ਆਧਾਰ ਕਾਰਡ ਨੂੰ ਲੈ ਕੇ ਆਮ ਜਨਤਾ ਨੂੰ ਰਾਹਤ, ਦਸੰਬਰ ਤੱਕ ਵਧਾਈ ਤਾਰੀਕ

ਖਾਸ ਖ਼ਬਰਾਂ

ਕਿਉਂ ਵਧਾਈ ਗਈ ਤਾਰੀਕ?

ਕਿਉਂ ਵਧਾਈ ਗਈ ਤਾਰੀਕ?

31 ਅਗਸਤ ਤੱਕ ਜ਼ਰੂਰੀ ਹੈ ਪੈਨ-ਆਧਾਰ ਜੋੜਨਾ

31 ਅਗਸਤ ਤੱਕ ਜ਼ਰੂਰੀ ਹੈ ਪੈਨ-ਆਧਾਰ ਜੋੜਨਾ

31 ਅਗਸਤ ਤੱਕ ਜ਼ਰੂਰੀ ਹੈ ਪੈਨ-ਆਧਾਰ ਜੋੜਨਾ

31 ਅਗਸਤ ਤੱਕ ਜ਼ਰੂਰੀ ਹੈ ਪੈਨ-ਆਧਾਰ ਜੋੜਨਾ

31 ਅਗਸਤ ਤੱਕ ਜ਼ਰੂਰੀ ਹੈ ਪੈਨ-ਆਧਾਰ ਜੋੜਨਾ

ਨਵੀਂ ਦਿੱਲੀ: ਸਰਕਾਰੀ ਯੋਜਨਾਵਾਂ ਲਈ ਜੋ ਲੋਕ ਆਧਾਰ ਕਾਰਡ ਨਹੀਂ ਜੋੜ ਸਕੇ ਜਾਂ ਫਿਰ ਜਿਨ੍ਹਾਂ ਕੋਲ ਆਧਾਰ ਕਾਰਡ ਨਹੀਂ ਹੈ ਉਨ੍ਹਾਂ ਲਈ ਰਾਹਤ ਦੀ ਖਬਰ ਹੈ। ਹੁਣ ਤੁਸੀਂ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਲਈ ਸਮਾਂ ਰਹਿੰਦੇ ਆਧਾਰ ਕਾਰਡ ਬਣਵਾ ਸਕੋਗੇ। ਸਰਕਾਰੀ ਯੋਜਨਾਵਾਂ ਲਈ ਆਧਾਰ ਕਾਰਡ ਲਿੰਕ ਕਰਨ ਦੀ ਤਾਰੀਕ ਨੂੰ ਵਧਾ ਕੇ 31 ਦਸੰਬਰ ਕਰ ਦਿੱਤਾ ਗਿਆ ਹੈ। ਬੁੱਧਵਾਰ ਨੂੰ ਸਰਕਾਰ ਨੇ ਸੁਪਰੀਮ ਕੋਰਟ 'ਚ ਇਸ ਦੀ ਜਾਣਕਾਰੀ ਦਿੱਤੀ, ਜਿਸ 'ਚ ਉਸ ਨੇ ਕਿਹਾ ਕਿ ਸਰਕਾਰੀ ਯੋਜਨਾਵਾਂ ਲਈ ਜ਼ਰੂਰੀ ਕੀਤੇ ਗਏ ਆਧਾਰ ਕਾਰਡ ਦੀ ਤਾਰੀਕ ਨੂੰ 30 ਸਤੰਬਰ ਤੋਂ ਵਧਾ ਕੇ 31 ਦਸੰਬਰ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਲਈ ਸਰਕਾਰ ਨੇ ਕਈ ਥਾਵਾਂ 'ਤੇ ਆਧਾਰ ਨੰਬਰ ਜ਼ਰੂਰੀ ਕੀਤਾ ਹੈ।


