ਭਾਰਤ ਦੀਆਂ ਚੋਟੀ ਦੀਆਂ ਮਹਿਲਾ ਸ਼ਤਰੰਜ ਖਿਡਾਰਨਾ ਵਿਚਾਲੇ ਚੱਲ ਰਹੀ 44ਵੀਂ ਰਾਸ਼ਟਰੀ ਮਹਿਲਾ ਪ੍ਰੀਮੀਅਰ ਸ਼ਤਰੰਜ ਚੈਂਪੀਅਨਸ਼ਿਪ ‘ਚ ਪੈਟਰੋਲੀਅਮ ਸਪੋਰਟਸ ਬੋਰਡ ਦੀ ਪਦਮਿਨੀ ਰਾਊਤ ਨੇ ਪਹਿਲੇ 4 ‘ਚੋਂ 3 ਮੁਕਾਬਲੇ ਜਿੱਤ ਕੇ ਅਤੇ 1 ਡਰਾਅ ਨਾਲ 3.5 ਅੰਕ ਹਾਸਲ ਕਰਦਿਆਂ ਸਿੰਗਲ ਬੜ੍ਹਤ ਹਾਸਲ ਕਰ ਲਈ ਸੀ। ਪਰ ਭਾਰਤ ਦੀਆਂ ਚੋਟੀ ਦੀਆਂ ਖਿਡਾਰਨਾਂ ਵਿਚਾਲੇ ਚੱਲ ਰਹੀ 44ਵੀਂ ਰਾਸ਼ਟਰੀ ਮਹਿਲਾ ਪ੍ਰੀਮੀਅਰ ਸ਼ਤਰੰਜ ਚੈਂਪੀਅਨਸ਼ਿਪ ‘ਚ ਇਕ ਦਿਨ ਦੇ ਆਰਾਮ ਤੋਂ ਬਾਅਦ ਹੋਏ ਮੁਕਾਬਲੇ ‘ਚ ਸਭ ਤੋਂ ਅੱਗੇ ਚੱਲ ਰਹੀ ਪੀ. ਐੱਸ. ਪੀ. ਬੀ. ਦੀ ਪਦਮਿਨੀ ਰਾਊਤ ਨੂੰ ਹਾਰ ਦਾ ਝਟਕਾ ਲੱਗਾ ਤੇ ਉਸ ਨੂੰ ਇਸ ਹਾਰ ਦਾ ਸਵਾਦ ਏਅਰ ਇੰਡੀਆ ਦੀ ਤਜਰਬੇਕਾਰ ਖਿਡਾਰਨ ਮੀਨਾਕਸ਼ੀ ਸੁਬਰਾਮਨ ਨੇ ਚਖਾਇਆ।
ਮਹਾਰਾਸ਼ਟਰ ਦੀ ਸਾਕਸ਼ੀ ਚਿਤਲਾਂਗੇ ਨੇ ਐੱਲ. ਆਈ. ਸੀ. ਦੀ ਕਿਰਨ ਮਨੀਸ਼ਾ ਮੋਹੰਤੀ ਨੂੰ ਹਰਾਇਆ। ਅੱਜ ਦੇ ਮੈਚ ਵਿਚ ਸਿਰਫ ਏਅਰ ਇੰਡੀਆ ਦੀ ਭਗਤੀ ਕੁਲਕਰਨੀ ਅਤੇ ਤਾਮਿਲਨਾਡੂ ਦੀ ਬਾਲਾ ਕਨੱਪਾ ਦਾ ਮੈਚ ਬਰਾਬਰੀ ‘ਤੇ ਰਿਹਾ। ਪਹਿਲਾਂ 4 ਰਾਊਂਡਜ਼ ਤੋਂ ਬਾਅਦ ਪਦਮਿਨੀ 3.5 ਅੰਕਾਂ ਨਾਲ ਪਹਿਲੇ, ਨੰਧਿਧਾ, ਮਨੀਕਸ਼ੀ ਤੇ ਸੌਮਿਆ 3 ਅੰਕਾਂ ਨਾਲ ਸਾਂਝੇ ਤੌਰ ‘ਤੇ ਦੂਜੇ ਸਥਾਨ ‘ਤੇ, ਜਦਕਿ ਭਗਤੀ ਤੇ ਸਾਕਸ਼ੀ 2.5 ਅੰਕਾਂ ਨਾਲ ਸਾਂਝੇ ਤੌਰ ‘ਤੇ ਤੀਜੇ ਸਥਾਨ ‘ਤੇ ਚੱਲ ਰਹੀ ਸੀ।
11 ਰਾਊਂਡਜ਼ ਤੋਂ ਬਾਅਦ ਇਸ ਚੈਂਪੀਅਨਸ਼ਿਪ ‘ਚ ਜਦੋਂ ਹੁਣ ਸਿਰਫ 4 ਰਾਊਂਡ ਹੀ ਬਾਕੀ ਹਨ ਤਾਂ 7 ਰਾਊਂਡਜ਼ ਤੋਂ ਬਾਅਦ ਜੇਕਰ ਅੰਕ ਸੂਚੀ ‘ਤੇ ਨਜ਼ਰ ਮਾਰੀ ਜਾਵੇ ਤਾਂ ਮੀਨਾਕਸ਼ੀ, ਪਦਮਿਨੀ, ਸੌਮਿਆ ਤੇ ਨੰਧਿਧਾ ਸਾਰਿਆਂ ਦੇ 5 ਅੰਕ ਹਨ ਤੇ ਉਹ ਸਾਂਝੇ ਤੌਰ ‘ਤੇ ਨੰਬਰ ਇਕ ‘ਤੇ ਹਨ।
ਭਗਤੀ 4.5 ਅੰਕਾਂ ਨਾਲ ਦੂਜੇ ਸਥਾਨ ‘ਤੇ ਹੈ ਤੇ 1-2 ਵੱਡੀਆਂ ਜਿੱਤਾਂ ਉਸ ਨੂੰ ਵੀ ਅੱਗੇ ਲਿਜਾ ਸਕਦੀਆਂ ਹਨ। ਮੈਰੀ, ਸਵਾਤੀ, ਸਾਕਸ਼ੀ 3.5 ਅੰਕਾਂ ਨਾਲ ਸਾਂਝੇ ਤੌਰ ‘ਤੇ ਤੀਜੇ ਸਥਾਨ ‘ਤੇ ਚੱਲ ਰਹੀਆਂ ਹਨ। ਹੋਰਨਾਂ ‘ਚ ਬਾਲਾ 2.5 ਅੰਕਾਂ ਨਾਲ, ਸਮ੍ਰਿਧਾ ਤੇ ਕਿਰਨ 3 ਅੰਕਾਂ ਤੇ ਸ਼੍ਰਸ਼ਠੀ 0.5 ਅੰਕਾਂ ‘ਤੇ ਖੇਡ ਰਹੀਆਂ ਹਨ।