ਖੰਨੇ ਦੇ ਰਹਿਣ ਵਾਲੇ ਵਿਅਕਤੀ ਦੁਆਰਾ ਵਟਸਐਪ ਤੇ ਬਣਾਏ ਗਏ ਗਰੁੱਪ 'ਪੰਗੇਬਾਜ਼ ਮਾਮਾ ਜੀ' ਦਾ ਵੱਡਾ ਖੁਲਾਸਾ ਹੋਇਆ।
ਇਸ ਗਰੁੱਪ ਦੇ ਵਿੱਚ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਹਰਿੰਦਰ ਸਿੰਘ ਖ਼ਾਲਸਾ ਵੀ ਐਡ ਹਨ। ਹਰਿੰਦਰ ਸਿੰਘ ਖਾਲਸਾ ਨੇ ਹਨੀਪ੍ਰੀਤ ਦੇ ਨਾਮ ਤੋਂ ਗਰੁੱਪ 'ਚ ਅਸ਼ਲੀਲ ਵੀਡੀਓ ਭੇਜ ਦਿੱਤੀ। ਇਥੇ ਤਾਹਨੂੰ ਇਹ ਵੀ ਦੱਸਣਾ ਜਰੂਰੀ ਹੈ ਕਿ ਗਰੁੱਪ 'ਚ ਇਹ ਵੀਡੀਓ ਹਰਿੰਦਰ ਸਿੰਘ ਖਾਲਸਾ ਦੇ ਸਰਕਾਰੀ ਨੰਬਰ ਤੋਂ ਆਇਆ ਹੈ।
ਹਰਿੰਦਰ ਸਿੰਘ ਖਾਲਸਾ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਪਾਰਟੀ ਨਾਲ ਚੁੱਕੇ ਨੇ। ਤੇ ਇਸ ਗਰੁੱਪ ਦਾ ਆਈਕਨ ਵੀ ਮੁੱਖ ਮੰਤਰੀ ਕੈਪਟਨ ਅਮਨਿੰਦਰ ਸਿੰਘ ਦੀ ਫੋਟੋ ਹੈ। ਇੱਕ ਸਾਰੇ ਮਾਮਲੇ ਬਾਰੇ ਸਮਰਾਲੇ ਦੀ ਰਹਿਣ ਵਾਲੀ ਇੱਕ ਸਮਾਜ ਸੇਵੀ ਔਰਤ ਰੇਨੂ ਸੋਨੀਆ ਨੇ ਖਾਸ ਤੌਰ ਤੇ ਸਪੋਕਸਮੈਨ ਦੀ ਟੀਮ ਨਾਲ ਗੱਲਬਾਤ ਕੀਤੀ। ਰੇਨੂ ਸੋਨੀਆ ਨੇ ਕਿਹਾ ਕਿ ਜੇ ਇਸ ਤਰ੍ਹਾਂ ਦੀ ਮਹਾਨ ਸ਼ਖ਼ਸੀਅਤ ਇਹੋ ਜਿਹੇ ਕੰਮ ਕਰੇਗੀ ਤਾਂ ੳਹਨਾਂ ਦਾ ਲੋਕਾਂ ਨੂੰ ਕੀ ਸੰਦੇਸ਼ ਜਾਵੇਗਾ ?
ਜਿਸ ਨੰਬਰ ਤੋਂ ਇਹ ਵੀਡੀਓ ਵਾਇਰਲ ਹੋਇਆ, ਜਦੋਂ ਉਸ ਨੰਬਰ ਤੇ ਸੰਪਰਕ ਕੀਤਾ ਗਿਆ, ਕਈ ਵਾਰ ਉਸ ਨੰਬਰ ਤੇ ਕਾਲ ਕੀਤੀ ਗਈ ਪਰ ਕੋਈ ਸੰਪਰਕ ਨਾ ਹੋ ਸਕਿਆ ।ਰੇਨੂ ਸੋਨੀਆ ਨੇ ਇਹ ਵੀ ਕਿਹਾ ਕਿ ਜੇਕਰ ਇਸ ਪ੍ਰਤੀ ਉਨ੍ਹਾਂ ਦੁਆਰਾ ਕੋਈ ਵੀ ਸਪੱਸ਼ਟੀਕਰਨ ਨਾ ਦਿੱਤਾ ਗਿਆ ਤਾਂ ਉਨ੍ਹਾਂ ਖਿਲਾਫ ਖੰਨੇ ਦੇ ਵਿੱਚ ਕਾਨੂੰਨੀ ਕਾਰਵਾਈ ਵੀ ਕਰਾਂਗੇ।
ਇੱਕ ਵਾਰ ਫੇਰ ਦੱਸਦੀਏ ਕਿ ਇਹ ਵੀਡੀਓ ਹਰਿੰਦਰ ਸਿੰਘ ਖਾਲਸਾ ਦੇ ਸਰਕਾਰੀ ਨੰਬਰ ਤੋਂ ਗਰੁੱਪ ਵਿਚ ਆਇਆ, ਜਿਸ 'ਚ ਔਰਤਾਂ ਵੀ ਸ਼ਾਮਿਲ ਨੇ।
ਸੌਦਾ ਸਾਧ ਦੇ ਬਲਾਤਕਾਰ ਮਾਮਲੇ 'ਚ ਹੁਣ ਤੱਕ ਜ਼ੁਬਾਨੀ ਗੱਲਾਂ ਤਾ ਬਹੁਤ ਸਾਹਮਣੇ ਆਈਆਂ ਤੇ ਪਰ ਇਸ ਤਰਾਂ ਹਨੀਪ੍ਰੀਤ ਦੇ ਨਾਮ ਤੇ ਅਸ਼ਲੀਲ ਵੀਡੀਓ ਵਾਇਰਲ ਕਰ ਕੇ ਔਰਤ ਜਾਤ ਦਾ ਨਿਰਾਦਰ ਕੀਤਾ ਗਿਆ।