ਕਿਉਂ ਵਧਾਈ ਗਈ ਤਾਰੀਕ?
ਦਰਅਸਲ ਕੇਂਦਰ ਸਰਕਾਰ ਨੇ ਜਨਤਕ ਭਲਾਈ ਸਕੀਮਾਂ ਲਈ 30 ਸਤੰਬਰ ਤੱਕ ਦੀ ਛੋਟ ਦਿੱਤੀ ਸੀ। ਇਸ ਦਾ ਮਤਲਬ ਸੀ ਕਿ ਜੇਕਰ 30 ਸਤੰਬਰ ਤੋਂ ਬਾਅਦ ਤੁਹਾਡੇ ਕੋਲ ਆਧਾਰ ਕਾਰਡ ਨਹੀਂ ਹੋਵੇਗਾ ਤਾਂ ਤੁਹਾਨੂੰ ਸਰਕਾਰੀ ਸਕੀਮਾਂ ਦਾ ਲਾਭ ਨਹੀਂ ਮਿਲੇਗਾ। ਆਧਾਰ ਕਾਰਡ ਜ਼ਰੂਰੀ ਕੀਤੇ ਜਾਣ ਦੇ ਖਿਲਾਫ ਦਾਖਲ ਇਕ ਪਟੀਸ਼ਨ 'ਤੇ ਸੁਪਰੀਮ ਕੋਰਟ ਨਵੰਬਰ ਦੇ ਪਹਿਲੇ ਹਫਤੇ ਸੁਣਵਾਈ ਕਰੇਗਾ। ਇਸ ਮਾਮਲੇ 'ਚ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਉਹ ਜਨਤਕ ਭਲਾਈ ਸਕੀਮਾਂ ਲਈ 30 ਸਤੰਬਰ ਦੀ ਤਾਰੀਕ ਨੂੰ 31 ਦਸੰਬਰ ਤੱਕ ਵਧਾ ਰਹੀ ਹੈ। ਕੇਂਦਰ ਦੇ ਇਸ ਰੁਖ਼ 'ਤੇ ਅਦਾਲਤ ਨੇ ਕਿਹਾ ਕਿ ਹੁਣ ਇਸ ਮਾਮਲੇ 'ਚ ਜਲਦ ਸੁਣਵਾਈ ਦੀ ਜ਼ਰੂਰਤ ਨਹੀਂ ਹੈ, ਇਸ ਦੀ ਸੁਣਵਾਈ ਨਵੰਬਰ 'ਚ ਹੋਵੇਗੀ।

 
31 ਅਗਸਤ ਤੱਕ ਜ਼ਰੂਰੀ ਹੈ ਪੈਨ-ਆਧਾਰ ਜੋੜਨਾ
ਹਾਲਾਂਕਿ ਜੋ ਲੋਕ ਇਨਕਮ ਟੈਕਸ ਭਰਦੇ ਹਨ ਜਾਂ ਜਿਨ੍ਹਾਂ ਕੋਲ ਪੈਨ ਕਾਰਡ ਹੈ ਉਨ੍ਹਾਂ ਨੂੰ 31 ਅਗਸਤ ਤੱਕ ਪੈਨ ਨਾਲ ਆਧਾਰ ਲਿੰਕ ਕਰਨਾ ਹੋਵੇਗਾ। ਅਜਿਹਾ ਨਾ ਕਰਨ 'ਤੇ ਤੁਹਾਨੂੰ ਮਿਲਣ ਵਾਲਾ ਰਿਫੰਡ ਰੁਕ ਜਾਵੇਗਾ, ਜਿਸ ਨਾਲ ਤੁਹਾਨੂੰ ਨੁਕਸਾਨ ਹੋਵੇਗਾ। ਇਸ ਲਈ ਇਨਕਮ ਟੈਕਸ ਵਿਭਾਗ ਦੀ ਵੈੱਬਸਾਈਟ 'ਤੇ ਜਾ ਕੇ 'ਆਧਾਰ ਲਿੰਕਿੰਗ' ਬਦਲ 'ਤੇ ਕਲਿੱਕ ਕਰਕੇ ਆਪਣਾ ਆਧਾਰ ਨੰਬਰ, ਪੈਨ ਨੰਬਰ ਤੇ ਆਧਾਰ ਕਾਰਡ 'ਚ ਦਿੱਤੇ ਨਾਮ ਨੂੰ ਭਰੋ ਅਤੇ ਉਸ ਪੇਜ 'ਤੇ ਹੇਠਾਂ ਦਿੱਤੇ ਕੋਡ ਨੂੰ ਭਰ ਕੇ ਸਬਮਿਟ ਕਰ ਦਿਓ। ਸਬਮਿਟ ਹੁੰਦੇ ਹੀ ਤੁਹਾਡਾ ਪੈਨ ਅਤੇ ਆਧਾਰ ਲਿੰਕ ਹੋ ਜਾਵੇਗਾ।