55 ਹਜ਼ਾਰ ਲਗਾ ਕੇ ਹਰ ਮਹੀਨੇ ਕਮਾਓ 40 ਹਜ਼ਾਰ ਰੁ, ਇਹ ਕੰਪਨੀ ਦੇ ਰਹੀ ਹੈ ਮੌਕਾ

ਨਵੀਂ ਦਿੱਲੀ: ਜੇਕਰ ਤੁਸੀਂ ਬਿਜ਼ਨਸ ਕਰਨ ਦੀ ਸੋਚ ਰਹੇ ਹੋ ਅਤੇ ਬਿਜ਼ਨਸ ਸ਼ੁਰੂ ਕਰਨ ਲਈ ਜ਼ਿਆਦਾ ਪੈਸੇ ਨਾ ਹੋਣ, ਤਾਂ ਇਹ ਖਬਰ ਤੁਹਾਡੇ ਲਈ ਜ਼ਰੂਰੀ ਹੈ। ਬੈਂਗਲੁਰੂ ਦੀ ਇਕ ਸਮਾਰਟ ਹੋਮ ਆਟੋਮੇਸ਼ਨ ਕੰਪਨੀ ਤੁਹਾਨੂੰ ਘੱਟ ਨਿਵੇਸ਼ 'ਚ 40 ਹਜ਼ਾਰ ਰੁਪਏ ਤੱਕ ਮਹੀਨਾ ਕਮਾਈ ਕਰਨ ਦਾ ਮੌਕੇ ਦੇ ਰਹੀ ਹੈ। ਤੁਸੀਂ ਇਸ ਕੰਪਨੀ ਦੀ ਡੀਲਰਸ਼ਿਪ ਲੈ ਕੇ ਆਪਣੇ ਸ਼ਹਿਰ 'ਚ ਇਹ ਬਿਜ਼ਨਸ ਸ਼ੁਰੂ ਕਰ ਸਕਦੇ ਹੋ। ਅਸੀਂ ਇਸ ਰਿਪੋਰਟ 'ਚ ਤੁਹਾਨੂੰ ਦੱਸਾਂਗੇ ਕਿ ਤੁਸੀਂ ਕਿਵੇਂ ਇਸ ਕੰਪਨੀ ਦੀ ਡੀਲਰਸ਼ਿਪ ਲੈ ਸਕਦੇ ਹੋ ਅਤੇ ਕਿਵੇਂ ਹੋਵੋਗੀ ਕਮਾਈ।



ਪੋਂਗੋ ਹੋਮ ਦੇ ਰਹੀ ਹੈ ਡੀਲਰਸ਼ਿਪ ਲੈਣ ਦਾ ਮੌਕਾ


ਬੈਂਗੁਲਰੂ ਦੀ ਹੋਮ ਆਟੋਮੇਸ਼ਨ ਕੰਪਨੀ ਪੋਂਗੋ ਹੋਮ ਦੇਸ਼ ਭਰ 'ਚ ਆਪਣੇ ਨੈੱਟਵਰਕ ਦਾ ਵਿਸਥਾਰ ਕਰਨ ਜਾ ਰਹੀ ਹੈ। ਅਜਿਹੇ 'ਚ ਕੰਪਨੀ ਦੀ ਡੀਲਰਸ਼ਿਪ ਲੈਣ ਦਾ ਮੌਕਾ ਹੈ। ਕੰਪਨੀ ਦੀ ਡੀਲਰਸ਼ਿਪ ਲੈ ਕੇ ਤੁਸੀਂ ਆਪਣੇ ਸ਼ਹਿਰ 'ਚ ਬਿਜ਼ਨਸ ਸ਼ੁਰੂ ਕਰ ਸਕਦੇ ਹਨ। ਫਿਲਹਾਲ ਮਹਾਰਾਸ਼ਟਰ 'ਚ ਕੰਪਨੀ ਦੇ 4 ਡਿਸਟਰੀਬਿਊਟਰ ਹਨ, ਜਦੋਂ ਕਿ ਗੁਜਰਾਤ ਦੇ ਅਹਿਮਦਾਬਾਦ 'ਚ ਵੀ ਕੰਪਨੀ ਨੇ ਆਪਣਾ ਡਿਸਟਰੀਬਿਊਟਰ ਨਿਯੁਕਤ ਕੀਤਾ ਹੈ



