ਮੁੰਬਈ : ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ 'ਚ ਕਰੀਬ 30 ਹਜ਼ਾਰ ਕਿਸਾਨ ਅਪਣੇ ਖੇਤਾਂ ਨੂੰ ਛੱਡ ਕੇ ਸੜਕਾਂ 'ਤੇ ਹਨ। ਮੁੰਬਈ ਤੋਂ ਕਰੀਬ 150 ਕਿਲੋਮੀਟਰ ਦੂਰ ਨਾਸਿਕ ਤੋਂ ਚਲਿਆ ਕਿਸਾਨਾਂ ਦਾ ਇਹ ਜੱਥਾ ਆਜ਼ਾਦ ਮੈਦਾਨ 'ਚ ਜਮ੍ਹਾਂ ਹੈ। ਇਥੋਂ ਇਹ ਕਿਸਾਨ ਵਿਧਾਨ ਸਭਾ ਘੇਰਨ ਲਈ ਜਾਣਗੇ। ਦਸਿਆ ਜਾ ਰਿਹਾ ਹੈ ਕਿ ਬੱਚਿਆਂ ਦੀ ਪ੍ਰੀਖਿਆ ਨੂੰ ਦੇਖ ਦੇ ਹੋਏ ਕਿਸਾਨਾਂ ਨੇ 11 ਵਜੇ ਤੋਂ ਬਾਅਦ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਹੈ।
ਕਿਸਾਨਾਂ ਦੇ ਇਸ ਕੂਚ ਨੂੰ ਲੈ ਕੇ ਮਹਾਰਾਸ਼ਟਰ 'ਚ ਜਿਥੇ ਰਾਜਨੀਤੀ ਗਰਮ ਹੈ, ਉਥੇ ਹੀ ਪੁਲਿਸ ਵੀ ਤਰ੍ਹਾਂ ਫਸ ਗਈ ਹੈ। ਅੱਜ 1993 ਦੇ ਬੰਬ ਧਮਾਕਿਆਂ ਦੀ 25ਵੀਂ ਬਰਸੀ ਵੀ ਹੈ। ਅਜਿਹੇ 'ਚ ਪੁਲਿਸ ਲਈ ਚੁਣੌਤੀਆਂ ਦੋਹਰੀਆਂ ਹਨ। ਕਰੀਬ 45 ਹਜ਼ਾਰ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
ਇਸ ਤੋਂ ਇਲਾਵਾ ਐਸ.ਆਰ.ਪੀ. ਅਤੇ ਰੈਪਿਡ ਐਕਸ਼ਨ ਫ਼ੋਰਸ ਨੂੰ ਵੀ ਅਲਰਟ 'ਤੇ ਰਖਿਆ ਗਿਆ ਹੈ। ਪੁਲਿਸ ਦੀ ਕੋਸ਼ਿਸ਼ ਹੈ ਕਿ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਵਿਧਾਨ ਸਭਾ ਤੋਂ ਦੋ ਕਿਲੋਮੀਟਰ ਪਹਿਲਾਂ ਹੀ ਰੋਕ ਦਿਤਾ ਜਾਵੇ। ਇਸ ਨੂੰ ਦੇਖ ਦੇ ਹੋਏ ਉਥੇ ਭਾਰੀ ਪੁਲਿਸ ਦਾ ਬੰਦੋਬਸਤ ਕੀਤਾ ਗਿਆ ਹੈ।
ਕੀ ਹਨ ਕਿਸਾਨਾਂ ਦੀਆਂ ਮੰਗਾਂ :-
ਖੇਤੀ ਉਪਜ ਦੀ ਲਾਗਤ ਮੁੱਲ ਤੋਂ ਇਲਾਵਾ 50 ਫ਼ੀ ਸਦੀ ਲਾਭ ਦਿਤਾ ਜਾਵੇ,
ਸਾਰੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣ, ਨਦੀ ਜੋੜ ਯੋਜਨਾ ਅਧੀਨ ਮਹਾਰਾਸ਼ਟਰ ਦੇ ਕਿਸਾਨਾਂ ਨੂੰ ਪਾਣੀ ਦਿਤਾ ਜਾਵੇ,
ਜੰਗਲੀ ਜ਼ਮੀਨ 'ਤੇ ਪੀੜ੍ਹੀਆਂ ਤੋਂ ਖੇਤੀ ਕਰਨ ਆ ਰਹੇ ਕਿਸਾਨਾਂ ਨੂੰ ਜ਼ਮੀਨ ਦਾ ਮਾਲਕਾਨਾ ਹੱਕ ਦਿਤਾ ਜਾਵੇ,
ਸੰਜੇ ਗਾਂਧੀ ਨਿਰਾਧਾਰ ਯੋਜਨਾ ਦਾ ਲਾਭ ਕਿਸਾਨਾਂ ਨੂੰ ਦਿਤਾ ਜਾਵੇ,
ਸਹਾਇਤਾ ਰਾਸ਼ੀ 600 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 3 ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ,
ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕੀਤਾ ਜਾਵੇ,