ਐਲ.ਪੀ.ਯੂ. ਨੇ ਦੋ ਦਿਨਾ ਰੋਬੋਟ ਮੁਕਾਬਲੇ ਕਰਵਾਏ

ਖਾਸ ਖ਼ਬਰਾਂ

ਜਲੰਧਰ, 29 ਨਵੰਬਰ (ਸਤਨਾਮ ਸਿੰਘ ਸਿੱਧੂ): ਅਪਣੇ ਵਿਦਿਆਰਥੀਆਂ ਨੂੰ ਨਵੀਨਤਮ ਸਕਿਲਜ਼ ਪ੍ਰਦਾਨ ਕਰਨ ਲਈ ਲਵਲੀ ਪ੍ਰੋਫੈਸ਼ਨਲ ਯੂਨਿਵਰਸਟੀ ਲਗਾਤਾਰ ਕੋਸ਼ਿਸ਼ ਕਰਦੀ ਰਹਿੰਦੀ ਹੈ। ਇਸੇ ਪ੍ਰੰਪਰਾ ਨੂੰ ਕਾਇਮ ਰੱਖਦਿਆਂ ਐਲ.ਪੀ.ਯੂ. ਦੀ ਰੋਬੋਟਿਕਸ ਐਂਡ ਇੰਟੈਲੀਜੈਂਸ ਸਿਸਟਮ ਕਮਿਊਨਟੀ (ਆਰ.ਆਈ.ਐਸ.ਸੀ. ਐਲ.ਪੀ.ਯੂ.) ਤੇ ਇਲੈਕਟ੍ਰੋਨਿਕਸ ਐਂਡ ਇਲੈਕਟ੍ਰੀਕਲ ਇੰਜੀਨੀਅਰਿੰਗ ਸਕੂਲ ਦੇ ਰੋਬੋਟਿਕਸ ਐਂਡ ਕੰਟਰੋਲ ਵਿਭਾਗ ਦੁਆਰਾ 'ਇੰਟੈਲੀਜੈਂਟ ਰੋਬੋਟ ਚੈਲੇਂਜ-2017' ਕਰਵਾਇਆ ਗਿਆ। ਇਸ ਤਹਿਤ ਐਲ.ਪੀ.ਯੂ. 'ਚ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੇ ਪਹਿਲੇ ਸਾਲ ਦੇ ਵਿਦਿਆਰਥੀਆਂ ਨੂੰ ਇਹੋ ਜਿਹੇ ਰੋਬੋਟ ਵਿਕਸਤ ਕਰਨੇ ਸਨ, ਜਿਨ੍ਹਾਂ ਨੂੰ ਪਹਿਲਾਂ ਤੋਂ ਡਿਜ਼ਾਈਨ ਕੀਤੇ ਗਏ ਰਸਤਿਆਂ 'ਤੇ ਚੱਲਣਾ ਸੀ ਜਾਂ ਫਿਰ ਖ਼ਾਸ ਆਦੇਸ਼ ਦਿਤੇ ਗਏ ਰਸਤਿਆਂ 'ਤੇ ਜਾਂ ਫਿਰ ਆਰਟੀਫਿਸ਼ੀਅਲ ਇੰਟੈਲੀਜੈਂਸ ਵਿਖਾਉਂਦਿਆਂ ਵੱਖਰੇ ਤਰੀਕਿਆਂ ਨਾਲ ਡਿਜ਼ਾਈਨ ਕੀਤੇ ਗਏ ਰਸਤਿਆਂ 'ਤੇ ਚੱਲਣਾ ਸੀ। ਇਸ ਲਈ ਲਗਭਗ 200 ਟੀਮਾਂ ਨੇ ਹਿਸਾ ਲਿਆ।