4.40 ਲੱਖ 'ਚ ਮਿਲੇਗੀ ਡਿਸਟਰੀਬਿਊਟਰਸ਼ਿਪ


ਪੋਂਗੋ ਹੋਮ ਦੇ ਸੇਲਸ ਜਨਰੇਸ਼ਨ ਮੈਨੇਜਰ ਸਚਿਨ ਬੰਸੋਡੇ ਨੇ ਦੱਸਿਆ ਕਿ ਕੰਪਨੀ 4.40 ਲੱਖ ਰੁਪਏ 'ਚ ਡਿਸਟਰੀਬਿਊਟਰਸ਼ਿਪ ਉੱਤੇ ਦੇ ਰਹੀ ਹੈ। ਜੇਕਰ ਤੁਹਾਨੂੰ ਸੇਲਸ ਦੇ ਫੀਲਡ 'ਚ ਜਾਣਕਾਰੀ ਹੈ ਤਾਂ ਤੁਸੀਂ ਕੰਪਨੀ ਦੀ ਡਿਸਟਰੀਬਿਊਟਰਸ਼ਿਪ ਲੈ ਸਕਦੇ ਹੋ।



55 ਹਜ਼ਾਰ 'ਚ ਡੀਲਰਸ਼ਿਪ ਲੈਣ ਦਾ ਮੌਕਾ


ਸਚਿਨ ਨੇ ਦੱਸਿਆ ਕਿ ਘੱਟ ਪੈਸੇ ਬਿਜ਼ਨਸ ਸ਼ੁਰੂ ਕਰਨ ਵਾਲਿਆਂ ਲਈ ਇਹ ਵਧੀਆ ਮੌਕਾ ਹੈ। ਕੰਪਨੀ ਸਿਰਫ 55 ਹਜ਼ਾਰ ਰੁਪਏ 'ਚ ਆਪਣੀ ਡੀਲਰਸ਼ਿਪ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕੰਪਨੀ ਦੀ ਡੀਲਰਸ਼ਿਪ ਲੈਣ ਵਾਲਾ ਸ਼ਖਸ ਹਰ ਮਹੀਨੇ 40 ਹਜ਼ਾਰ ਰੁਪਏ ਦੀ ਕਮਾਈ ਕਰ ਸਕਦਾ ਹੈ। ਹਾਲਾਂਕਿ ਇਹ ਉਸਦੀ ਆਪਣੀ ਸਮਰੱਥਾ ਉੱਤੇ ਨਿਰਭਰ ਹੋਵੇਗੀ।



ਇਹ ਹੈ ਬਿਜ਼ਨਸ ਸ਼ਡਿਊਲ


ਪੋਂਗੋ ਹੋਮ ਇਕ ਹੋਮ ਆਟੋਮੇਸ਼ਨ ਕੰਪਨੀ ਹੈ ਜੋ ਤੁਹਾਨੂੰ ਘਰ ਨੂੰ ਸਮਾਰਟ ਹੋਮ ਬਣਾ ਦਿੰਦੀ ਹੈ। ਕੰਪਨੀ ਤੁਹਾਡੇ ਕਮਰੇ ਦੇ ਸਵਿਚ ਬੋਰਡ 'ਚ ਇਕ ਪੂਰਜਾ ਫਿਟ ਕਰਦੀ ਹੈ। ਇਸਦੇ ਜ਼ਰੀਏ ਤੁਸੀਂ ਆਪਣੇ ਮੋਬਾਇਲ ਤੋਂ ਕਮਰੇ ਦੀ ਲਾਇਟਸ ਨੂੰ ਬੰਦ ਜਾਂ ਚਲਾ ਸਕਦੇ ਹੋ। ਨਾਲ ਹੀ ਕਮਰੇ ਦੇ ਪੰਖੇ ਦੀ ਸਪੀਡ ਨੂੰ ਮੋਬਾਇਲ ਦੇ ਜ਼ਰੀਏ ਹੀ ਮੱਧਮ ਜਾਂ ਤੇਜ਼ ਕਰ ਸਕਦੇ ਹੋ।



