ਅਕਾਲੀ ਆਗੂ ਨੇ ਆਤਮ ਹੱਤਿਆ ਕਰਨ ਦੀ ਧਮਕੀ ਦਿੱਤੀ

ਖਾਸ ਖ਼ਬਰਾਂ

ਮਲੋਟ : ਸ਼੍ਰੋਮਣੀ ਅਕਾਲੀ ਦਲ ਜਨ ਕੌਸਲ ਦੇ ਮੈਂਬਰ ਅਤੇ ਐਸ ਸੀ ਸੈਲ ਦੇ ਮਾਲਵਾ ਜੋਨ ਦੇ ਇਚਾਰਜ ਹੋਣ ਦਾ ਦਾਅਵਾ ਕਰਨ ਵਾਲੇ ਇਕ ਆਗੂ ਵੱਲੋਂ ਸੋਸ਼ਲ ਮੀਡੀਆ ਤੇ ਆਪਣੀ ਪਾਰਟੀ ਪ੍ਰਤੀ ਕਾਰਗੁਜਾਰੀ ਦਾ ਵਿਖਆਣ ਕਰਨ ਪਿੱਛੋਂ ਆਤਮਹੱਤਿਆ ਦੀ ਧਮਕੀ ਵੀ ਦਿੱਤੀ ਹੈ। ਸ਼ਿਵਰਾਜ ਸਿੰਘ ਬਲਮਗੜ ਉਰਫ ਸ਼ਿਵਰਾਜ ਸਿੰਘ ਬਾਦਲ ਨੇ ਆਪਣੀ ਫੇਸਬੁੱਕ ਆਈ ਡੀ ਤੇ ਲਿਖਿਆ ਕਿ ਉਸਨੇ ਆਪਣੀ ਸਾਰੀ ਜਿੰਦਗੀ ਸ਼੍ਰੋਮਣੀ ਅਕਾਲੀ ਦਲ ਲਈ ਲਾਈ ਅਤੇ ਸੁਖਬੀਰ ਸਿੰਘ ਬਾਦਲ ਨੇ ਉਸਨੂੰ ਜਲਾਲਾਬਾਦ ਹਲਕੇ ਦਾ ਜੋਨ ਨੰਬਰ 10 ਦਾ ਇੰਚਾਰਜ ਲਾਇਆ ਸੀ। 

ਪੋਲਿੰਗ ਤੋਂ ਦੋ ਦਿਨ ਪਹਿਲਾਂ ਉਸਦੀ ਮਾਤਾ ਦਾ ਦੇਹਾਂਤ ਹੋ ਗਿਆ ਪਰ ਉਸਨੇ ਸੰਸਕਾਰ ਕਰਕੇ ਫਿਰ ਚੋਣ ਮੋਰਚਾ ਮੱਲਿਆ ਪਰ ਪ੍ਰਧਾਨ ਨੇ ਉਹਨਾਂ ਦੀ ਸਾਰ ਨਹੀਂ ਲਈ। ਇਸ ਲਈ ਉਹ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣਗੇ। ਇਸ ਸਬੰਧੀ ਪੱਤਰਕਾਰਾਂ ਵੱਲੋਂ ਪੁੱਛੇ ਜਾਣ ਤੇ ਜਥੇਦਾਰ ਬਾਦਲ ਨੇ ਕਿਹਾ ਕਿ ਸਟੇਜਾਂ ਤੇ ਸੁਖਬੀਰ ਬਾਦਲ ਉਸਨੂੰ ਚਾਚੇ ਦਾ ਪੁੱਤ ਭਰਾ ਕਹਿੰਦਾ ਹੁੰਦਾ ਸੀ ਪਰ ਹੁਣ ਉਸਦੀ ਸਾਰ ਨਹੀ ਲੈ ਰਿਹਾ। ਉਹਨਾਂ ਦਾ ਕਹਿਣਾ ਹੈ ਕਿ ਉਹ ਪਾਰਟੀ ਪਿਛੇ ਕਰਜਈ ਹੋ ਗਿਆ ਅਤੇ ਹੋਰ ਕਿਸੇ ਪਾਰਟੀ ਵਿਚ ਜਾਣ ਦੀ ਬਜਾਏ ਮਰ ਜਾਏਗਾ। 

ਬਲਮਗੜ ਵੱਲੋਂ ਫੇਸਬੁੱਕ ਤੇ ਆਪਣੀਆਂ ਫੋਟੋਆਂ ਸਮੇਤ ਪਾਏ ਸਟੇਟਸ 'ਚ ਤੋਂ 11 ਘੰਟਿਆਂ ਬਾਅਦ ਕਿਸੇ ਨੇ ਵੀ ਕੋਈ ਕੁਮੈਂਟ ਨਹੀ ਕੀਤਾ ਪਰ 16 ਜਣਿਆਂ ਨੇ ਪੋਸਟ ਨੂੰ ਲਾਈਕ ਜਰੂਰ ਕੀਤਾ। ਆਪਣੇ ਆਪ ਨੂੰ ਅਕਾਲੀ ਦਲ ਦਾ ਆਗੂ ਦੱਸਦੇ ਇਸ ਵਿਅਕਤੀ ਦੀ ਫੇਸਬੁੱਕ ਆਈ ਡੀ ਤੇ ਕਈ ਅਕਾਲੀ ਰੈਲੀਆਂ 'ਚ ਸੰਬੋਧਨ ਕਰਦਾ ਇਹ ਆਗੂ ਸਾਬਕਾ ਉਪ ਮੁੱਖ ਮੰਤਰੀ ਸ ਸੁਖਬੀਰ ਸਿੰਘ ਬਾਦਲ ਨਾਲ ਦਿਖਾਈ ਦਿੰਦਾ ਵੀ ਦਿਖਾਈ ਦਿੰਦਾ ਹੈ। ਉਧਰ ਇਸ ਮਾਮਲੇ ਤੇ ਮਲੋਟ ਹਲਕੇ ਤੋਂ ਦੋ ਵਾਰ ਵਿਧਾਇਕ ਜਿੱਤੇ ਅਤੇ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਕੋਟਭਾਈ ਦਾ ਕਹਿਣਾ ਹੈ ਕਿ ਉਕਤ ਵਿਅਕਤੀ ਕੋਈ ਵੱਡਾ ਆਗੂ ਨਹੀਂ ਅਤੇ ਨਾ ਹੀ ਉਹ ਉਸਨੂੰ ਚੰਗੀ ਤਰ੍ਹਾਂ ਜਾਣਦੇ ਹਨ । 

ਪਰ ਅੱਜ ਕੱਲ ਉਸ ਖਿਲਾਫ ਪਿਛਲੇ ਸਮੇਂ ਵਿਚ ਸਰਕਾਰ ਦੌਰਾਨ ਲੋਕਾਂ ਤੋਂ ਕੰਮ ਕਰਾਉਣ ਦੇ ਨਾ ਹੇਠ ਪੈਸੇ ਉਗਰਾਹੁਣ ਦੀਆਂ ਸ਼ਿਕਾਇਤਾਂ ਤੇ ਮਾਮਲੇ ਸਾਹਮਣੇ ਆਏ ਹਨ ਜਿਸ ਕਰਕੇ ਹੋ ਸਕਦਾ ਹੈ ਕਿ ਉਕਤ ਵਿਅਕਤੀ ਦਬਾਅ ਬਨਾਉਣ ਤਹਿਤ ਇਹ ਪੈਂਤੜਾ ਖੇਡ ਰਿਹਾ ਹੋਵੇ। ਹਰਪ੍ਰੀਤ ਕੋਟਭਾਈ ਨੇ ਕਿਹਾ ਕਿ ਉਹ ਪਾਰਟੀ ਹਾਈਕਮਾਂਡ ਦੇ ਧਿਆਨ ਵਿਚ ਇਹ ਮਾਮਲਾ ਲਿਜਾ ਰਹੇ ਹਨ।