ਅੰਬਾਨੀ ਦੀ Jio ਨੇ ਦਿੱਤਾ Airtel ਨੂੰ ਕਰਾਰਾ ਝਟਕਾ, 76 % ਘਟਿਆ ਮੁਨਾਫਾ

ਖਾਸ ਖ਼ਬਰਾਂ

ਰਿਲਾਇੰਸ ਜੀਓ ਦੇ ਆਉਣ ਨਾਲ ਜੇਕਰ ਸਭ ਤੋਂ ਜ਼ਿਆਦਾ ਕਿਸੇ ਦਾ ਨੁਕਸਾਨ ਹੋਇਆ ਹੈ ਤਾਂ ਉਹ ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਏਅਰਟੈੱਲ ਨੂੰ ਹੋਇਆ ਹੈ। ਏਅਰਟੈੱਲ ਨੂੰ ਜੀਓ ਤੋਂ ਭਾਰੀ ਟੱਕਰ ਮਿਲ ਰਹੀ ਹੈ ਅਤੇ ਕੰਪਨੀ ਨੂੰ ਲਗਾਤਾਰ ਨੁਕਸਾਨ ਸਹਿਣਾ ਪੈ ਰਿਹਾ ਹੈ। ਤਿਮਾਹੀ ਨਤੀਜੀਆਂ ਵਿੱਚ ਇੱਕ ਵਾਰ ਫਿਰ ਤੋਂ ਜਯੋ ਦੀ ਵਜ੍ਹਾ ਨਾਲ ਏਅਰਟੈੱਲ ਨੂੰ ਨੁਕਸਾਨ ਸਹਿਣਾ ਪੈ ਰਿਹਾ ਹੈ।ਭਾਰਤੀ ਏਅਰਟੈੱਲ ਕੰਪਨੀ ਦਾ ਮੁਨਾਫ਼ਾ 76 ਫ਼ੀਸਦੀ ਘਟ ਗਿਆ ਹੈ।

 ਸਾਲ 2018 ਦੇ ਵਿੱਤੀ ਸਾਲ ਦੀ ਦੂਸਰੀ ਤਿਮਾਹੀ ਵਿੱਚ ਕੰਪਨੀ ਨੂੰ ਸਿਰਫ਼ 343 ਕਰੋੜ ਰੁਪਏ ਦਾ ਮੁਨਾਫ਼ਾ ਹੋਇਆ ਹੈ। ਇਸ ਵਿੱਚ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿੱਚ ਕੰਪਨੀ ਨੂੰ 1,461 ਕਰੋੜ ਰੁਪਏ ਦਾ ਮੁਨਾਫ਼ਾ ਹੋਇਆ ਹੈ।

ਟੈਲੀਕਾਮ ਸੈਕਟਰ ਵਿੱਚ ਵਧਦਾ ਮੁਕਾਬਲਾ ਤੇ ਰਿਲਾਇੰਸ ਜੀਓ ਕਰਕੇ ਬਾਜ਼ਾਰ ਵਿੱਚ ਦਰਾਂ ਵਿਗੜਨ ਦੀ ਵਜ੍ਹਾ ਨਾਲ ਏਅਰਟੈੱਲ ਨੂੰ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਿਮਾਹੀ ਦੌਰਾਨ ਏਅਰਟੈੱਲ ਦੀ ਕੁੱਲ ਆਮਦਨੀ 11.7 ਫ਼ੀਸਦੀ ਘਟ ਕੇ 21,777 ਕਰੋੜ ਰੁਪਏ ਉੱਤੇ ਆ ਗਈ। ਜਿਹੜੀ ਇਸ ਤੋਂ ਪਹਿਲਾਂ ਵਿੱਤੀ ਸਾਲ ਦੇ ਸਮਾਨ ਤਿਮਾਹੀ ਵਿੱਚ 24,651.50 ਕਰੋੜ ਰੁਪਏ ਰਹੀ ਸੀ।

ਭਾਰਤੀ ਏਅਰਟੈੱਲ ਦੇ ਪ੍ਰਬੰਧ ਨਿਰਦੇਸ਼ਕ ਤੇ ਮੁੱਖ ਕਾਰਜਕਾਰੀ ਅਧਿਕਾਰੀ (ਭਾਰਤ ਤੇ ਦੱਖਣ ਏਸ਼ੀਆ) ਗੋਪਾਲ ਵਿਟੁਲ ਨੇ ਬਿਆਨ ਵਿੱਚ ਕਿਹਾ ਹੈ ਕਿ ਆਮਦਨੀ ਵਿੱਚ ਗਿਰਾਵਟ ਦੀ ਵਜ੍ਹਾ ਨਾਲ ਉਦਯੋਗ ਵਿੱਤੀ ਦਬਾਅ ਝੱਲ ਰਿਹਾ ਹੈ। ਇੰਟਰ ਕਨੈੱਕਟ ਐਕਸਪਰਟ ਫ਼ੀਸ (ਆਈਯੂਸੀ) ਵਿੱਚ ਕਟੌਤੀ ਤੋਂ ਅਲੱਗ ਤਿਮਾਹੀ ਵਿੱਚ ਇਹ ਹੋਰ ਵੀ ਘੱਟ ਸਕਦਾ ਹੈ।

ਵਿਟੁਲ ਨੇ ਕਿਹਾ ਕਿ ਇਸ ਵਿੱਚ ਦੂਰਸੰਚਾਰ ਖੇਤਰ ਵਿੱਚ ਏਕੀਕਰਨ ਦੇਖਣ ਨੂੰ ਮਿਲੇਗਾ। ਕਈ ਅਪਰੇਟਰ ਬਾਜ਼ਾਰ ਤੋਂ ਬਾਹਰ ਹੋ ਜਾਣਗੇ ਜਿਵੇਂ ਪਹਿਲਾਂ ਦੇਖਣ ਨੂੰ ਮਿਲਿਆ ਸੀ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਏਅਰਟੈੱਲ ਇਸ ਮੁਕਾਬਲੇ ਵਾਲੇ ਬਾਜ਼ਾਰ ਵਿੱਚ ਆਪਣੀ ਵਿੱਤੀ ਹਿੱਸੇਦਾਰੀ ਵਧਾਉਣ ਲਈ ਪ੍ਰਤੀਬੱਧ ਹੈ। ਉਹ ਗਾਹਕਾਂ ਨੂੰ ਜ਼ਿਆਦਾ ਬਿਹਤਰ ਅਨੁਭਵ ਕਰਾਉਣਗੇ ਤੇ ਡੇਟਾ ਸਮਰੱਥਾ ਦੇ ਵਿਸਥਾਰ ਉੱਤੇ ਰਣਨੀਤੀ ਨਿਵੇਸ਼ ਕਰਨਗੇ।