23 ਨੂੰ ਸਜੇਗਾ 'ਨਗਰ ਕੀਰਤਨ', ਨਹੀਂ ਵੱਜਣਗੇ ਬੈਂਡ

ਖਾਸ ਖ਼ਬਰਾਂ

ਸਿੱਖਾਂ ਦੇ ਦਸਵੇਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਹੁਣ 23 ਦਸੰਬਰ ਨੂੰ ਹੀ ਨਿਕਲੇਗਾ। ਹਾਲਾਂਕਿ ਇਸ ਤੋਂ ਪਹਿਲਾਂ ਨਗਰ ਕੀਰਤਨ 23 ਦਸੰਬਰ ਜਾਂ 2 ਜਨਵਰੀ ਨੂੰ ਕੱਢਣ ਦੀਆਂ ਚਰਚਾਵਾਂ ਚੱਲ ਰਹੀਆਂ ਸਨ। 

 ਜਿਸ ਨੂੰ ਲੈ ਕੇ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ ਮੀਟਿੰਗ ਦੌਰਾਨ ਤਿੱਖੀ ਬਹਿਸਬਾਜ਼ੀ ਵੀ ਹੋਈ। 23 ਦਸੰਬਰ ਨੂੰ ਨਗਰ ਕੀਰਤਨ ਨਾ ਕੱਢੇ ਜਾਣ ਦਾ ਵਿਰੋਧ ਕਰਨ ਵਾਲਿਆ ਦਾ ਤਰਕ ਸੀ ਕਿ ਇਹ ਸ਼ਹੀਦੀਆਂ ਦਾ ਹਫਤਾ ਹੈ। 

ਅਜਿਹੇ 'ਚ ਪ੍ਰਕਾਸ਼ ਪੁਰਬ ਦਾ ਨਗਰ ਕੀਰਤਨ ਕੱਢਣਾ ਉਚਿਤ ਨਹੀ ਹੈ ਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਾਹਿਬ ਵਲੋਂ ਮਿਲੇ ਹੁਕਮਾ 'ਤੇ 23 ਦਸੰਬਰ ਨੂੰ ਹੀ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ। ਅਜਿਹੇ 'ਚ ਆਯੋਜਕਾਂ 'ਚ ਇਸ ਨੂੰ ਲੈ ਕੇ ਸਮੱਸਿਆ ਖੜ੍ਹੀ ਹੋ ਗਈ ਪਰ ਅਖੀਰ 'ਚ ਨਗਰ ਕੀਰਤਨ 23 ਨੂੰ ਹੀ ਕੱਢਣ 'ਤੇ ਸਹਿਮਤੀ ਬਣੀ।

ਨਾ ਵੱਜਣਗੇ ਬੈਂਡ-ਵਾਜੇ, ਨਾ ਲੱਗਣਗੇ ਲੰਗਰ

ਬੈਠਕ 'ਚ ਇਹ ਫੈਸਲਾ ਲਿਆ ਗਿਆ ਕਿ ਨਗਰ ਕੀਰਤਨ 'ਚ ਤਾਂ ਨਾਂ ਬੈਂਡ-ਵਾਜੇ ਵੱਜਣਗੇ ਅਤੇ ਨਾ ਹੀ ਆਤਿਸ਼ਬਾਜ਼ੀ ਹੋਵੇਗੀ। ਇਸ ਤੋਂ ਇਲਾਵਾ ਸੰਗਤਾਂ ਨੂੰ ਮਿੱਠੇ ਵਿਅੰਜਨਾਂ ਦਾ ਲੰਗਰ ਲਾਉਣ ਲਈ ਵੀ ਮਨ੍ਹਾਂ ਕੀਤਾ ਗਿਆ ਹੈ।