31 ਦਸੰਬਰ ਤੋਂ ਇਨ੍ਹਾਂ ਸਮਾਰਟਫੋਨਜ਼ 'ਚ ਬੰਦ ਹੋ ਜਾਵੇਗਾ WhatsApp

ਖਾਸ ਖ਼ਬਰਾਂ

ਫੇਸਬੁੱਕ ਦੇ ਮਲਕੀਅਤ ਵਾਲੀ ਮੋਬਾਇਲ ਮੈਸੇਜ਼ਿੰਗ ਐਪ 'ਵੱਟਸਐਪ' 31 ਦਸੰਬਰ ਤੋਂ ਕਈ ਸਮਾਰਟਫੋਨਜ਼ 'ਤੇ ਕੰਮ ਕਰਨਾ ਬੰਦ ਕਰ ਦੇਵੇਗੀ। ਰਿਪੋਰਟ ਅਨੁਸਾਰ ਮੈਸੇਜ਼ਿੰਗ ਐਪ 31 ਦਸੰਬਰ ਤੋਂ ਬਲੈਕਬੇਰੀ OS, ਬਲੈਕਬੇਰੀ 10, ਵਿੰਡੋਜ਼ ਫੋਨ 8.0 ਅਤੇ ਪੁਰਾਣੇ ਵਰਜ਼ਨ 'ਤੇ ਚੱਲਣ ਵਾਲੇ ਡਿਵਾਇਸ 'ਚ ਕੰਮ ਨਹੀਂ ਕਰੇਗਾ।

ਵੱਟਸਐਪ ਬਲਾਗ ਪੋਸਟ 'ਚ ਸਪੱਸ਼ਟ ਤੌਰ 'ਤੇ ਅੰਤ ਤਾਰੀਖ ਦਾ ਜ਼ਿਕਰ ਕੀਤਾ ਗਿਆ ਹੈ। ਇਸ ਪੋਸਟ ਦੇ ਅਨੁਸਾਰ ਬਲੈਕਬੇਰੀ OS, ਬਲੈਕਬੇਰੀ 10, ਵਿੰਡੋਜ਼ 8.0 ਅਤੇ ਪੁਰਾਣੇ ਆਪਰੇਟਿੰਗ ਸਿਸਟਮ ਵਾਲੇ ਡਿਵਾਇਸ 'ਚ 31 ਦਸੰਬਰ ਤੋਂ ਬਾਅਦ ਐਪ ਨੂੰ ਵਰਤੋਂ ਨਹੀਂ ਕਰ ਸਕਣਗੇ। ਹੁਣ ਇਸ ਤਾਰੀਖ 'ਚ ਇਕ ਹਫਤੇ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ। 

ਇਸ ਤੋਂ ਇਲਾਵਾ ਐਂਡਰਾਇਡ 2.3.7 ਦਾ ਇਸ ਤੋਂ ਪੁਰਾਣੇ ਵਰਜ਼ਨ ਦੇ ਲਈ ਵੀ ਵੱਟਸਐਪ 1 ਫਰਵਰੀ 2020 ਤੋਂ ਕੰਮ ਕਰਨਾ ਬੰਦ ਕਰ ਦੇਵੇਗਾ। ਇਸ ਨਾਲ 30 ਜੂਨ 2017 ਤੋਂ ਸਿਮਬੀਅਨ S60 ਤੇ ਚੱਲਣ ਵਾਲੇ ਨੋਕੀਆ ਫੋਨ ਲਈ ਮੈਸੇਜ਼ਿੰਗ ਐਪ ਲਈ ਸੁਪੋਟ ਬੰਦ ਕਰ ਦਿੱਤਾ ਗਿਆ ਸੀ।