10ਵੀਂ ਦੇ ਪੇਪਰ ਛੱਡ ਖੇਡੇਗੀ ਦੀਕਸ਼ਾ ਰਾਸ਼ਟਰੀ ਪੱਧਰ ਰੈਸਲਿੰਗ ਚੈਂਪਿਅਨਸ਼ਿਪ

ਖਾਸ ਖ਼ਬਰਾਂ

ਦੀਨਾਨਗਰ (ਦੀਪਕ ਕੁਮਾਰ) : ਹਵਾਵਾਂ ਖਿਲਾਫ ਸੀ ਪਰ, ਹੋਂਸਲੇ ਨੇ ਬਣਾ ਦਿੱਤਾ 16 ਸਾਲ ਦੀ ਲੜਕੀ ਨੂੰ ਰੇਸਲਰ। ਹੁਣ10ਵੀਂ ਕਲਾਸ ਦੇ ਪੇਪਰਾਂ ਨੂੰ ਛੱਡ ਇਹ ਲੜਕੀ ਖੇਡਗੀ ਰਾਸ਼ਟਰੀ ਪੱਧਰ ਰੈਸਲਿੰਗ ਚੈਂਪਿਅਨਸ਼ਿਪ। ਜੀ ਹਾਂ, ਗੱਲ ਕਰਦੇ ਹੈ ਦੀਨਾਨਗਰ ਦੇ ਪਿੰਡ ਅਵਾਂਖਾ ਦੀ ਰਹਿਣ ਵਾਲੀ 16 ਸਾਲਾ ਦੀਕਸ਼ਾ ਦੀ, ਜਿਸ ਵਿਚ ਰੈਸਲਿੰਗ ਦੀ ਅਨੌਖਾ ਗੁਣ ਹਨ। ਪਰ ਪਰਿਵਾਰ ਦੀਆਂ ਆਰਥਿਕ ਤੰਗੀਆਂ ਤੇ ਹਲਾਤ ਅੱਗੇ ਵਧਣ ਤੋਂ ਰੋਕ ਰਹੇ ਸੀ।

ਇਹਨਾਂ ਹਲਾਤਾਂ 'ਚ ਇਹ ਕਹਿਣਾ ਠੀਕ ਹੋਵੇਗਾ ਕਿ ਹਵਾਵਾਂ ਖਿਲਾਫ਼ ਸੀ ਪਰ ਹੋਂਸਲੇ ਬੁਲੰਦ ਸੀ। ਇਸ ਹੌਂਸਲੇ ਨੇ ਦੀਕਸ਼ਾ ਨੂੰ ਰੈਸਲਿੰਗ ਜਿਹੀ ਖੇਡ ਦਾ ਬੇਤਾਜ ਬਾਦਸ਼ਾਹ ਬਣਾ ਦਿੱਤਾ। ਕੜੀ ਮਿਹਨਤ ਦੇ ਚਲਦੇ 4 ਮਾਰਚ 2018 ਨੂੰ ਪੰਜਾਬ ਪੱਧਰ ਬਠਿੰਡਾ ਵਿੱਚ ਆਯੋਜਿਤ ਹੋਈ ਰੈਸਲਿੰਗ ਚੈਂਪਿਅਨਸ਼ਿਪ ਵਿੱਚ ਦੀਕਸ਼ਾ ਨੇ ਗੋਲਡ ਮੈਡਲ ਹਾਸਲ ਕੀਤਾ ਅਤੇ ਹੁਣ ਉਹ ਆਪਣੇ ਚੰਗੇ ਨੁਮਾਇਸ਼ ਲਈ ਰਾਸ਼ਟਰੀ ਰੈਸਲਿੰਗ ਚੈਂਪਿਅਨਸ਼ਿਪ ਲਈ ਚੁਣੀ ਗਈ ਹੈ ਜੋ 12 ਤੋਂ 15 ਮਾਰਚ ਨੂੰ ਪੂਨੇ ਵਿੱਚ ਹੋਣ ਜਾ ਰਹੀ ਅਤੇ ਉਸ ਵਿੱਚ ਜਿੱਤ ਹਾਸਲ ਕਰਣ ਲਈ ਦੀਕਸ਼ਾ ਦਿਨ ਰਾਤ ਇੱਕ ਕਰਕੇ ਕੜੀ ਮਿਹਨਤ ਕਰਨ ਵਿੱਚ ਜੁਟੀ ਹੋਈ ਹੈ ।

