ਸੁਲਤਾਨਪੁਰ : ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ 'ਚ 46 ਸਾਲ ਪਹਿਲਾਂ ਘਰ ਤੋਂ ਗਾਇਬ ਹੋ ਗਿਆ ਸੀ। ਸਾਲ 1971 'ਚ ਲਾਪਤਾ ਹੋਏ ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਜ਼ਿਲੇ ਦੇ ਇਕ ਵਿਅਕਤੀ ਦਾ 15 ਸਾਲ ਤੱਕ ਇੰਤਜ਼ਾਰ ਕਰਨ ਤੋਂ ਬਾਅਦ ਪਰਿਵਾਰ ਨੇ ਉਸ ਦੀਆਂ ਅੰਤਿਮ ਰਸਮਾਂ ਕਰ ਦਿੱਤੀਆਂ ਸਨ।
46 ਸਾਲ ਬਾਅਦ ਜਦੋਂ ਇਹ 95 ਸਾਲਾ ਵਿਅਕਤੀ ਆਪਣੇ ਪਰਿਵਾਰ ਕੋਲ ਵਾਪਸ ਪਰਤਿਆ ਤਾਂ ਸਾਰੇ ਹੈਰਾਨ ਰਹਿ ਗਏ। ਪਿੰਡ ਵਾਲੇ ਇੰਨੇ ਖੁਸ਼ ਸਨ ਕਿ ਘੋੜੇ 'ਤੇ ਬਿਠਾ ਕੇ ਉਸ ਦੀ ਸਵਾਗਤ ਯਾਤਰਾ ਤੱਕ ਕੱਢ ਦਿੱਤੀ। ਉਸ ਦੀ ਪਤਨੀ ਪ੍ਰਤਾਬੀ ਲਈ ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ।
ਜਸ਼ੀ ਨੇ ਦੱਸਿਆ ਕਿ ਮਾਨਸਿਕ ਬੀਮਾਰੀ ਕਾਰਨ ਉਹ ਪਿੰਡ 'ਚੋਂ ਬਾਹਰ ਨਿਕਲਿਆ ਅਤੇ ਇਧਰ-ਉਧਰ ਭਟਕਦਾ ਰਿਹਾ। ਕਿਸੇ ਨੇ ਉਸ ਨੂੰ ਰੇਲਵੇ ਸਟੇਸ਼ਨ ਪਹੁੰਚਾਇਆ, ਜਿੱਥੋਂ ਉਹ ਨਾਗਪੁਰ ਪਹੁੰਚ ਗਿਆ।
ਭੁੱਖ ਅਤੇ ਪਿਆਸ ਤੋਂ ਪਰੇਸ਼ਾਨ ਜਦੋਂ ਉਸ ਨੇ ਖਾਣ-ਪੀਣ ਦੀ ਸਮੱਗਰੀ ਚੁੱਕੀ ਤਾਂ ਚੋਰੀ ਦੇ ਦੋਸ਼ 'ਚ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ, ਉਦੋਂ ਤੋਂ ਉਹ ਜੇਲ 'ਚ ਹੀ ਰਿਹਾ।