਨਾਨਕ ਨੇ ਬਾਣੀ ਰਾਹੀਂ ਦਿਤੇ ਅਪਣੇ ਬਿਆਨਾਂ ਵਿਚ ਸਪੱਸ਼ਟ ਦਿਤੇ ਹਨ। ਅਸੀ ਇਕ ਇਕ ਕਰ ਕੇ ਉੁਨ੍ਹਾਂ ਵਲ ਵੀ ਆਵਾਂਗੇ। ਪਰ ਇਥੇ ਇਸ ਸ਼ਬਦ ਵਿਚ ਜਗਿਆਸੂਆਂ ਵਲੋਂ ਪੁੱਛੇ ਗਏ ਸੁਆਲਾਂ ਦਾ ਪਹਿਲਾਂ ਤਤਕਰਾ ਤਾਂ ਤਿਆਰ ਕਰ ਲਈਏ। ਸ਼ੁਰੂ ਵਿਚ ਸਾਰਾ ਸ਼ਬਦ ਪੜ੍ਹੋ ਤੇ ਉਸ ਵਿਚ ਪੁਛਿਆ ਗਿਆ ਇਕ ਇਕ ਸਵਾਲ ਹੇਠਾਂ ਪੜ੍ਹੋ:

1. ਉਹ ਦਰ ਕੈਸਾ ਹੈ, ਉਹ ਘਰ ਕੈਸਾ ਹੈ, ਜਿਥੇ ਬੈਠ ਕੇ ਉਹ ਸਾਰੇ ਜੀਵਾਂ ਦੀ ਸੰਭਾਲ
ਕਰਦਾ ਹੈ?
2. ਕੀ (ਉਥੇ) ਅਨੇਕਾਂ, ਅਸੰਖਾਂ ਵਾਜੇ ਵਜ ਰਹੇ ਹਨ ਅਤੇ ਵਾਜੇ ਵਜਾਣ ਵਾਲੇ ਬਹੁਤ ਸਾਰੇ
ਹਨ?
3. ਉਥੇ ਬਹੁਤ ਸਾਰੇ ਰਾਗ, ਸਣੇ ਰਾਗਣੀਆਂ ਦੇ, ਗਾਏ ਜਾ ਰਹੇ ਹਨ ਤੇ ਬਹੁਤ ਸਾਰੇ ਰਾਗ
ਰਾਗਣੀਆਂ ਗਾਣ ਵਾਲੇ ਹਨ?

4. ਉਥੇ ਪੌਣ, ਪਾਣੀ ਅਤੇ ਅੱਗ ਉਸ ਦੀ ਸਿਫ਼ਤ ਗਾ ਰਹੇ ਹਨ ਤੇ ਧਰਮ ਰਾਜ ਵੀ ਉਸ
ਦੀ ਸਿਫ਼ਤ ਗਾ ਰਿਹਾ ਹੈ?
5. ਉਹ ਚਿਤਰ ਗੁਪਤ ਵੀ ਉਸ ਨੂੰ ਗਾਉਂਦੇ ਹਨ, ਜੋ ਮਨੁੱਖਾਂ ਦੇ ਕਰਮਾਂ ਨੂੰ ਲਿਖਣਾ
ਜਾਣਦੇ ਹਨ ਅਤੇ ਜਿਨ੍ਹਾਂ ਦੇ ਲਿਖੇ ਅਨੁਸਾਰ ਧਰਮ ਰਾਜਾ ਜੀਵਾਂ ਦੀ ਗਤੀ ਵਿਚਾਰਦਾ
ਹੈ?
6. ਉਥੇ ਸ਼ਿਵ, ਬ੍ਰਹਮਾ ਤੇ ਦੇਵੀਆਂ, ਜੋ ਉਸ ਦੇ ਸਵਾਰੇ ਹੋਏ ਹਨ, ਉਸ ਨੂੰ ਗਾ ਰਹੇ
ਹਨ?

7. ਕਈ ਇੰਦਰ ਅਪਣੇ ਤਖ਼ਤਾਂ ਤੇ ਬੈਠੇ, ਸਣੇ ਦੇਵਤਿਆਂ ਦੇ, ਉਸ ਦੇ ਦਰ ਤੇ ਉਸ ਦੀ
ਸਿਫ਼ਤ ਗਾ ਰਹੇ ਹਨ?
8. ਉਥੇ ਸਿਧ ਲੋਕ ਸਮਾਧੀਆਂ ਲਾਈ, ਉਸ ਨੂੰ ਗਾ ਰਹੇ ਹਨ ਅਤੇ ਸਾਧ ਵਿਚਾਰ ਦੁਆਰਾ
ਉਸ ਨੂੰ ਗਾ ਰਹੇ ਹਨ?
9. ਉਥੇ ਜਤੀ, ਸਤੀ ਤੇ ਸੰਤੋਖੀ ਪੁਰਸ਼ ਉਸ ਨੂੰ ਗਾ ਰਹੇ ਹਨ, ਬੜੇ ਬੜੇ ਕਰੜੇ (ਤਕੜੇ)
ਸੂਰਮੇ ਉਸ ਨੂੰ ਗਾ ਰਹੇ ਹਨ?

10. ਪੰਡਤ ਤੇ ਵੱਡੇ ਰਿਸ਼ੀ ਜੋ ਵੇਦਾਂ ਨੂੰ ਪੜ੍ਹਦੇ ਹਨ, ਸਣੇ ਅਪਣੇ ਅਪਣੇ ਯੁਗਾਂ ਯੁਗਾਂ ਦੇ
ਵੇਦਾਂ ਦੇ, ਉਸ ਨੂੰ ਉਥੇ ਬੈਠੇ ਗਾ ਰਹੇ ਹਨ?
11. ਉਥੇ ਸੁਰਗ ਲੋਕ, ਮਾਤ ਲੋਕ ਅਤੇ ਪਾਤਾਲ ਦੀਆਂ ਮਨ ਮੋਹਣ ਵਾਲੀਆਂ ਸੁੰਦਰੀਆਂ ਉਸ ਨੂੰ ਗਾ ਰਹੀਆਂ ਹਨ?
12. ਚੌਦਾਂ ਰਤਨ ਅਤੇ ਅਠਾਹਠ ਤੀਰਥ, ਜੋ ਉਸ ਦੇ ਪੈਦਾ ਕੀਤੇ ਹੋਏ ਹਨ, ਉਸ ਨੂੰ ਹੀ ਗਾ
ਰਹੇ ਹਨ?
13. ਯੋਧੇ, ਮਹਾਬਲੀ ਅਤੇ ਸੂਰਮੇ ਉਸ ਨੂੰ ਗਾ ਰਹੇ ਹਨ, ਚੌਹਾਂ ਖਾਣੀਆਂ ਦੇ ਜੀਵ ਵੀ ਉਸ
ਨੂੰ ਗਾ ਰਹੇ ਹਨ?