ਅਦਾਕਾਰ ਕਮਲ ਹਾਸਨ ਨੇ ਆਪਣੀ ਨਵੀਂ ਸਿਆਸੀ ਪਾਰਟੀ ਦਾ ਕੀਤਾ ਐਲਾਨ

ਮਦੂਰਈ-ਦੱਖਣ ਦੇ ਨਾਮੀ ਅਦਾਕਾਰ ਕਮਲ ਹਾਸਨ ਵੀ ਸਿਆਸਤ ਦੇ ਮੈਦਾਨ ਵਿੱਚ ਕੁਦ ਪਏ ਹਨ। ਉਨ੍ਹਾਂ ਨੇ ਇੱਕ ਰੈਲੀ ਦੌਰਾਨ ਆਪਣੀ ਨਵੀਂ ਸਿਆਸੀ ਪਾਰਟੀ ਦਾ ਐਲਾਨ ਕਰ ਦਿੱਤਾ ਹੈ। 



ਇਸ ਪਾਰਟੀ ਦਾ ਨਾਮ ਮੱਕਲ ਨੀਤੀ ਮਾਇਯਾਮ ਭਾਵ ਲੋਕ ਨਿਆਂ ਕੇਂਦਰ (ਐਮਐਨਐਮ) ਰੱਖਿਆ ਗਿਆ ਹੈ। ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਹੋਰ ਪਤਵੰਤੇ ਹਾਜ਼ਰ ਸਨ। ਹਸਨ ਦੀਆਂ ਅਨੇਕਾਂ ਫਿਲਮਾਂ ਦੀ ਹੀਰੋਇਨ ਸ੍ਰੀ ਪ੍ਰਿਆ ਨੂੰ ਵੀ ਪਾਰਟੀ ਦੀ ਅਹਿਮ ਕਮੇਟੀ ਦੀ ਮੈਂਬਰ ਬਣਾਇਆ ਗਿਆ ਹੈ। 



ਇਸ ਤੋਂ ਪਹਿਲਾਂ ਉਨ੍ਹਾਂ ਰਾਮੇਸ਼ਵਰਮ ਵਿਖੇ ਸਾਬਕਾ ਰਾਸ਼ਟਰਪਤੀ ਏ.ਪੀ.ਜੇ. ਅਬਦੁਲ ਕਲਾਮ ਦੇ ਘਰ ਪੁੱਜ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਕੀਤੀ।