ਐਮਰਜੈਂਸੀ ਲਈ ਡਾਇਲ ਕਰਨਾ ਪਵੇਗਾ '112'

ਚੰਡੀਗੜ੍ਹ, 23 ਨਵੰਬਰ (ਤਰੁਣ ਭਜਨੀ) : ਭਾਰਤ ਦਾ ਐਮਰਜੈਂਸੀ ਨੰਬਰ 100 ਹੈ, ਪਰ ਹੁਣ ਛੇਤੀ ਹੀ ਇਸ ਨੰਬਰ ਦੀ ਜਗ੍ਹਾ 112 ਦੀ ਸ਼ੁਰੂਆਤ ਹੋ ਜਾਵੇਗੀ। ਇਸ ਲਈ ਚੰਡੀਗੜ੍ਹ ਪੁਲਿਸ ਨੇ ਵੀ ਅਪਣੇ ਪੱਧਰ ਤੇ ਪੁਰੀ ਤਿਆਰੀਆਂ ਮੁਕਮਲ ਕਰ ਲਈ ਹਨ। ਕੇਂਦਰੀ ਗ੍ਰਹਿ ਮੰਤਰਾਲੇ ਨੇ ਚੰਡੀਗੜ੍ਹ ਪ੍ਰਥਸਾਸਨ ਨੂੰ ਇਸ ਪ੍ਰੋਜੈਕਟਰ ਲਈ 4 ਕਰੋੜ ਰੁਪਏ ਦਾ ਬਜਟ ਪਾਸ ਕਰ ਦਿਤਾ ਹੈ। ਛੇਤੀ ਹੀ ਲੋਕ ਐਮਰਜੈਂਸੀ ਨੰਬਰ 100 ਦੀ ਜਗ੍ਹਾ 112 ਤੇ ਫੋਨ ਕਰ ਸਕਣਗੇ। 112 ਐਮਰਜੈਂਸੀ ਨੰਬਰ ਦਾ ਸਬਤੋਂ ਵੱਡਾ ਫਾਇਦਾ ਇਹ ਹੈ ਕਿ ਇਸਦੇ ਸ਼ੁਰੂ ਹੋਣ ਤੋਂ ਬਾਅਦ ਹਰੇਕ ਐਮਰਜੈਂਸੀ ਲਈ ਇਕੋ ਨੰਬਰ ਚਲਿਆ ਕਰੇਗਾ। ਪੁਲਿਸ, ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਲਈ ਹੁਣ ਇਕ ਨੰਬਰ ਤੇ ਹੀ ਫੋਨ ਕਰਕੇ ਸੂਚਨਾ ਦਿਤੀ ਜਾ ਸਕੇਗੀ। ਚੰਡੀਗੜ੍ਹ ਪ੍ਰਸ਼ਾਸਨ ਨੇ ਐਸ ਐਸ ਪੀ ਹੈਡਕੁਆਟਰ ਈਸ਼ ਸਿੰਘਲ ਨੂੰ ਇਸ ਪ੍ਰੋਜੈਕਟ ਦਾ ਨੋਡਲ ਅਧਿਕਾਰੀ ਨਿਯੁਕਤ ਕੀਤਾ ਹੈ।