ਦੀਕਸ਼ਾ ਨੇ ਦੱਸਿਆ ਕਿ ਉਸਦਾ ਭਰਾ ਕੁਸ਼ਤੀ ਖੇਡਣ ਜਾਂਦਾ ਸੀ ਜਿਸਨੂੰ ਵੇਖਕੇ ਉਸਦੇ ਵੀ ਮਨ ਵਿੱਚ ਆਇਆ ਕਿ ਉਹ ਵੀ ਰੈਸਲਿੰਗ ਕਰੇਗੀ। ਬਾਅਦ ਵਿਚ ਉਸਨੇ ਆਪਣੇ ਭਰਾ ਤੋਂ ਰੈਸਲਿੰਗ ਸਿੱਖਣੀ ਸ਼ੁਰੂ ਕਰ ਦਿੱਤੀ ਪਰ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਉਸਦਾ ਖੇਲ ਸਫਰ ਜਿਵੇਂ ਰੁਕ ਜਿਹਾ ਗਿਆ ਸੀ, ਪਰ ਉਸਦੇ ਕੋਚ ਆਕਾਸ਼ ਵਰਮਾ ਦੇ ਕਹਿਣ 'ਤੇ ਉਸਦੇ ਪਿਤਾ ਅਤੇ ਪਰਿਵਾਰਿਕ ਮੈਬਰਾਂ ਨੇ ਸਹਿਯੋਗ ਦਿੱਤਾ। 

ਹੁਣ ਕੋਚ ਆਕਾਸ਼ ਵਰਮਾ ਉਸਨੂੰ ਪਿਛਲੇ ਡੇਢ ਸਾਲ ਤੋਂ ਦਿਨ-ਰਾਤ ਮਿਹਨਤ ਕਰਕੇ ਇੱਕ ਚੰਗੀ ਪਲੇਅਰ ਬਣਾਉਣ ਵਿੱਚ ਲੱਗੇ ਹੋਏ ਹਨ।ਦੀਕਸ਼ਾ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਉਸਦੀ ਸਹਾਇਤਾ ਕਰੇ ਤਾਂ ਜੋ ਉਹ ਆਪਣੇ ਪਰਿਵਾਰ ਦੇ ਨਾਲ-ਨਾਲ  ਦੇਸ਼ ਦਾ ਵੀ ਨਾਮ ਰੋਸ਼ਨ ਕਰ ਸਕੇ।

ਦੀਕਸ਼ਾ ਦੇ ਟੀਚਰ ਨੇ ਦੱਸਿਆ ਕਿ ਦੀਕਸ਼ਾ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਦੀਨਾਨਗਰ ਵਿੱਚ 10ਵੀਂ ਪੜ੍ਹਦੀ ਹੈ ਤੇ ਪੜ੍ਹਣ ਵਿੱਚ ਵੀ ਕਾਫ਼ੀ ਹੁਸ਼ਿਆਰ ਹੈ ਅਤੇ ਖੇਡਾਂ ਵਿੱਚ ਵੀ ਸਭ ਤੋਂ ਅੱਗੇ ਹੈ ਪਰ ਪਰਵਾਰ ਦੀ ਆਰਥਕ ਹਾਲਤ ਠੀਕ ਨਾ ਹੋਣ ਦੇ ਕਾਰਨ ਦੀਕਸ਼ਾ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। 

ਕਈ ਵਾਰ ਦੀਕਸ਼ਾ ਦੇ ਕੋਲ ਰੈਸਲਿੰਗ ਮੁਕਾਬਲਿਆਂ ਵਿੱਚ ਜਾਣ ਲਈ ਪੈਸੇ ਵੀ ਨਹੀਂ ਹੁੰਦੇ ਸੀ ਪਰ ਜਦੋਂ ਵੀ ਉਹ ਸਾਨੂੰ ਦੱਸਦੀ ਹੈ ਤਾਂ ਅਸੀ ਸਾਰੇ ਸਕੂਲ ਦੇ ਮੈਂਬਰ ਮਿਲਕੇ ਉਸਨੂੰ ਰੇਸਲਿੰਗ ਮੁਕਾਬਲਿਆਂ ਵਿੱਚ ਭੇਜਣ ਲਈ ਪੈਸੇ ਦਿੰਦੇ ਹਨ। ਉਹਨਾਂ ਕਿਹਾ ਸਾਨੂੰ ਬਹੁਤ ਖੁਸ਼ੀ ਹੈ ਦੀ ਦੀਕਸ਼ਾ ਨੇ ਪੰਜਾਬ ਪੱਧਰ ਬਠਿੰਡਾ ਵਿੱਚ ਹੋਏ ਰੈਸਲਿੰਗ ਮੁਕਾਬਲੇ 'ਚ ਗੋਲਡ ਮੈਡਲ ਹਾਸਲ ਕੀਤਾ ਹੈ ਅਤੇ ਹੁਣ ਰਾਸ਼ਟਰੀ ਰੈਸਲਿੰਗ ਚੈਂਪਿਅਨਸ਼ਿਪ ਖੇਡਣ ਜਾ ਰਹੀ ਹੈ।