ਅਕਸ਼ੇ ਕੁਮਾਰ ਦੇ B'day ਤੇ ਸ਼ਿਲਪਾ ਸ਼ੈੱਟੀ ਕਿਸ 'Special One' ਦਾ ਮਨਾ ਰਹੀ ਹੈ ਜਨ‍ਮਦਿਨ...?

ਅੱਜ ਅਕਸ਼ੇ ਕੁਮਾਰ ਦਾ ਬਰਥਡੇ ਹੈ ਅਤੇ ਸਵੇਰੇ ਤੋਂ ਉਨ੍ਹਾਂ ਦੇ ਫੈਨਜ਼ ਅਤੇ ਬਾਲੀਵੁੱਡ ਸੈਲੀਬ੍ਰਿਟੀਜ਼ ਅਕਸ਼ੇ ਨੂੰ ਬਰਥਡੇ 'ਤੇ ਵਧਾਈ ਦੇ ਰਹੇ ਹਨ। ਪਰ ਜਿੱਥੇ ਅਕਸ਼ੇ ਕੁਮਾਰ ਵੱਡੇ ਹੀ ਸਪੈਸ਼ਲ ਅੰਦਾਜ਼ ਵਿੱਚ ਆਪਣਾ ਜਨਮਦਿਨ ਮਨਾ ਰਹੇ ਹਨ । ਤਾਂ ਉੱਥੇ 'ਧੜਕਨ' ਫਿਲਮ ਵਿੱਚ ਉਨ੍ਹਾਂ ਦੀ ਕੋ-ਸਟਾਰ ਰਹੀ ਸ਼ਿਲਪਾ ਸ਼ੈਟੀ ਵੀ ਕਿਸੇ ਸਪੈਸ਼ਲ ਵਨ ਦਾ ਬਰਥਡੇ ਮਨਾ ਰਹੀ ਹੈ।

ਨਹੀਂ ਉਹ ਸਪੈਸ਼ਲ ਇਨਸਾਨ ਕੋਈ ਅਕਸ਼ੇ ਨਹੀਂ ਬਲਕਿ ਸ਼ਿਲਪਾ ਦੇ ਪਤੀ ਰਾਜ ਕੁੰਦਰਾ ਹਨ। ਜੀ ਹਾਂ ਦੱਸ ਦਈਏ ਕਿ ਅੱਜ ਅਕਸ਼ੇ ਕੁਮਾਰ ਦੇ ਨਾਲ-ਬਾਲ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦਾ ਵੀ ਬਰਥਡੇ ਹੈ। ਇੱਕ ਸਮੇਂ ਸੀ ਜਦੋਂ ਸ਼ਿਲਪਾ ਸ਼ੈੱਟੀ ਅਤੇ ਅਕਸ਼ੇ ਕੁਮਾਰ ਦਾ ਨਾਮ ਇੱਕਠੇ ਜੋੜਿਆ ਜਾਂਦਾ ਸੀ ਪਰ ਹੁਣ ਇਹ ਦੋਨੋਂ ਹੀ ਆਪਣੀ ਹੀ ਵਿਆਹੀ ਹੋਈ ਜ਼ਿੰਦਗੀ ‘ਚ ਅੱਗੇ ਵੱਧ ਚੁੱਕੇ ਹਨ ਅਤੇ ਕਾਫੀ ਖੁਸ਼ ਵੀ ਹਨ।

ਪਰ ਜਿੱਥੇ ਸ਼ਿਲਪਾ ਨੇ ਆਪਣੇ ਪਤੀ ਰਾਜ ਕੁੰਦਰਾ ਨੂੰ ਜਮਦਿਨ ਦੀ ਵਧਾਈ ਦਿੱਤੀ ਤਾਂ ਉੱਥੇ ਰਾਜ ਕੁੰਦਰਾ ਨੇ ਅਕਸ਼ੇ ਕੁਮਾਰ ਨੂੰ ਟਵਿੱਟਰ 'ਤੇ ਬਰਥਡੇ ਵਿਸ਼ ਕੀਤਾ ਹੈ। ਸ਼ਿਲਪਾ ਸ਼ੈੱਟੀ ਨੇ ਆਪਣੇ ਪਤੀ ਦੇ ਨਾਲ ਇੱਕ ਫੋਟੋ ਪੋਸਟ ਕਰਦੇ ਹੋਏ ਲਿਖਿਆ ਇਸ ਜੀਵਣ ਵਿੱਚ ਮੈਂ ਤੁਹਾਡੇ ਵਿੱਚ ਆਪਣਾ ਜੀਵਨ ਸਾਥੀ ਪਾਇਆ ਰਾਜ ਕੁੰਦਰਾ ਅਤੇ ਅਗਲੇ 100 ਜਨਮਾਂ ਤੱਕ ਵੀ ,100 ਤਰੀਕਿਆਂ ਨਾਲ ,100 ਥਾਵਾਂ ਤੇ ,ਮੈਂ ਤੁਾਹਨੂੰ ਹੀ ਲੱਭਾਂਗੀ। ਮੈਂ ਤੁਾਹਨੂੰ ਲੱਭ ਕੇ ਚੁਣ ਲਵਾਂਗੀ, ਹਰ ਵਾਰ”

