13 ਸਾਲਾ ਨਾਬਾਲਿਗ ਲੜਕੀ ਦੇ 32 ਹਫ਼ਤੇ ਦੇ ਗਰਭ ਨੂੰ ਗਿਰਾਉਣ ਦੀ ਸੁਪਰੀਮ ਕੋਰਟ ਨੇ ਦਿੱਤੀ ਆਗਿਆ

ਖਾਸ ਖ਼ਬਰਾਂ

ਸੁਪਰੀਮ ਕੋਰਟ ਨੇ ਅੱਜ ਇਕ 13 ਸਾਲਾ ਨਾਬਾਲਿਗ ਲੜਕੀ ਦੇ 32 ਹਫ਼ਤੇ ਦੇ ਗਰਭ ਨੂੰ ਗਿਰਾਉਣ ਦੀ ਆਗਿਆ ਦਿੱਤੀ ਹੈ। ਪੀੜਿਤਾ ਦੇ ਵਕੀਲ ਦੇ ਦੱਸਣ ਅਨੁਸਾਰ ਇਹ ਗਰਭਪਾਤ 8 ਸਤੰਬਰ ਨੂੰ ਮੁੰਬਈ ਦੇ ਜੇਜੇ ਹਸਪਤਾਲ ਵਿਚ ਕੀਤਾ ਜਾਵੇਗਾ। ਅਦਾਲਤ ਦੁਆਰਾ ਇਹ ਆਦੇਸ਼ ਮੈਡੀਕਲ ਰਿਪੋਰਟਾਂ ਦੀ ਸਮੀਖਿਆ ਕਰਨ ਤੋਂ ਬਾਅਦ ਦਿੱਤਾ ਗਿਆ ਸੀ।

ਜਿਸ ਵਿਚ ਕਿਹਾ ਗਿਆ ਸੀ ਕਿ ਗਰਭਪਾਤ ਲੜਕੀ ਅਤੇ ਗਰਭ ਵਿੱਚ ਪਲ ਰਹੇ ਬੱਚੇ ਦੋਵਾਂ ਲਈ ਠੀਕ ਨਹੀਂ ਹੋਵੇਗਾ। ਨਾਬਾਲਗ ਲੜਕੀ ਦੀ ਮਾਂ ਨੇ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਸੀ ਕਿ ਉਸ ਦੀ ਧੀ ਦੇ ਗਰਭ ਨੂੰ ਖਤਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ।  

ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਸੀ।

   

ਜਦੋਂ ਲੜਕੀ ਦੇ ਪਰਿਵਾਰ ਨੇ ਉਸ ਵਧ ਰਹੇ ਪੇਟ ਦਾ ਕਾਰਨ ਜਾਣਨ ਲਈ ਇਕ ਸਥਾਨਕ ਡਾਕਟਰ ਕੋਲ ਦਿਖਾਇਆ। ਡਾਕਟਰ ਦੇ ਕਹੇ ਅਨੁਸਾਰ ਅਲਟਰਾ-ਸਾਊਂਡ ਟੈਸਟ ਤੋਂ ਲੜਕੀ ਦੇ ਗਰਭਵਤੀ ਹੋਣ ਦਾ ਪਤਾ ਲੱਗਿਆ ਸੀ। ਮਾਮਲੇ ਦੇ ਦੋਸ਼ੀ ਨੂੰ ਕਾਂਦੀਵਲੀ ਦੇ ਚਾਰਕੋਪ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਸ ਉੱਤੇ ਆਈ.ਪੀ.ਸੀ. ਅਤੇ ਬੱਚਿਆਂ ਨਾਲ ਸਰੀਰਿਕ ਛੇੜਛਾੜ ਦੇ ਪੀ.ਓ.ਸੀ.ਐਸ.ਓ. ਐਕਟ ਅਧੀਨ ਕੇਸ ਦਰਜ ਕੀਤਾ ਗਿਆ ਸੀ।


ਇਸ ਤੋਂ ਪਹਿਲਾਂ, 28 ਜੁਲਾਈ ਨੂੰ ਉੱਚ ਅਦਾਲਤ ਨੇ ਮੈਡੀਕਲ ਆਧਾਰ 'ਤੇ  ਇਕ ਹੋਰ 10 ਸਾਲਾ ਬਲਾਤਕਾਰ ਪੀੜਿਤਾ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ ਜਿਸ ਨੇ 32-ਹਫਤੇ ਦਾ ਗਰਭ ਗਿਰਾਉਣ ਦੀ ਆਗਿਆ ਮੰਗੀ ਸੀ। ਆਖਰੀ ਸੁਣਵਾਈ ਵਿਚ ਸੁਪਰੀਮ ਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਪੀੜਿਤਾ ਅਤੇ ਉਸਦੀ ਮਾਂ ਨੂੰ ਇੱਕ-ਇੱਕ ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਦੇ ਨਿਰਦੇਸ਼ ਵੀ ਜਾਰੀ ਕੀਤੇ ਸੀ।ਜ਼ਿਕਰਯੋਗ ਹੈ ਕਿ ਵਰਤਮਾਨ ਕਾਨੂੰਨ ਅਧੀਨ 20 ਹਫਤਿਆਂ ਤੋਂ ਬਾਅਦ ਗਰਭਪਾਤ ਦੀ ਕਾਨੂੰਨੀ ਤੌਰ 'ਤੇ ਮਨਾਹੀ ਹੈ।