8 ਦਸੰਬਰ ਤੋਂ ਨਹੀਂ ਚੱਲਣਗੇ 500, 2000 ਦੇ ਅਜਿਹੇ ਨੋਟ, ਉੱਪਰ ਲਿਖਣ ਤੋਂ ਕਰੋ ਗੁਰੇਜ਼

ਨਵੀਂ ਦਿੱਲੀ: ਇੰਟਰਨੈੱਟ ਉੱਤੇ ਇੱਕ ਅਜਿਹੀ ਖਬਰ ਅਤੇ ਮੈਸੇਜ ਵਾਇਰਲ ਹੋ ਰਿਹਾ ਹੈ, ਜਿਸ 'ਚ ਕਿਹਾ ਗਿਆ ਕਿ ਆਰਬੀਆਈ ਨੇ ਨਵਾਂ ਨਿਯਮ ਕੱਢਿਆ ਹੈ ਜਿਸ ਵਿੱਚ 8 ਦਸੰਬਰ ਤੋਂ ਖਾਸ ਮਾਪਦੰਡ ਦੇ ਨਵੇਂ ਨੋਟ ਗ਼ੈਰਕਾਨੂੰਨੀ ਹੋ ਜਾਣਗੇ। ਦੇਸ਼ ਦਾ ਕੋਈ ਵੀ ਬੈਂਕ ਅਜਿਹੇ ਨਵੇਂ ਨੋਟਾਂ ਨੂੰ ਨਹੀਂ ਲਵੇਗਾ।

ਵਾਇਰਲ ਕੀ ਹੋਇਆ ?

- ਇਸ ਨਾਲ ਜੁੜੇ ਇੱਕ ਹੋਰ ਮੈਸੇਜ ਵਿੱਚ ਕਿਹਾ ਜਾ ਰਿਹਾ ਹੈ ਕਿ 8 ਦਸੰਬਰ ਤੋਂ ਖਾਸ ਤਰੀਕੇ ਦੇ ਨਵੇਂ ਨੋਟ ਗ਼ੈਰਕਾਨੂੰਨੀ ਘੋਸ਼ਿਤ ਹੋ ਜਾਣਗੇ। ਜਲਦੀ ਬੈਂਕਾਂ ਵਿੱਚ ਜਮਾਂ ਕਰ ਦਿਓ। ਗੁਜਰਾਤ ਚੋਣ ਵਿੱਚ ਆਪਣੀ ਹਾਰ ਦਾ ਅਨੁਮਾਨ ਲਗਾਉਂਦੇ ਹੋਏ ਸਰਕਾਰ ਦੇ ਕਹਿਣ ਉੱਤੇ ਆਰਬੀਆਈ ਨੇ ਅਜਿਹਾ ਕੀਤਾ ਹੈ।

- ਵਾਇਰਲ ਮੈਸੇਜ ਵਿੱਚ ਕੀਤੇ ਗਏ ਦਾਅਵੇ ਦੇ ਇੰਵੈਸਟੀਗੇਸ਼ਨ ਦੌਰਾਨ RBI ਦੇ ਸਪੋਕਸਪਰਸਨ ਜੋਸ ਕਟੂਰ ਨਾਲ ਗੱਲ ਕੀਤੀ। ਉਨ੍ਹਾਂ ਦੱਸਿਆ ਕਿ RBI ਦੇ ਮਾਸਟਰ ਸਰਕੁਲਰ ਦੇ ਪੈਰਾ 6 (3) iii ਵਿੱਚ ਸਾਫ਼ ਲਿਖਿਆ ਹੈ ਕਿ ਪਾਲੀਟਿਕਲ, ਰਿਲਿਜਿਅਸ ਜਾਂ ਬਿਜਨਸ ਨਾਲ ਜੁੜਿਆ ਮੈਸੇਜ, ਸਲੋਗਨ ਜਾਂ ਕੋਈ ਆਬਜੇਕਸ਼ਨੇਬਲ ਵਰਡ ਲਿਖਿਆ ਨੋਟ ਵੈਲਿਡ ਨਹੀਂ ਮੰਨਿਆ ਜਾਵੇਗਾ  

- ਕਟੂਰ ਦਾ ਕਹਿਣਾ ਹੈ ਕਿ ਇਹ ਨਿਯਮ ਨਵਾਂ ਨਹੀਂ ਹੈ। ਸਗੋਂ, 2016 ਦੇ ਐਕਸਚੇਂਜ ਆਫ ਨੋਟਸ ਨੋਟੀਫਿਕੇਸ਼ਨ ਨਾਲ ਜੁੜਿਆ ਹੈ। ਉਨ੍ਹਾਂ ਨੇ ਸਾਡੇ ਤੋਂ ਇਸ ਨੋਟੀਫਿਕੇਸ਼ਨ ਦੀ ਕਾਪੀ ਵੀ ਸ਼ੇਅਰ ਕੀਤੀ। ਤਾਂਕਿ ਰੀਡਰਸ ਝੂਠੀ ਵਾਇਰਲ ਖਬਰ ਦਾ ਸੱਚ ਜਾਣ ਸਕਣ।

ਪਰ ਝੂਠ ਇਹ ਹੈ ਕਿ ਗੁਜਰਾਤ ਚੋਣ ਦੇ ਚਲਦੇ ਅਜਿਹੇ ਨੋਟਿਸ 8 ਦਸੰਬਰ ਤੋਂ ਬੰਦ ਹੋ ਰਹੇ ਹਨ ਕਿਉਂਕਿ ਇਸ ਸੰਬੰਧ ਵਿੱਚ ਨਿਯਮ 2016 ਤੋਂ ਹੀ ਲਾਗੂ ਹੈ।