18 ਸਾਲ ਪਹਿਲਾਂ ਇਸ ਘਟਨਾ ਨਾਲ ਕੰਬ ਉੱਠਿਆ ਸੀ ਭਾਰਤ

ਖਾਸ ਖ਼ਬਰਾਂ

18 ਸਾਲ ਪਹਿਲਾਂ ਅੱਜ ਦੇ ਦਿਨ ਦੇਸ਼ ਵਿਚ ਵਾਪਰੀ ਇੱਕ ਖ਼ੌਫ਼ਨਾਕ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਦੇਸ਼ ਨੂੰ ਹੀ ਨਹੀਂ ਬਲਕਿ ਅੱਤਵਾਦੀਆਂ ਦੇ ਵਧਦੇ ਹੌਂਸਲਿਆਂ ਦੀ ਇਸ ਘਟਨਾ ਨੇ ਵਿਸ਼ਵ ਭਰ ਵਿਚ ਤਰਥੱਲੀ ਮਚਾ ਦਿੱਤੀ ਸੀ। 24 ਦਸੰਬਰ 1999 ਨੂੰ ਪੂਰਾ ਦੇਸ਼ ਇੱਕ ਜਹਾਜ਼ ਹਾਈਜੈਕਨਾਲ ਕੰਬ ਉੱਠਿਆ ਸੀ। ਇਸ ਦਿਨ ਨੇਪਾਲ ਦੀ ਰਾਜਧਾਨੀ ਕਾਠਮੰਡੂ ਤੋਂ ਦਿੱਲੀ ਦੇ ਲਈ ਉਡਾਨ ਭਰਨ ਵਾਲੇ ਇੰਡੀਅਨ ਏਅਰਲਾਈਨਜ਼ ਦਾ ਜਹਾਜ਼ ਆਈਸੀ-814 ਹਾਈਜੈਕ ਹੋ ਗਿਆ।

ਸ਼ੁੱਕਰਵਾਰ ਦੀ ਸ਼ਾਮ 5:30 ਵਜੇ ਜਿਵੇਂ ਹੀ ਜਹਾਜ਼ ਭਾਰਤੀ ਖੇਤਰ ਵਿਚ ਦਾਖ਼ਲ ਹੁੰਦਾ ਹੈ ਤੁਰੰਤ ਅੱਤਵਾਦੀ ਸੰਗਠਨ ਹਰਕਤ-ਉਲ-ਮੁਜ਼ਾਹਿਦੀਨ ਦੇ ਅੱਤਵਾਦੀ ਜਹਾਜ਼ ਨੂੰ ਹਾਈਜੈਕ ਕਰ ਲੈਂਦੇ ਹਨ। ਸ਼ਾਮ ਤੱਕ ਸਾਰਿਆਂ ਨੂੰ ਪਤਾ ਲੱਗ ਜਾਂਦਾ ਹੈ ਕਿ ਭਾਰਤੀ ਜਹਾਜ਼ ਹਾਈਜੈਕ ਹੋ ਗਿਆ ਹੈ। ਅੰਮ੍ਰਿਤਸਰ, ਲਾਹੌਰ ਅਤੇ ਦੁਬਈ ਵਿਚ ਲੈਂਡਿੰਗ ਕਰਦੇ ਹੋਏ ਅੱਤਵਾਦੀ ਜਹਾਜ਼ ਨੂੰ ਲੈ ਕੇ ਅਫਗਾਨਿਸਤਾਨ ਦੇ ਕੰਧਾਰ ਵਿਚ ਉੱਤਰ ਜਾਂਦੇ ਹਨ।

ਭਾਰਤ ਸਰਕਾਰ ਅਨੁਸਾਰ ਅਗਵਾਕਰਤਾਵਾਂ ਦੀ ਪਹਿਚਾਣ ਇਸ ਤਰ੍ਹਾਂ ਸੀ, ਜਿਨ੍ਹਾਂ ਵਿਚ ਇਬਰਾਹੀਮ ਅਤਹਰ, ਬਹਾਵਲਪੁਰ ਪਾਕਿਸਤਾਨ, ਸ਼ਾਹਿਦ ਅਖ਼ਤਰ ਸਈਦ ਕਰਾਚੀ ਪਾਕਿਸਤਾਨ, ਸੰਨੀ ਅਹਿਮਦ ਕਾਜ਼ੀ ਕਰਾਚੀ ਪਾਕਿਸਤਾਨ, ਮਿਸਤਰੀ ਜ਼ਹੂਰ ਇਬਰਾਹੀਮ ਕਰਾਚੀ ਪਾਕਿਸਤਾਨ, ਸ਼ਕੀਰ ਸ਼ਕੂਰ ਪਾਕਿਸਤਾਨ ਦੇ ਨਾਂਅ ਸ਼ਾਮਲ ਸਨ।

ਅੰਮ੍ਰਿਤਸਰ ਵਿਚ ਕਪਤਾਨ ਸ਼ਰਣ ਨੇ ਜਹਾਜ਼ ਵਿਚ ਤੇਲ ਭਰਨ ਦੀ ਬੇਨਤੀ ਕੀਤੀ। ਹਾਲਾਂਕਿ ਦਿੱਲੀ ਵਿਚ ਆਫ਼ਤ ਪ੍ਰਬੰਧਨ ਸਮੂਹ ਨੇ ਅੰਮ੍ਰਿਤਸਰ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਇਹ ਯਕੀਨੀ ਕਰ ਲੈਣ ਦਾ ਨਿਰਦੇਸ਼ ਦਿੱਤਾ ਕਿ ਜਹਾਜ਼ ਸਥਿਰ ਸੀ, ਜਿੱਥੇ ਪੰਜਾਬ ਪੁਲਿਸ ਦੇ ਹਥਿਆਰਬੰਦ ਕਰਮਚਾਰੀ ਇਸ ਕੋਸ਼ਿਸ਼ ਦੇ ਲਈ ਪਹਿਲਾਂ ਤੋਂ ਮੌਜੂਦ ਸਨ।