ਡੀਲਰਸ਼ਿਪ ਲੈਣ ਵਾਲੇ ਸ਼ਖਸ ਨੂੰ ਇਹ ਪ੍ਰੋਡਕਟਸ ਵੇਚਣੇ ਹੋਣਗੇ


ਕੰਪਨੀ ਨੇ ਤਿੰਨ ਤਰ੍ਹਾਂ ਦੇ ਪ੍ਰੋਡਕਟਸ ਪੇਸ਼ ਕੀਤੇ ਹਨ। ਹੋਮ ਆਟੋਮੇਸ਼ਨ, ਐਗਰੀਕਲਚਰ ਆਟੋਮੇਸ਼ਨ ਅਤੇ ਸੈਂਸਰਸ। ਹੋਮ ਆਟੋਮੇਸ਼ਨ ਪ੍ਰੋਡਕਟਰ ਦੇ ਜ਼ਰੀਏ ਘਰ ਨੂੰ ਸਮਾਰਟ ਘਰ ਬਣਾ ਸਕਦੇ ਹੋ। ਉਥੇ ਹੀ ਐਗਰੀਕਲਚਰ ਆਟੋਮੇਸ਼ਨ ਦੇ ਜ਼ਰੀਏ ਕਿਸਾਨ ਆਪਣੇ ਘਰ ਬੈਠੇ ਮੋਬਾਇਲ ਤੋਂ ਮੋਟਰ ਚਲਾ ਕੇ ਖੇਤਾਂ ਦੀ ਸਿੰਚਾਈ ਕਰ ਸਕਦੇ ਹਨ। ਸੈਂਸਰ ਪ੍ਰੋਡਕਟਸ 'ਚ ਲਾਈਟ ਕੰਟਰੋਲ ਸੈਂਸਰਜ਼, ਲੇਡ ਸੈਂਸਰ ਟਿਊਬ ਲਾਇਟ, ਲੇਡ ਸੈਂਸਰ ਲੈਂਪ, ਮਾਇਕਰੋਵੈੱਬ ਹਿਊਮਨ ਪ੍ਰੈਜ਼ੈਂਸ ਸੈਂਸਰ ਅਤੇ ਮੋਸ਼ਨ ਸੈਂਸਰ ਦੇ ਵਿਕਲਪ ਹਨ।



ਇਸ ਤਰ੍ਹਾਂ ਹੋਵੇਗੀ ਇਨਕਮ


ਸਚਿਨ ਨੇ ਦੱਸਿਆ ਕਿ ਡੀਲਰਸ਼ਿਪ ਲੈਣ ਵਾਲੇ ਸ਼ਖਸ ਨੂੰ ਮਹੀਨੇ ਦੀ 40 ਹਜ਼ਾਰ ਰੁਪਏ ਤਕ ਇਨਕਮ ਹੋ ਸਕਦੀ ਹੈ। ਡੀਲਰਸ਼ਿਪ ਲੈਣ ਵਾਲੇ ਨੂੰ ਪ੍ਰੋਡਕਟਸ 'ਤੇ 31 ਫੀਸਦੀ ਤੱਕ ਮਾਰਜਿਨ ਮਿਲਦਾ ਹੈ। ਇਕ ਬੈਡਰੂਮ ਹਾਲ ਕਿਚਨ ਵਾਲੇ ਘਰ ਨੂੰ ਸਮਾਰਟ ਹੋਮ ਬਣਾਉਣ 'ਤੇ 8 ਤੋਂ10 ਹਜ਼ਾਰ ਦਾ ਖਰਚ ਆਉਂਦਾ ਹੈ। ਉਥੇ ਹੀ ਕੇਵਲ ਇਕ ਕਮਰੇ 'ਚ ਜੇਕਰ ਲਾਇਟ ਅਤੇ ਪੱਖੇ ਨੂੰ ਕੰਟਰੋਲ ਕਰਨਾ ਹੈ ਤਾਂ ਇਸ 'ਤੇ 3200 ਰੁਪਏ ਤੱਕ ਦਾ ਖਰਚ ਆਵੇਗਾ। ਜੇਕਰ ਤੁਸੀਂ ਮਹੀਨੇ 'ਚ ਅਜਿਹੇ 10 ਤੋਂ 15 ਗ੍ਰਾਹਕ ਬਣਾ ਲੈਂਦੇ ਹੋ, ਤਾਂ ਤੁਸੀਂ ਅਸਾਨੀ ਨਾਲ 30 ਤੋਂ 40 ਹਜ਼ਾਰ ਰੁਪਏ ਤੱਕ ਮਹੀਨੇ 'ਚ ਕਮਾ ਸਕਦੇ ਹੋ।

ਜੇਕਰ ਤੁਸੀਂ ਇਸਦੀ ਡੀਲਰਸ਼ਿਪ ਲਈ ਅਪਲਾਈ ਕਰਨਾ ਚਾਹੁੰਦੇ ਹੋ, ਤਾਂ ਕੰਪਨੀ ਦੀ ਵੈਬਸਾਈਟ pongohome.com 'ਤੇ ਜਾਓ ਅਤੇ ਇੱਥੇ ਦਿੱਤੇ ਗਏ ਨੰਬਰ 'ਤੇ ਸੰਪਰਕ ਕਰੋ।