ਅਗਲੇ ਹਫਤੇ ਧੁੰਦ ਤੇ ਕੋਹਰਾ ਸੰਘਣਾ ਹੋਣ ਦੇ ਆਸਾਰ

ਖਾਸ ਖ਼ਬਰਾਂ

ਦੇਰ ਰਾਤ ਤੇ ਸਵੇਰ ਸਮੇਂ ਧੁੰਦ ਛਾਈ ਰਹੀ। ਦਿਨ ਵੇਲੇ ਹਲਕੀ ਧੁੱਪ ਨਿਕਲਣ ਕਾਰਨ ਮੌਸਮ ਖੁਸ਼ਗਵਾਰ ਰਿਹਾ। ਮੌਸਮ ਵਿਭਾਗ ਅਨੁਸਾਰ ਅੱਜ ਘੱਟੋ-ਘੱਟ ਤਾਪਮਾਨ 8.6 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 20 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।

 ਤਾਪਮਾਨ ਵਿਚ ਆਉਣ ਵਾਲੇ ਦਿਨਾਂ ਵਿਚ 2 ਤੋਂ 3 ਡਿਗਰੀ ਸੈਲਸੀਅਸ ਗਿਰਾਵਟ ਆਉਣ ਦੇ ਆਸਾਰ ਹਨ। ਸਵੇਰ ਵੇਲੇ ਮੌਸਮ ਵਿਚ ਨਮੀ ਦੀ ਮਾਤਰਾ 94 ਫੀਸਦੀ ਰਹੀ, ਜਦਕਿ ਸ਼ਾਮ ਨੂੰ ਇਹ ਘੱਟ ਕੇ 70 ਫੀਸਦੀ ਰਹਿ ਗਈ। ਮੌਸਮ ਵਿਭਾਗ ਦੀ ਮੰਨੀਏ ਤਾਂ ਅਗਲੇ ਹਫਤੇ ਧੁੰਦ ਤੇ ਕੋਹਰਾ ਪੈਣ ਦੇ ਆਸਾਰ ਹਨ। ਦਿਨ ਵੇਲੇ ਆਮ ਤੌਰ 'ਤੇ ਆਕਾਸ਼ ਸਾਫ ਰਹੇਗਾ। ਤਾਪਮਾਨ ਵਿਚ 1 ਤੋਂ 2 ਡਿਗਰੀ ਦਾ ਉਤਰਾਅ-ਚੜ੍ਹਾਅ ਜਾਰੀ ਰਹਿ ਸਕਦਾ ਹੈ।