ਅਕਸ਼ੇ ਕੁਮਾਰ ਦੇ ਨਾਲ ਉਨ੍ਹਾਂ ਦੀ ਕਈ ਅਦਾਕਾਰਾਂ ਦਾ ਨਾਮ ਜੁੜ ਚੁੱਕਿਆ ਹੈ।ਫਿਲਮ 'ਧੜਕਨ' ਵਿੱਚ ਨਜ਼ਰ ਆਈ ਇਹ ਸੁਪਰਹਿੱਟ ਜੋੜੀ ਪਿਛਲੇ ਕੁਝ ਸਮੇਂ ਤੋਂ ਕੁੱਝ ਮੌਕਿਆਂ ਤੇ ਨਾਲ ਵੀ ਦਿਖਾਈ ਦਿੱਤੇ ਹਨ। ਹਾਲ ਹੀ ਵਿੱਚ ਸ਼ਿਲਪਾ ਸ਼ੈਟੀ ਦੇ ਪਿਤਾ ਦੇ ਦੇਹਾਂਤ ਤੋਂ ਬਾਅਦ ਅਕਸ਼ੇ ਕੁਮਾਰ ਸ਼ਿਲਪਾ ਦੇ ਪਰਿਵਾਰ ਦੇ ਨਾਲ ਮਿਲਣ ਪਹੁੰਚੇ। ਇਸ ਤੋਂ ਇਲਾਵਾ ਅਕਸ਼ੇ ਕੁਮਾਰ ਨੇ ਲੋਕਾਂ ਨੂੰ 26 ਜਨਵਰੀ ਦੇ ਮੌਕੇ ਤੇ ਸ਼ਹੀਦਾਂ ਦੇ ਪਰਿਵਾਰ ਨੂੰ ਇੱਕ ਵੈਬਸਾਈਟ ਦੇ ਮਾਧਿਅਮ ਤੋਂ ਆਰਥਿਕ ਮੱਦਦ ਪਹੁੰਚਾਉਣ ਦਾ ਆਈਡੀਆ ਦਿੱਤਾ ਹੈ ਤਾਂ ਸ਼ਿਲਪਾ ਨੇ ਟਵੀਟ ਕਰ ਅਕਸ਼ੇ ਦੇ ਇਸ ਆਈਡੀਆ ਦੀ ਤਾਰੀਫ ਵੀ ਕੀਤੀ।

ਆਪਣੇ ਜਨਮਦਿਨ ਤੋਂ ਕੁੱਝ ਘੰਟਿਆਂ ਪਹਿਲਾਂ ਹੀ ਅਕਸ਼ੇ ਨੇ ਆਪਣੀ ਆਉਣ ਵਾਲੀ ਫਿਲਮ 'ਗੋਲਡ' ਦਾ ਫਰਸਟ ਲੁੱਕ ਜਾਰੀ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰ ਕੇ ਫਿਲਮ ਦੀ ਪਹਿਲੀ ਝਲਕ ਦਿਖਾਈ ਹੈ।ਦੱਸ ਦਈਏ ਕਿ ਅਕਸ਼ੇ ਦੀ ਇਸ ਸਾਲ ਹੁਣ ਤੱਕ ਦੋ ਫਿਲਮਾਂ ਰਿਲੀਜ਼ ਹੋ ਚੁੱਕੀਆਂ ਹਨ। 

ਸਾਲ ਦੀ ਸ਼ੁਰੂਆਤ ਵਿੱਚ ਜਿੱਥੇ ਅਕਸ਼ੇ 'ਜੋਲੀ ਐਲ ਐਲ ਬੀ 2' ਵਿੱਚ ਨਜ਼ਰ ਆਏ ਤਾਂ ਉੱਥੇ ਕੁੱਝ ਹਫਤੇ ਪਹਿਲਾਂ ਰਿਲੀਜ਼ ਹੋਈ 'ਟਾਇਲਟ ਏਕ ਪ੍ਰੇਮ ਕਥਾ' ਰਿਲੀਜ਼ ਹੋਈ ਹੈ। ਦੋਨੋਂ ਫਿਲਮ ਨੇ ਬਾਕਸ ਆਫਿਸ 'ਤੇ ਚੰਗੀ ਕਮਾਈ ਕੀਤੀ ਹੈ। ਦੋ ਫਿਲਮਾਂ ਤੋਂ ਇਲਾਵਾ ਅਕਸ਼ੇ ਆਪਣੀ ਪਤਨੀ ਦੇ ਪ੍ਰੋਡਕਸ਼ਨ ਹਾਊਸ ਦੀ ਪਹਿਲੀ ਫਿਲਮ 'ਪੈਡਮੈਨ' ਦੀ ਵੀ ਸ਼ੂਟਿੰਗ ਕਰ ਰਹੇ ਹਨ।