ਅਜੇ ਬਿਸਾਰਿਆ ਬਣੇ ਪਾਕਿਸਤਾਨ 'ਚ ਭਾਰਤ ਦੇ ਹਾਈ ਕਮਿਸ਼ਨਰ

ਖਾਸ ਖ਼ਬਰਾਂ

ਨਵੀਂ ਦਿੱਲੀ: ਡਿਪਲੋਮੈਟ ਅਜੇ ਬਿਸਾਰੀਆ ਨੂੰ ਪਾਕਿਸਤਾਨ ‘ਚ ਭਾਰਤ ਦਾ ਹਾਈ ਕਮਿਸ਼ਨਰ ਨਿਯੁਕਤ ਕਰਨ ਦੀ ਘੋਸ਼ਣਾ ਕੀਤੀ ਗਈ ਹੈ। ਫਿਲਹਾਲ ਉਹ ਪੋਲੈਂਡ ਦੇ ਰਾਜਦੂਤ ਹਨ। ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਦੀ ਰਾਤ ਨੂੰ ਦੱਸਿਆ ਕਿ 1987 ਬੈਚ ਦੇ ਆਈਐੱਫਅੇੱਸ ਅਫ਼ਸਰ ਗੌਤਮ ਬੰਬਾਵਾਲੇ ਪਿਛਲੇ ਮਹੀਨੇ ਚੀਨ ‘ਚ ਰਾਜਦੂਤ ਸਨ। ਜਲਦੀ ਹੀ ਉਨ੍ਹਾਂ ਦੇ ਕਾਰਜਭਾਰ ਸੰਭਾਲਣ ਦੀ ਉਮੀਦ ਹੈ।

ਬਿਸਾਰੀਆ ਰੂਸੀ ਭਾਸ਼ਾ ਦੇ ਮਾਹਿਰ ਹਨ। ਉਹ ਮਾਸਕੋਂ ‘ਚ ਸਾਲ 1988-1991 ਤੱਕ ਤੈਨਾਤ ਰਹੇ ਹਨ। ਉਹ 1999 ਤੋਂ 2004 ਤੱਕ ਪ੍ਰਧਾਨਮੰਤਰੀ ਦੇ ਨਿੱੱਜੀ ਸਕੱਤਰ ਰਹੇ। ਪਾਕਿਸਤਾਨ ‘ਚ ਬਿਸਾਰੀਆ ਦੀ ਪੋਸਟਿੰਗ ਅਜਿਹੇ ਸਮੇਂ ‘ਚ ਕੀਤੀ ਗਈ ਹੈ ਕਿ ਭਾਰਤ-ਪਾਕਿ ‘ਚ ਰਿਸ਼ਤਾ ਬਹੁਤ ਤਣਾਉਪੂਰਨ ਹੈ।