ਆਪਣੇ ਸ਼ੌਕ ਨੂੰ ਪੂਰਾ ਕਰਨ ਵਿੱਚ ਇਨਸਾਨ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਇਸੇ ਤਰ੍ਹਾਂ ਦਾ ਮਾਮਲਾ ਹਰਿਆਣਾ ‘ਚ ਦੇਖਣ ਨੂੰ ਮਿਲਿਆ ਹੈ। ਜਿੱਥੇ ਆਪਣੇ ਹੱਥੀਂ ਲਾਡਾਂ ਤੇ ਪਿਆਰ ਨਾਲ ਪਾਲੇ ਇੱਕ ਝੋਟੇ ਨੂੰ ਉਸ ਦਾ ਮਾਲਕ ਹਰ ਰੋਜ਼ ਸ਼ਾਮ ਨੂੰ ਅੰਗਰੇਜੀ ਦਾਰੂ ਪਿਲਾਉਂਦਾ ਹੈ।
ਐਨਾ ਹੀ ਨਹੀਂ, ਝੋਟੇ ਦੀ ਖਾਸ ਗੱਲ ਇਹ ਹੈ ਕਿ ਹਰ ਸਾਲ ਕਰੀਬ ਇੱਕ ਕਰੋੜ ਰੁਪਏ ਦਾ ਉਸਦਾ ਸਪਰਮ ਵਿਕਦਾ ਹੈ। ਇਸ ਝੋਟੇ ਨੂੰ ਭਾਰਤ ਦਾ ਸਭ ਤੋਂ ਕੀਮਤੀ ਝੋਟਾ ਵੀ ਦੱਸਿਆ ਜਾਂਦਾ ਹੈ। ਕਰੀਬ 8 ਸਾਲ ਦੀ ਉਮਰ ‘ਚ ਇਸ ਝੋਟੇ ਦਾ ਕੱਦ 6 ਫੁੱਟ ਤੇ ਇਸਦਾ ਭਾਰ ਇੱਕ ਟਨ ਸੀ।
ਝੋਟੇ ਦੀ ਕੀਮਤ ਕਰੀਬ 21 ਕਰੋੜ ਰੁਪਏ ਦੱਸੀ ਜਾ ਰਹੀ ਹੈ। ਹੈਰਨੀ ਦੀ ਗੱਲ ਇਹ ਹੈ ਕਿ ਇਹ ਝੋਟਾ ਹਰ ਰੋਜ਼ ਸ਼ਾਮ ਨੂੰ ਸ਼ਰਾਬ ਪੀਂਦਾ ਹੈ। ਸੋਸ਼ਲ ਮੀਡਿਆ ਉੱਤੇ ਵਾਇਰਲ ਹੋਈ ਇੱਕ ਵੀਡੀਓ ਵਿੱਚ ਝੋਟੇ ਨੂੰ ਸ਼ਰਾਬ ਪੀਂਦੇ ਹੋਏ ਵੇਖਿਆ ਜਾ ਸਕਦਾ ਹੈ।
ਝੋਟੇ ਦੇ ਮਾਲਿਕ ਦਾ ਕਹਿਣਾ ਹੈ ਕਿ ਉਹ ਆਪਣੇ ਝੋਟੇ ਨੂੰ ਸ਼ਰਾਬ ਪਿਲਾਕੇ ਕਾਫ਼ੀ ਖੁਸ਼ ਹੁੰਦਾ ਹੈ। ਸੋਸ਼ਲ ਮੀਡਿਆ ਉੱਤੇ ਲੋਕ ਇਸ ਝੋਟੇ ਉੱਤੇ ਵੱਖ-ਵੱਖ ਪ੍ਰਤੀਕਿਰਿਆ ਦੇ ਰਹੇ ਹਨ। ਕਈ ਲੋਕਾਂ ਇਹ ਜਾਨਣਾ ਚਾਹੁੰਦੇ ਹਨ ਕਿ ਝੋਟੇ ਨੂੰ ਸ਼ਰਾਬ ਪੀਣ ਦੀ ਭੈੜੀ ਆਦਤ ਕਿਵੇਂ ਲੱਗੀ ਹੈ।